Meanings of Punjabi words starting from ਹ

ਕ੍ਰਿ- ਭ੍ਰਮਾਉਣਾ. ਘੁਮਾਉਣਾ। ੨. ਪਹਿਰਣਾ.


ਦੇਖੋ, ਹਢਿਆਯਾ.


ਕ੍ਰਿ. ਵਿ- ਫਿਰਕੇ. ਘੁੰਮਕੇ. "ਚਾਰਿ ਗਵਾਇਆ ਹੰਢਿਕੈ." (ਸ. ਫਰੀਦ)


ਸੰ. हन्त ਵ੍ਯ- ਆਨੰਦ। ੨. ਦੁੱਖ. ਪੀੜ। ੩. ਅਬ. ਹੁਣ। ੪. ਭੋਜਨ ਸਮੇਂ ਅਭ੍ਯਾਗਤਾਂ ਲਈ ਜੋ ਧਰਮਅਰਥ ਅੰਨ ਅਰਪਿਆ ਜਾਵੇ, ਉਸ ਸਮੇਂ "ਹੰਤ" ਸ਼ਬਦ ਕਹਿਣਾ ਹਿੰਦੂਆਂ ਲਈ ਵਿਧਾਨ ਹੈ. ਦੇਖੋ, ਕਾਤ੍ਯਾਯਨ ਖੰਡ ੧੩. ਸ਼ ੧੨। ੫. ਦੇਖੋ, ਹਤ. "ਦੋਖ ਸਭੈ ਹੀ ਹੰਤ." (ਮਾਝ ਦਿਨਰੈਣ) ਸਰਵੇ ਦੋਸ ਹਤਾਃ। ੬. ਸੰ. हन्तृ ਹੰਤ੍ਰਿ. ਮਾਰਨ ਵਾਲਾ. ਵਿਨਾਸ਼ਕ. "ਸਰਬ ਪਾਪਾ ਹੰਤ ਜੀਉ." (ਰਾਮ ਰੁਤੀ ਮਃ ੫)


ਵਿ- ਹਤਨ ਕਰਤਾ. ਵਿਨਾਸ਼ਕ. "ਪ੍ਰਭਾਸੈਨ ਕੇ ਪ੍ਰਾਨ ਕੋ ਹੰਤਕਾਰੀ." (ਚਰਿਤ੍ਰ ੨੮੬) ੨. ਸੰ. हन्तकार ਸੰਗ੍ਯਾ- ਹੰਤ ਸ਼ਬਦ ਕਹਿਕੇ ਕੱਢਿਆ ਹੋਇਆ ਅੰਨ. ਹੰਦਾ. ਦੇਖੋ, ਹੰਤ ੪। ੩. ਆਨੰਦ ਦੀ ਧੁਨਿ.


ਸੰਗ੍ਯਾ- ਤਨੁ ਅਹੰਤਾ. ਦੇਹਾਭਿਮਾਨ। ੨. ਹੰਤ੍ਰੀ. ਨਾਸ਼ ਕਰਨ ਵਾਲੀ. "ਤਿਆਗੀ ਹੌਮੈ ਹੰਤਨਾ." (ਮਾਰੂ ਸੋਲਹੇ ਮਃ ੫)