Meanings of Punjabi words starting from ਹ

ਜਿਲਾ ਲਹੌਰ, ਥਾਣਾ ਬਰਕੀ ਦਾ ਇੱਕ ਪਿੰਡ, ਇਸ ਥਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ. ਗੁਰੁਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ੧੦੦ ਘੁਮਾਉਂ ਜ਼ਮੀਨ ਇਸ ਪਿੰਡ ਮੁਆਫੀ ਹੈ. ਮਾਘੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਜੱਲੋ ਤੋਂ ਨੌ ਮੀਲ ਨੈਰਤ ਕੋਣ ਹੈ.


ਸੰਗ੍ਯਾ- ਮੀਢਾਯੁੱਧ. ਮੀਢਿਆਂ ਦੀ ਲੜਾਈ। ੨. ਵਿ- ਹੋਡਾਹੋਡੀ. ਜਿਦੋ ਜਿਦੀ. "ਸਿਸੁ ਖੇਲਤ ਰੈਨ ਹੁਡੂਹੁਡ". (ਨਰ ਸਿੰਘਾਵ)