Meanings of Punjabi words starting from ਬ

ਵਿਰਤ ਹੋਇਆ. ਉਪਰਾਮ ਹੋਇਆ। ੨. ਵਿਸ਼ੇਸ ਕਰਕੇ ਰਤ (ਪ੍ਰੀਤਿਸਹਿਤ) ਹੋਇਆ. "ਧੋਬੀ ਧੋਵੈ ਬਿਰਹ ਬਿਰਾਤਾ." (ਬਸੰ ਨਾਮਦੇਵ)


ਵ੍ਰਿਥਾ ਹੈ. "ਅਵਰ ਦੁਤੀਆ ਆਸ ਬਿਰਾਥੇ." (ਸਾਰ ਮਃ ੫)


ਫ਼ਾ. [برادر] ਸੰਗ੍ਯਾ- ਭਾਈ. ਭ੍ਰਾਤਾ. (भ्रातृ) ਦੇਖੋ, ਅ਼ੰ brother "ਜਨ ਪਿਸਰ ਪਦਰ ਬਿਰਾਦਰਾ." (ਤਿਲੰ ਮਃ ੧)


ਸੰਗ੍ਯਾ- ਭਾਈਚਾਰਾ.


ਸੰ. ਵਿਰਾਧ. ਪੀੜਾ. ਦੁੱਖ. ਤਕਲੀਫ। ੨. ਇੱਕ ਰਾਖਸ, ਜੋ ਪਹਿਲੇ ਜਨਮ ਤੁੰਬੁਰੁ ਗੰਧਰਵ ਸੀ ਅਤੇ ਕੁਬੇਰ ਦੇ ਸ੍ਰਾਪ ਨਾਲ ਰਾਖਸ ਹੋਇਆ. ਇਹ ਸ਼ਤਦ੍ਰਤਾ ਦੇ ਪੇਟੋਂ ਸੁਪਰਯਣ੍ਯ ਦਾ ਪੁਤ੍ਰ ਸੀ. ਬ੍ਰਹਮਾ ਦੇ ਵਰੋ ਨਾਲ ਇਸ ਨੇ ਸਾਰਾ ਜਗਤ ਜਿੱਤ ਲਿਆ. ਇਹ ਆਦਮੀਆਂ ਨੂੰ ਖਾਣ ਵਾਲਾ ਵਡਾ ਨਿਰਦਈ ਸੀ. ਜਦ ਰਾਮਚੰਦ੍ਰ ਜੀ ਦੰਡਕ ਵਨ ਗਏ, ਤਦ ਇਹ ਸੀਤਾ ਨੂੰ ਚੁੱਕਕੇ ਨੱਠਾ, ਰਾਮ ਅਤੇ ਲਛਮਨ ਨੇ ਵਿਰਾਧ ਦਾ ਪਿੱਛਾ ਕੀਤਾ ਅਤੇ ਹੱਥ ਪੈਰ ਵੱਢਕੇ ਜਿਉਂਦਾ ਹੀ ਜਮੀਨ ਵਿੱਚ ਗੱਡ ਦਿੱਤਾ. ਦੇਖੋ, ਅਗਨਿਪੁਰਾਣ. "ਬਿਰਾਧ ਦੈਤ ਜੁੱਝਿਓ ਸੁ ਹੱਥ ਰਾਮ ਨਿਰਮਲੰ." (ਰਾਮਾਵ)


ਦੇਖੋ, ਵੈਰਾਨ। ੨. ਦੇਖੋ, ਬਿਰਾਨਾ.


ਫ਼ਾ. [بیگانہ] ਬੇਗਾਨਹ. ਵਿ- ਪਰਾਇਆ. ਦੂਸਰੇ ਦਾ. "ਹੋਰ ਸਗਲ ਭਇਓ ਬਿਰਾਨਾ." (ਗੂਜ ਮਃ ੫) "ਬਾਟਪਾਰਿ ਘਰ ਮੂਸਿ ਬਿਰਾਨੋ ਪੇਟ ਭਰੈ ਅਪ੍ਰਾਧੀ." (ਸਾਰ ਪਰਮਾਨੰਦ) ੨. ਦੇਖੋ, ਵੀਰਾਣ.