Meanings of Punjabi words starting from ਬ

ਵਿਪ੍ਰਚਿੱਤਿ ਦੀ ਸੰਤਾਨ. ਦਾਨਵ. ਵਿਪ੍ਰਚਿੱਤਿ ਦਨੁ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਸੀ, ਜੋ ਦਾਨਵਾਂ ਦਾ ਪ੍ਰਧਾਨ ਹੋਇਆ. ਸਮੁੰਦਰ ਰਿੜਕਣ ਸਮੇਂ ਜੋ ਦੇਵ ਦੈਤਾਂ ਦਾ ਝਗੜਾ ਹੋਇਆ, ਉਸ ਵਿੱਚ ਇਹ ਮੁਖੀਆ ਸੀ. ਰਾਹੁ ਇਸੇ ਦਾ ਪੁਤ੍ਰ ਸੀ. "ਤੁਹੀ ਬਿਪ੍ਰਚਿੰਤਾਨ ਹੂੰ ਕੋ ਚਬੈਹੈਂ." (ਚਰਿਤ੍ਰ ੧) ਵਿਪ੍ਰਚਿੱਤੀ ਦੀ ਸੰਤਾਨ (ਦਾਨਵਾਂ) ਨੂੰ ਚੱਬੇਂਗੀ.


ਵਿਪਰੀਤ. ਉਲਟ. ਦੇਖੋ, ਬਿਪਰੀਤ. "ਕਹੂੰ ਬੇਦਰੀਤਿ, ਕਹੂੰ ਤਾ ਸਿਉ ਬਿਪ੍ਰੀਤ." (ਅਕਾਲ)


ਵਿ- ਵਿਪਰ੍‍ਯਯ. ਉਲਟ. ਖ਼ਿਲਾਫ਼. "ਕਹਿਤਭਯੋ ਬਿਪ੍ਰੈ ਹੀ ਫੇਰ." (ਗੁਪ੍ਰਸੂ)


ਵਿ- ਦ੍ਵਿ. ਦੂਜਾ. "ਹਰਿ ਹਰਿਜਨ ਦੁਇ ਏਕ ਹੈਂ ਬਿਬ ਬਿਚਾਰ ਕਿਛੁ ਨਾਹਿ." (ਵਿਚਿਤ੍ਰ) "ਬਿਬਹਿ ਨ ਜਾਨਸਿ ਕੋਈ." (ਆਸਾ ਧੰਨਾ)


ਦੇਖੋ, ਬੇਬਸ.


ਦੇਖੋ, ਬਿਉਹਾਰ ਅਥੇ ਵ੍ਯਵਹਾਰ.