Meanings of Punjabi words starting from ਬ

ਸੰਗ੍ਯਾ- ਵਿਭਵ. ਸੰਪਦਾ. ਦੇਖੋ, ਬਿਭਉ. "ਸੋਭਾ ਰਾਜ ਬਿਭੈ ਵਡਿਆਈ." (ਧਨਾ ਕਬੀਰ)


ਦੇਖੋ, ਬਿਭਚਾਰ.


ਦੇਖੋ, ਬਿਭਉ.


ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ ਦਾ ਪਿੰਡ ਬਿਭੌਰ ਹੈ, ਇਸ ਤੋਂ ਦੱਖਣ ਵੱਲ ਇੱਕ ਫਰਲਾਂਗ ਦੇ ਅੰਦਰ ਸ਼ਤਦ੍ਰਵ (ਸਤਲੁਜ) ਦਰਿਆ ਦੇ ਕਿਨਾਰੇ ਉੱਚੀ ਅਤੇ ਸੁੰਦਰ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਦ੍ਵਾਰਾ ਹੈ. ਕਲਗੀਧਰ ਇੱਥੇ ਬਿਭੌਰ ਦੇ ਰਾਉ ਦਾ ਪ੍ਰੇਮ ਦੇਖਕੇ ਕਈ ਮਹੀਨੇ ਵਿਰਾਜੇ ਹਨ. ਕਈ ਆਖਦੇ ਹਨ ਕਿ "ਚੌਪਈ" ਦੀ ਰਚਨਾ ਇੱਥੇ ਹੀ ਹੋਈ ਹੈ.#ਗੁਰਦ੍ਵਾਰੇ ਨਾਲ ੧੭. ਘੁਮਾਉਂ ਜ਼ਮੀਨ ਇੱਥੇ ਹੈ ਅਰ ਰਾਉ ਰਤਨਚੰਦ ਦੀ ਦਿੱਤੀ ਹੋਈ ੭. ਘੁਮਾਉਂ ਚੜ੍ਹਤਗੜ੍ਹ ਵਿੱਚ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਜੇਜੋਂ ਦੁਆਬਾ ਤੋਂ ੧੭. ਮੀਲ ਪੂਰਵ ਹੈ.


ਸੰ. ਵਿਭ੍ਰਮ. ਸੰਗ੍ਯਾ- ਭੁਲੇਖਾ। ੨. ਇੱਕ ਅਲੰਕਾਰ. ਦੇਖੋ, ਭ੍ਰਾਂਤਿ। ੩. ਸੰਦੇਹ. ਸ਼ੱਕ। ੪. ਘੁੰਮਣਾ. ਭ੍ਰਮਣ। ੫. ਸ਼ੋਭਾ। ੬. ਸੰ. विभृत- ਵਿਭ੍ਰਿਤ. ਧਾਰਣ ਕੀਤਾ, ਕੀਤੀ. "ਬਿਭ੍ਰਮ ਬਿਭੂਤ ਉੱਜਲ ਸੁ ਸੋਹ." (ਦੱਤਾਵ) ੭. ਬਿਨਾ ਭ੍ਰਮ ਹੋਣ ਦਾ ਭਾਵ. ਯਥਾਰਥ ਗਿਆਨ.


ਸੰ. विमनस- ਵਿ- ਮੁਰਝਾਦੇ ਮਨ. ਉਦਾਸ. "ਗਿਰੀ ਧਰਣਿ ਪਰ ਹ੍ਵੈ ਬਿਮਣ." (ਰਾਮਾਵ) "ਬਿਸਨਾਦਿਕ ਦੇਵ ਲਖੇ ਬਿਮਨੰ." (ਰਾਮਾਵ)


ਸੰ. ਵਿਮਲ. ਵਿ- ਮੈਲ ਰਹਿਤ. ਨਿਰਮਲ. ਸ਼ੁੱਧ. "ਇਹੁ ਪੂਰਨ ਬਿਮਲ ਬੀਚਾਰਾ." (ਸੋਰ ਮਃ ੫) "ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮ." (ਮਾਰੂ ਮਃ ੧) ਵਿਮਲ ਕਮਲ ਨਿਰਮਲ ਜਲ ਵਿੱਚ ਵਸਦਾ ਹੈ। ੨. ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਅਵਿਦ੍ਯਾਮਲ ਤੋਂ ਰਹਿਤ ਹੈ. "ਤ੍ਰਿਕੁਟੀ ਛੂਟੀ ਬਿਮਲ. ਮਝਾਰਿ." (ਗਉ ਅਃ ਮਃ ੧) ੩. ਵਿ- ਵਿਸ਼ੇਸ ਕਰਕੇ ਮੈਲ ਸਹਿਤ. ਮਹਾਂ ਮਲੀਨ. "ਆਗੈ ਬਿਮਲ ਨਦੀ ਅਗਨਿ ਬਿਖੁ ਲੇਲਾ." (ਮਾਰੂ ਸੋਲਹੇ ਮਃ ੧) ਅੱਗੇ ਵੈਤਰਣੀ ਨਦੀ ਅਤੇ ਅਗਨਿ ਤੁਲ੍ਯ ਜ਼ਹਿਰੀਲੀ ਧੁੱਪ ਹੈ.


ਨਿਰਮਲ ਸਰੋਵਰ। ੨. ਭਾਵ- ਸਤਿਗੁਰੂ। ੩. ਗੁਰਉਪਦੇਸ਼. "ਗ੍ਯਾਨਗੁਰ ਬਿਮਲਸਰ ਸੰਤ ਸਿਖ ਨਾਈਐ." (ਸਵੈਯੇ ਮਃ ੪. ਕੇ) ੪. ਡਰੋਲੀਕਲਾਂ, ਜਿਲਾ ਜਲੰਧਰ ਵਿੱਚ ਇੱਕ ਗੁਰਦ੍ਵਾਰਾ, ਜੋ ਸਰਦਾਰ ਦੇਸਾ ਸਿੰਘ ਮਜੀਠੀਏ ਦੀ ਪ੍ਰੇਰਣਾ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ.


ਵਿਮਲ (ਨਿਰਮਲ) ਬੁੱਧਿ। ੨. ਨਿਰਮਲ ਬੁੱਧਿ ਵਾਲਾ.


ਦੇਖੋ, ਬਿਮਲ ੩. "ਬਿਮਲਾਨਦੀ ਉਲਟੀ ਤਰੈ." (ਰਤਨਮਾਲਾ ਬੰਨੋ) ਆਪਾਨ ਤੋਂ ਪ੍ਰਾਣ ਦਾ ਸੰਯੋਗ ਮੋੜਕੇ, ਪ੍ਰਵਾਹ ਦਸਵੇਂ ਦ੍ਵਾਰ ਵੱਲ ਕਰੇ.


ਦੇਖੋ, ਵਿਮਾਨ.