(ਸਾਰੰਗ ਮਹਲਾ ੧)
ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ॥
ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ॥੧॥ਰਹਾਉ॥
ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ॥
ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ॥੧॥
ਉਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ॥
ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨ ਸੋਹਾਗੈ॥੨॥
ਕੁਹਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ॥
ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ॥੩॥
ਆਇ ਨ ਜਾਵੇ ਨਾ ਦੁਖੁ ਪਾਵੈ ਨਾ ਦੁਖਦਰਦੁ ਸਰੀਰੇ॥
ਨਾਨਕ ਪ੍ਰਭ ਤੇ ਸਹਜ ਸੁਹਲੀ ਪ੍ਰਭ ਦੇਖਤ ਹੀ ਮਨੁ ਧੀਰੇ॥੪॥੨॥
ਸ਼ਬਦ ਦੀ ਇਹ ਗਾਯਨ ਰੀਤਿ ਬੈਠਵੀਂ ਲੈ ਵਿਚ ਕੁਛ ਐਸੀ ਦਿਲ ਖਿੱਚਵੀਂ ਤੇ ਰਸ ਭਰੀ ਸੀ ਕਿ ਕਿਤਨਾ ਚਿਰ ਲੰਘ ਗਿਆ। ਫਿਰ ਹੋਰ ਸ਼ਬਦ ਛਿੜਿਆ। ਲੋਢਾ ਪਹਿਰ ਹੋ ਗਿਆ। ਮੋਹਿਨਾ ਦੀ ਜਲਘੜੀ ਨੇ, ਦੱਸਿਆ ਕਿ ਤ੍ਰਿਪਹਿਰਾ ਵੱਜ ਚੁਕਾ ਹੈ। ਇੰਨੇ ਨੂੰ ਕਿਲ੍ਹੇ ਤੋਂ ਤਿਪਹਿਰਾ ਵਜ ਕੇ ਤ੍ਰੈ ਘੜੀਆਂ ਦੀ ਟੁੰਕਾਰ ਸੁਣਾਈ ਦਿੱਤੀ। ਕੀਰਤਨ ਸਮਾਪਤ ਹੋ ਚੁੱਕਾ ਸੀ, ਅੰਮੀ ਜੀ ਜਾਣਾ ਚਾਹੁੰਦੇ ਸਨ ਪਰ ਮੋਹਿਨਾਂ ਤੇ ਪਿਆਰ ਭਰੀ ਮੋਹਿਨਾਂ-ਨੇ ਐਵੇਂ ਜਾਣ ਨਾਂ ਦਿੱਤਾ। ਠੰਢ ਦੇ ਕਾਰਨ ਅਖਰੋਟ, ਬਦਾਮ ਤੇ ਅਬਜੋਸ਼ ਅੱਗੇ ਲਿਆ ਧਰੇ ਤੇ ਲੂਣ ਵਾਲੀ ਚਾਹ ਦੀ ਇਕ ਕਟੋਰੀ ਨਾਲ। ਅੰਮੀ ਜੀ ਨੇ ਪ੍ਰੇਮ ਦੇ ਰੰਗ ਅੱਗੇ ਨਾਂਹ ਨਾ ਕੀਤੀ ਵਾਹਿਗੁਰੂ! ਤੂੰ ਧੰਨ ਤੂੰ ਧੰਨ ਕਿਹਾ ਤੇ ਮੂੰਹ ਚੋਲ੍ਹਿਆ।
ਜਦੋਂ ਮਾਤਾ ਜੀ ਟੁਰੇ ਤਾਂ ਮੋਹਿਨਾਂ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ। ਚਿਹਰਾ ਹਵਾਈ ਵਾਂਙ ਉੱਡ ਗਿਆ, ਚੱਕਰ ਖਾਂਦੀ ਤੇ ਬਹਿੰਦੀ ਬਹਿੰਦੀ ਹੇਠਾਂ ਢਹਿ ਪਈ ਤੇ ਨਿਢਾਲ ਹੋ ਲੇਟ ਗਈ। ਅੰਮੀ ਜੀ ਨੇ ਮਿਰ ਤੇ ਹੱਥ ਫੇਰਿਆ, ਪਿਆਰ ਦਿੱਤਾ, ਗੋਦੀ ਵਿਚ ਸਿਰ ਲੈ ਕੇ ਥਾਪੜੇ ਦਿੱਤੇ