ਬਿਰਾਧ
biraathha/birādhha

Definition

ਸੰ. ਵਿਰਾਧ. ਪੀੜਾ. ਦੁੱਖ. ਤਕਲੀਫ। ੨. ਇੱਕ ਰਾਖਸ, ਜੋ ਪਹਿਲੇ ਜਨਮ ਤੁੰਬੁਰੁ ਗੰਧਰਵ ਸੀ ਅਤੇ ਕੁਬੇਰ ਦੇ ਸ੍ਰਾਪ ਨਾਲ ਰਾਖਸ ਹੋਇਆ. ਇਹ ਸ਼ਤਦ੍ਰਤਾ ਦੇ ਪੇਟੋਂ ਸੁਪਰਯਣ੍ਯ ਦਾ ਪੁਤ੍ਰ ਸੀ. ਬ੍ਰਹਮਾ ਦੇ ਵਰੋ ਨਾਲ ਇਸ ਨੇ ਸਾਰਾ ਜਗਤ ਜਿੱਤ ਲਿਆ. ਇਹ ਆਦਮੀਆਂ ਨੂੰ ਖਾਣ ਵਾਲਾ ਵਡਾ ਨਿਰਦਈ ਸੀ. ਜਦ ਰਾਮਚੰਦ੍ਰ ਜੀ ਦੰਡਕ ਵਨ ਗਏ, ਤਦ ਇਹ ਸੀਤਾ ਨੂੰ ਚੁੱਕਕੇ ਨੱਠਾ, ਰਾਮ ਅਤੇ ਲਛਮਨ ਨੇ ਵਿਰਾਧ ਦਾ ਪਿੱਛਾ ਕੀਤਾ ਅਤੇ ਹੱਥ ਪੈਰ ਵੱਢਕੇ ਜਿਉਂਦਾ ਹੀ ਜਮੀਨ ਵਿੱਚ ਗੱਡ ਦਿੱਤਾ. ਦੇਖੋ, ਅਗਨਿਪੁਰਾਣ. "ਬਿਰਾਧ ਦੈਤ ਜੁੱਝਿਓ ਸੁ ਹੱਥ ਰਾਮ ਨਿਰਮਲੰ." (ਰਾਮਾਵ)
Source: Mahankosh