ਤਾਂ ਜਾਪਦਾ ਹੈ ਕਿ ਆਰਯ ਕੌਮ ਦੇ ਹਿੰਦ ਵਿਚ ਆਉਣ ਤੋਂ ਪਹਿਲਾਂ ਜੋ ਕਾਲੇ ਰੰਗ ਦੇ ਅਸਲੀ ਲੋਕ ਏਥੇ ਵਸਦੇ ਸਨ,
ਉਨ੍ਹਾਂ ਵਿਚੋਂ ਵਿੰਧ੍ਯਾਚਲ ਪਰਬਤ ਦੇ ਕੋਈ ਵਾਸੀ '
ਕਾਲੀ'
ਦੇ ਉਪਾਸ਼ਕ ਸਨ। ਕਾਲੀ ਉਨ੍ਹਾਂ ਲੋਕਾਂ ਦੀ ਪੂਜ੍ਯ ਮੂਰਤੀ ਸੀ। ਖਾਸ ਕਰ ਓਹ ਲੋਕ,
ਜਿਨ੍ਹਾਂ ਨੂੰ ਠੱਗ ਆਖਦੇ ਸਨ,
ਇਸਦੇ ਉਪਾਸਕ ਸਨ। ਵਿੰਚਲ ਨਾਲ ਦੇਵੀ ਦਾ ਇਹ ਸੰਬੰਧ ਹਿੰਦੂ ਖਿਆਲ ਵਿਚ ਹੁਣ ਤਕ ਮੌਜੂਦ ਹੈ ਤੇ ਭਾਈ ਸੰਤੋਖ ਸਿੰਘ ਜੀ ਨੇ ਭੀ ਸੂ: ਪ੍ਰ: ਰਾਸ ੧੧ ਅੰਸੂ ੫੦ ਅੰਕ ੧੪ ਵਿਚ ਲਿਖਿਆ ਹੈ ਕਿ ਦੈਂਤਾਂ ਨੂੰ ਮਾਰਦੀ ਦੇਵੀ ਹਾਰ ਤੇ ਥੱਕ ਕੇ ਵਿੰਧ੍ਯਾ-ਚਲ ਤੇ ਜਾਕੇ ਛੋਟੀ ਮੂਰਤ ਧਾਰਕੇ ਟਿਕ ਗਈ,
ਇਸ ਕਰਕੇ ਵਿੰਚਲ ਵਾਸਣੀ'
ਬੀ ਇਸਦਾ ਇਕ ਨਾਮ ਹੈ। ਜਿਥੇ ਕੁ ਵਿੰਧ੍ਯਾ ਪਰਬਤ ਗੰਗਾ ਵਲ ਨੂੰ ਨੇੜੇ ਢੁਕਦੇ ਹਨ ਓਥੇ ਕੁ ਇਸੇ ਨਾਮ ਦੇ ਟਿਕਾਣੇ ਇਸ ਦੀ ਪੂਜਾ ਹੁੰਦੀ ਹੈ,
ਜੋ ਮਿਰਜ਼ਾਪੁਰ ਦੇ ਲਾਗੇ ਕਰਕੇ ਹੈ। ਕਹਿੰਦੇ ਹਨ ਕਿ ਏਥੇ ਇਸਦੀ ਮੂਰਤੀ ਦੇ ਅੱਗੇ ਜੋ ਬਲੀਆਂ ਹੁੰਦੀਆਂ ਹਨ ਉਨ੍ਹਾਂ ਦਾ ਲਹੂ ਕਦੇ ਸੁੱਕਣਾ ਨਹੀਂ ਪਾਉਂਦਾ। ਕਈ ਲੋਕਾਂ ਨੇ ਖਿਆਲ ਦੁੜਾਇਆ ਹੈ ਕਿ ਇਹ ਕਾਲੀ ਸ਼ਾਇਦ ਕੋਈ ਵਿੰਚਲ ਦੇ ਕਾਲੇ ਰੰਗ ਦੇ ਵਾਸੀਆਂ ਦੀ ਮਹਾਰਾਣੀ ਸੀ ਜੋ ਪਿੱਛੋਂ ਦੇਵਤਾ ਮੰਨੀ ਗਈ। ਉਹ ਆਰਯ ਕੁਲ ਦੇ ਹਮਲਾਵਰਾਂ ਨਾਲ ਲੜਦੀ ਰਹੀ ਹੈ। ਉਨ੍ਹਾਂ ਦੇ ਵਡਕਿਆਂ ਨੂੰ ਉਹ ਲੋਕ ਅਸੁਰ ਕਹਿੰਦੇ ਰਹੇ ਹਨ। ਇਸ ਖਿਆਲ ਵਾਲੇ ਲੋਕੀ ਕਹਿੰਦੇ ਹਨ ਕਿ ਦੇਵੀ ਦਾ ਰੰਗ ਕਾਲਾ ਹੈ ਤੇ ਜੋ ਸਿਰ ਦੇਵੀ ਦੇ ਹੱਥੀਂ ਵੱਢੇ ਹੋਏ ਸ਼ਤੂਆਂ ਦੇ ਦਿਖਾਏ ਜਾਂਦੇ ਹਨ ਓਹ ਚਿੱਟੇ ਰੰਗ ਦੇ (ਭਾਵ ਆਰਯ ਲੋਕਾਂ ਦੇ ਸਿਰ) ਹਨ।
ਵਿੰਯਾਚਲ ਵਾਸਨੀ ਕਾਲੀ ਦੀ ਉਪਾਸਨਾ 'ਠੱਗ' ਕੌਮ
––––––––––––––
੧. ਡਊਸਨ 'ਕਲਾਸੀਕਲ ਡਿਕਸ਼ਨਰੀ ਆਫ ਹਿੰਦੂ ਮਾਈਥਾਲੋਜੀ'।
੨. ਵੁਡਰਫ-ਸ਼ਕਤੀ ਐਂਡ ਸ਼ਕਤਾ।