ਪਰਾ
paraa/parā

Definition

ਸੰ. ਸੰਗ੍ਯਾ- ਚਾਰ ਪ੍ਰਕਾਰ ਦੀਆਂ ਵਾਣੀਆਂ ਵਿੱਚੋਂ ਪਹਿਲੀ ਵਾਣੀ. ਦੇਖੋ, ਚਾਰ ਬਾਣੀਆਂ। ੨. ਉਹ ਵਿਦ੍ਯਾ, ਜੋ ਸਭ ਤੋਂ ਪਰੇ ਵਸਤੁ ਦਾ ਗ੍ਯਾਨ ਕਰਾਵੇ. ਬ੍ਰਹਮਵਿਦ੍ਯਾ ''अथ परा यया तदक्षर मधिगम्यते. '' (ਸ਼੍ਰੁਤਿ) ੩. ਵ੍ਯ- ਛੁਟਕਾਰਾ। ੪. ਉਲਟਾਪਨ। ੫. ਸਾਮ੍ਹਣੇ. ਸੰਮੁਖ। ੬. ਤ੍ਯਾਗ। ੭. ਬਹਾਦੁਰੀ। ੮. ਅਨਾਦਰ। ੯. ਵਿ- ਸ਼੍ਰੇਸ੍ਠ. ਉੱਤਮ. "ਗੁਰਦੇਵ ਪਾਰਸ ਪਰਸ ਪਰਾ." (ਬਾਵਨ) ੧੦. ਪੜਾ. ਪਿਆ. "ਪਰਾ ਕਰੇਜੇ ਛੇਕ." (ਸ. ਕਬੀਰ) ੧੧. ਪਰਲਾ ਪਾਸਾ. ਪਰਾਰ. ਦੇਖੋ, ਉਰਾ। ੧੨. ਫ਼ਾ. [پرہ] ਪੱਰਹ. ਸਫ਼. ਕ਼ਤਾਰ. ਪੰਕ੍ਤਿ. "ਗਜ ਬਾਜਿਨ ਕੋ ਪਰਾ ਬੰਧਾਵਾ." (ਗੁਪ੍ਰਸੂ)
Source: Mahankosh

PARÁ

Meaning in English2

s. m. (M.), ) the broken cultivation in ravines formed by the rain water working its way down, from the Bannú into the Sindh lands:—pará baunhṉá, v. a. To form a hire.
Source:THE PANJABI DICTIONARY-Bhai Maya Singh