Meanings of Punjabi words starting from ਮ

ਵਿ- ਮੁਕ੍ਤ ਕੀਤਾ. ਛੱਡਿਆ। ੨. ਮੁਲ. ਭੇਜਿਆ ੩. ਸੱਦਿਆ.


ਅ਼. [مُتاع] ਸੰਗ੍ਯਾ- ਸਾਮਾਨ. ਸਾਮਗ੍ਰੀ। ੨. ਲਾਭ. ਨਫਾ। ੩. ਪੂੰਜੀ। ੪. ਅ਼. [مُطاع] ਮੁਤ਼ਾਅ਼. ਵਿ- ਜਿਸ ਦੇ ਲੋਕ ਮੁਤ਼ੀਅ਼ (ਅਧੀਨ) ਹੋਣ ੫. ਸੰਗ੍ਯਾ- ਸਰਦਾਰ. ਪ੍ਰਧਾਨ। ੬. ਦੇਖੋ, ਮੁਤਾਹ.


ਅ਼. [مُتاثِر] ਮੁਤੱਸਿਰ. ਵਿ- ਅਸਰ ਵਾਲਾ ੨. ਤਾਸੁਰ (ਅਸਰ ਸਹਿਤ) ਹੋਣ ਵਾਲਾ. ਜਿਸ ਉੱਤੇ ਕਿਸੇ ਦਾ ਪ੍ਰਭਾਵ ਪਿਆ ਹੈ.


ਅ਼. [مُتاعہ] ਸੰਗ੍ਯਾ- ਲਾਭ ਉਠਾਉਣ ਦੀ ਕ੍ਰਿਯਾ ੨. ਨਫੇ ਦੀ ਵਸ੍‍ਤੁ। ੩. ਇਸਲਾਮ ਮਤ ਅਨੁਸਾਰ ਇੱਕ ਸ਼ਾਦੀ, ਜੋ ਕਿਸੇ ਖ਼ਾਸ ਸਮੇਂ ਤੀਕ ਰਹਿਂਦੀ ਹੈ ਅਰ ਸਮਾਂ ਮੁੱਕਣ ਪੁਰ ਸੰਬੰਧ ਟੁੱਟਜਾਂਦਾ ਹੈ. ਹੁਣ ਇਸ ਨੂੰ ਸ਼ੀਅ਼ਹ ਮੁਸਲਮਾਨ ਤਾਂ ਧਰਮ ਅਨੁਸਾਰ ਜਾਣਦੇ ਹਨ, ਪਰ ਸੁੰਨੀ ਜਮਾਤ ਸ਼ਰਅ਼ ਦੇ ਵਿਰੁੱਧ ਮੰਨਦੀ ਹੈ.


ਦੇਖੋ, ਮੁਹਤਾਜ.