Definition
ਦੇਖੋ, ਹੀਰ ਅਤੇ ਹੀਰਕ. "ਹੀਰਾ ਨਾਮੁ ਜਵੇਹਰ ਲਾਲੁ." (ਆਸਾ ਅਃ ਮਃ ੧) ੨. ਕਰਤਾਰ ਵਾਸਤੇ ਭੀ ਹੀਰਾ ਸ਼ਬਦ ਆਇਆ ਹੈ ਭਾਵ ਅਰਥ ਹੈ ਕਿ ਜੋ ਉੱਤਮ ਰਤਨ ਰੂਪ ਹੈ ਅਤੇ ਜਿਸ ਤੇ ਕਿਸੇ ਰੰਗ ਦਾ ਅਸਰ ਨਹੀਂ ਹੁੰਦਾ, ਅਰ ਉਸ ਦੀ ਚਮਕ ਸਭ ਉੱਪਰ ਪੈਂਦੀ ਹੈ. "ਹੀਰੇ ਕਰਉ ਅਦੇਸ." (ਰਾਮ ਕਬੀਰ) ੩. ਜੀਵਾਤਮਾ. "ਹੀਰੈ ਹੀਰਾ ਬੇਧਿ." (ਆਸਾ ਕਬੀਰ) ੪. ਉੱਤਮ ਪੁਰਖ ਭੀ ਹੀਰਾ ਕਹਿਆ ਜਾਂਦਾ ਹੈ। ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਵਡਾ ਬਹਾਦੁਰ ਸੀ, ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਘੋਰ ਯੁੱਧ ਕੀਤਾ। ੬. ਸੰ. हीरा ਲਕ੍ਸ਼੍ਮੀ। ੭. ਕੀੜੀ। ੮. ਹੀਅਰਾ ਦਾ ਸੰਖੇਪ.
Source: Mahankosh
Shahmukhi : ہیرا
Meaning in English
diamond, gem; informal. a decent person, gem of a man.
Source: Punjabi Dictionary
HÍRÁ
Meaning in English2
s. m, amond;—a. met. Good virtuous; beautiful:—hirá chaṭṭṉá, v. n. To commit suicide by swallowing a diamond;—hírá man, s. m. A kind of paroquet.
Source:THE PANJABI DICTIONARY-Bhai Maya Singh