Back ArrowLogo
Info
Profile

ਲਿਖਿਆ ਹੈ।

1334 ਈ. ਵਿਚ ਮਰਹੂਰ ਯਾਤਰੀ ਇਬਨੇ ਬਤੂਤਾ ਝੰਗ ਵਿਚ ਜਿਹਲਮ ਤੇ ਚਨਾਬ ਦੇ ਸੰਗਮ ਪ੍ਰੇਮ ਆਇਆ । ਉਸ ਸਮੇਂ ਝੰਗ ਦਾ ਹੁਕਮਰਾਨ ਨਵਾਬ ਮੁਬਾਰਕ ਖਾਂ ਸੀ ।

''ਮੁਗਲ ਬਾਦਸ਼ਾਹ ਜ਼ਹੀਰੁੱਦੀਨ ਬਾਬਰ ਨੇ ਆਪਣੀ ਪੁਸਤਕ 'ਤੁਜ਼ਕੇ ਬਾਬਰੀ' ਵਿਚ ਝੰਗ ਦਾ ਜ਼ਿਕਰ ਕੀਤਾ ਹੈ। ਉਹ ਲਿਖਦਾ ਹੈ ਕਿ 1398 ਈ. ਤੋਂ ਭੰਗ ਤੈਮੂਰ ਬੇਗ ਦੇ ਹਿੰਦੁਸਤਾਨ ਉੱਤੇ ਹਮਲੇ ਤੀਕਰ ਤੁਰਕਾਂ ਦੇ ਕਬਜ਼ੇ ਵਿਚ ਰਿਹਾ। ਅਮੀਰ ਤੈਮੂਰ ਨੇ ਭਰੇ ਤੋਂ ਝੰਗ ਤੀਕਰ ਹਕੂਮਤ ਕੀਤੀ ।"

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਝੰਗ ਦੀ ਨੀਂਹ ਰਾਏ ਸਰਜਾ ਨੇ ਸੰਮਤ 983 (ਮੁਤਾਬਿਕ ਸੰਨ 926 ਈ.) ਵਿਚ ਰਖੀ।

ਇਨ੍ਹਾਂ ਸਾਰਿਆਂ ਹਵਾਲਿਆਂ ਤੋਂ ਸਿੱਧ ਹੋ ਜਾਂਦਾ ਹੈ ਕਿ ਝੰਗ ਦੀ ਬੁਨਿਆਦ ਮੱਲ ਖਾਂ ਨੇ 1462 ਈ. ਵਿਚ ਨਹੀਂ ਰਖੀ, ਸਗੋਂ ਇਹ ਬਹੁਤ ਹੀ ਪੁਰਾਣਾ ਸ਼ਹਿਰ ਹੈ । ਦਮੋਦਰ ਇਸੇ ਭੰਗ ਵੱਲ ਵਾਰ ਵਾਰ ਸੰਕੇਤ ਕਰਦਾ ਹੈ । ਪਰ ਉਸ ਨੇ ਇਹ ਕਿੱਸਾ ਜਹਾਂਗੀਰ ਦੇ ਰਾਜ ਸਮੇਂ ਰਚਿਆ ਜੋ ਬਹੁਤ ਪਹਿਲਾਂ ਪ੍ਰਸਿਧ ਹੋ ਚੁੱਕਾ ਸੀ । ਇਸ ਦੀ ਪ੍ਰਸਿੱਧੀ ਤੋਂ ਪ੍ਰਭਾਵਿਤ ਹੋ ਕੇ ਭ ਈ ਗੁਰਦਾਸ (1559-1637), ਸ਼ਾਹ ਹੁਸੈਨ (1539-1599) ਤੇ ਬਾਕੀ ਕੁਲਾਬੀ (ਸੰ. 1579) ਨੇ ਗੈਰ ਰਾਝਾ ਦਾ ਕਿੱਸਾ ਲਿਖਿਆ ਤੇ ਆਪਣੀਆਂ ਕਾਫ਼ੀਆਂ ਤੋਂ ਵਾਰਾਂ ਵਿਚ ਜ਼ਿਕਰ ਕੀਤਾ ।

ਅਸੀਂ ਦਮੋਦਰ ਦੇ ਰਚਨਾ ਕਾਲ ਦਾ ਨਿਰਣਾ ਕਰ ਚੁੱਕੇ ਹਾਂ ਕਿ ਉਸ ਨੇ ਇਹ ਕਿੱਸਾ 1605 ਈ. ਤੋਂ ਪਿੱਛੋਂ ਲਿਖਿਆ। ਇਸ ਲਿਹਾਜ਼ ਨਾਲ ਬਾਕੀ ਕੁਲਾਬੀ ਨੇ ਇਹ ਕਿੱਸਾ 1579 ਈ. ਤਕ ਰਚ ਲਿਆ ਸੀ । ਸੋ ਹੀਰ ਰਾਂਝਾ ਦੀ ਕਥਾ ਨੂੰ ਰਚਣ ਵਾਲਾ ਸਭ ਤੋਂ ਪਹਿਲਾ ਕਵੀ ਫਾਰਸੀ ਦਾ ਸ਼ਾਇਰ ਬਾਕੀ ਕੁਲਾਬੀ ਹੈ ।

ਲਹਿਰਾਂ, ਲਾਹੌਰ, ਪੰਨਾ 15, ਨਵੰਬਰ 1985.

15 / 272
Previous
Next