ਹੇਰੂ
hayroo/hērū

Definition

ਵਿ- ਹੇਰਣ ਵਾਲਾ. ਦੇਖਣ ਵਾਲਾ. ਦੇਖੋ, ਹੇਰਿਕ। ੨. ਖੋਜੀ। ੩. ਚੋਰ ਨੂੰ ਭੇਦ ਦੇਣ ਲਈ ਲੋਕਾਂ ਦੇ ਮਾਲ ਧਨ ਨੂੰ ਨਿਗਾ ਵਿੱਚ ਕਰਨ ਵਾਲਾ. "ਤਸਕਰ ਹੇਰੂ ਆਇ ਲੁਕਾਨੇ." (ਬਿਲਾ ਅਃ ਮਃ ੪) ੪. ਸੰ. ਹੇਰੁਕ. ਸੰਗ੍ਯਾ- ਕਾਲ ਦਾ ਦੂਤ. ਮਹਾਕਾਲ ਦਾ ਗਣ. "ਜਮ ਰਾਜੇ ਕੇ ਹੇਰੂ ਆਏ." (ਆਸਾ ਪਟੀ ਮਃ ੧) ੫. ਵਿ- ਹਰਣ ਕਰਤਾ. ਚੋਰ.
Source: Mahankosh