Back ArrowLogo
Info
Profile

ਪਿੱਪਲ ਦੀ ਉਮਰ ਹਜ਼ਾਰ ਸਾਲ ਤੋਂ ਉੱਪਰ ਦੱਸੀ ਜਾਂਦੀ ਹੈ। ਪਿੱਪਲ ਦਾ ਦੁੱਧ, ਛਿੱਲ, ਲੱਕੜ, ਤੇ ਜੜ੍ਹਾਂ ਕਈ ਦੁਆਈਆਂ ਵਿਚ ਵਰਤੀਆਂ ਜਾਂਦੀਆਂ ਹਨ। ਪੱਤੇ ਸੱਪ ਦੇ ਡੰਗ ਦੇ ਇਲਾਜ ਲਈ ਵਰਤੇ ਜਾਂਦੇ ਹਨ।

ਹੁਣ ਪਿੱਪਲ ਦਾ ਰੁੱਖ ਪੰਜਾਬ ਵਿਚੋਂ ਤਕਰੀਬਨ ਖ਼ਤਮ ਹੋਣ ਦੇ ਨੇੜੇ ਹੈ।

ਬਰੋਟਾ: ਬਰੋਟੇ ਨੂੰ ਕਈ ਇਲਾਕਿਆਂ ਵਿਚ ਬੋਹੜ ਵੀ ਕਹਿੰਦੇ ਹਨ। ਬਰੋਟੇ ਦਾ ਰੁੱਖ ਸਾਰੇ ਰੁੱਖਾਂ ਨਾਲੋਂ ਜ਼ਿਆਦਾ ਭਾਰਾ ਹੁੰਦਾ ਹੈ। ਦੂਰ ਦੂਰ ਤੱਕ ਫੈਲਿਆ ਹੁੰਦਾ ਸੀ। ਏਸ ਲਈ ਬਰੋਟੇ ਦਾ ਰੁੱਖ ਸਭ ਤੋਂ ਵੱਧ ਆਕਸੀਜਨ ਪੈਦਾ ਕਰਦਾ ਹੈ। ਜਿਵੇਂ ਜਿਵੇਂ ਏਸ ਦੇ ਟਾਹਣੇ ਦੂਰ ਦੂਰ ਤੱਕ ਫੈਲਦੇ ਜਾਂਦੇ ਸਨ, ਤਿਵੇਂ ਤਿਵੇਂ ਇਨ੍ਹਾਂ ਟਾਹਣਿਆਂ ਵਿਚੋਂ ਕੁਝ ਤਣੇ ਨਿਕਲ ਕੇ ਧਰਤੀ ਵੱਲ ਆਉਂਦੇ ਜਾਂਦੇ ਸਨ। ਫੇਰ ਇਹ ਤਣੇ ਧਰਤੀ ਵਿਚ ਲੱਗ ਕੇ ਜੜ੍ਹਾਂ ਬਣ ਜਾਂਦੇ ਸਨ। ਧਰਤੀ ਵਿਚ ਲੱਗੇ ਇਨ੍ਹਾਂ ਤਣਿਆਂ ਨੂੰ ਬਰੋਟੇ ਦੀ ਦਾਹੜੀ ਕਹਿੰਦੇ ਸਨ। ਇਹ ਧਰਤੀ ਵਿਚ ਲੱਗੇ ਤਣੇ ਹੀ ਬਰੋਟੇ ਦੇ ਪਸਾਰੇ ਦਾ ਕਾਰਨ ਬਣਦੇ ਸਨ। ਪਹਿਲੇ ਸਮਿਆਂ ਵਿਚ ਪੰਜਾਬ ਦੇ ਹਰ ਪਿੰਡ ਵਿਚ ਬਰੋਟੇ ਦੇ ਰੁੱਖ ਆਮ ਲੱਗੇ ਹੁੰਦੇ ਸਨ। ਜਦ ਪਾਲੀ ਪਸ਼ੂਆਂ ਨੂੰ ਚਾਰ ਕੇ ਦੁਪਹਿਰ ਸਮੇਂ ਟੋਬੇ ਪਾਣੀ ਪਿਆਉਣ ਤੇ ਨਹਾਉਣ ਲਿਆਂਦੇ ਸਨ ਤਾਂ ਪਾਲੀ ਇਨ੍ਹਾਂ ਬਰੋਟੇ, ਪਿੱਪਲਾਂ ਦੀ ਛਾਂ ਹੇਠ ਹੀ ਬੈਠਦੇ ਹੁੰਦੇ ਸਨ। ਗਰਮੀਆਂ ਦੇ ਮੌਸਮ ਵਿਚ ਲੋਕ ਬਰੋਟੇ, ਪਿੱਪਲਾਂ ਦੀ ਛਾਵੇਂ ਦੁਪਹਿਰਾ ਕੱਟਦੇ ਹੁੰਦੇ ਸਨ।

ਜੇਕਰ ਕੋਈ ਲੜਕੀ ਆਪਣੇ ਸਹੁਰੇ ਘਰ ਖੁਸ਼ ਨਹੀਂ ਹੁੰਦੀ ਸੀ ਤਾਂ ਉਸ ਨੂੰ ਬਰੋਟੇ ਦੀਆਂ ਠੰਡੀਆਂ ਤੇ ਗੂੜੀਆਂ ਛਾਵਾਂ ਵੀ ਕੋਈ ਧਰਵਾਸ ਨਹੀਂ ਦਿੰਦੀਆਂ ਸਨ-

ਘੁੰਮ ਘੁੰਮ ਕੇ ਬਰੋਟਿਆ, ਤੇਰੀ ਛਾਵੇਂ ਮੈਂ ਖੜ੍ਹੀ,

ਖੜੀ ਖੜੀ ਮੈਂ ਸੁਕਾਵਾਂ ਕਾਲੇ ਪੀਲੇ ਕੇਸ।

ਹਵਾ ਨਹੀਂ ਲੱਗਦੀ, ਕੇਸ ਨਹੀਂ ਸੁੱਕਦੇ,

ਹੁਣ ਚੇਤੇ ਆਂਵਦਾ, ਵੇ ਬਾਬਲ। ਤੇਰਾ ਦੇਸ।

ਨੂੰਹ ਸੱਸ ਦਾ ਰਿਸ਼ਤਾ ਸਾਡੇ ਸਮਾਜ ਵਿਚ ਬਹੁਤਾ ਸੁਖਾਵਾਂ ਰਿਸ਼ਤਾ ਨਹੀਂ ਹੈ। ਸੱਸਾਂ ਹਮੇਸ਼ਾਂ ਹੀ ਨੂੰਹਾਂ ਨੂੰ ਆਨੇ-ਬਹਾਨੇ ਤੰਗ ਕਰਦੀਆਂ ਰਹਿੰਦੀਆਂ ਸਨ। ਏਸੇ ਕਰ ਕੇ ਨੂੰਹਾਂ ਆਪਣੇ ਮਨਾਂ ਦੀ ਭੜਾਸ ਸੱਸਾਂ ਦੇ ਅਜੀਬ ਵਤੀਰੇ ਦੱਸ ਕੇ ਕੱਢਦੀਆਂ ਹੁੰਦੀਆਂ ਸਨ-

ਛੰਦ ਪਰਾਗੇ ਆਈਏ ਜਾਈਏ,

ਛੰਦ ਪਰਾਗੇ ਡੌਰੂ।

ਸੱਸ ਮੇਰੀ ਬਰੋਟੇ ਚੜ੍ਹਗੀ,

ਸਹੁਰਾ ਪਾਵੇ ਖੌਰੂ।

12 / 361
Previous
Next