Back ArrowLogo
Info
Profile

ਨਿੰਮ, ਪਿੱਪਲ ਤੇ ਬਰੋਟਾ ਇਕ ਥਾਂ 'ਕੱਠੇ ਲਾਉਣ ਨੂੰ ਤ੍ਰਿਵੈਣੀ ਕਹਿੰਦੇ ਸਨ। ਤ੍ਰਿਵੈਣੀ ਲਾਉਣ ਨੂੰ ਪਵਿੱਤਰ ਕਾਰਜ ਮੰਨਿਆ ਜਾਂਦਾ ਸੀ। ਨਿੰਮ ਦੇ ਰੁੱਖ ਤੇ ਪੀਘਾਂ ਵੀ ਪਾਈਆਂ ਜਾਂਦੀਆਂ ਸਨ-

ਪਿੰਡਾਂ ਵਿਚੋਂ ਪਿੰਡ ਛਾਂਟਿਆ,

ਪਿੰਡ ਛਾਂਟਿਆ ਭਾਰੀ।

ਨਿੰਮ ਨਾਲ ਝੂਟਦੀਏ,

ਤੇਰੀ ਪੀਂਘ ਟੂਣਿਆਂ ਹਾਰੀ।

X        X        X        X

ਤੇਰੀ ਸਿਖਰੋਂ ਪੀਂਘ ਟੁੱਟ ਜਾਵੇ,

ਨਿੰਮ ਨਾਲ ਝੂਟਦੀਏ।

X        X        X

ਤੇਰੇ ਝੁਮਕੇ ਲੈਣ ਹੁਲਾਰੇ,

ਨਿੰਮ ਨਾਲ ਝੂਟਦੀਏ।

ਨਿੰਮ ਦੀ ਲੱਕੜ ਨੂੰ ਘੁਣ ਜਾਂ ਕੋਈ ਹੋਰ ਕੀੜਾ ਨਹੀਂ ਲੱਗਦਾ। ਏਸ ਕਰਕੇ ਨਿੰਮ ਦੀ ਲੱਕੜ ਨੂੰ ਚੰਗਾ ਮੰਨਿਆ ਜਾਂਦਾ ਸੀ। ਆਮ ਤੌਰ ਤੇ ਸੰਦੂਖ ਨਿੰਮ ਦੀ ਲੱਕੜ ਦੇ ਬਣਾਏ ਜਾਂਦੇ ਸਨ। ਪਹਿਲੇ ਸਮਿਆਂ ਵਿਚ ਵਿਆਹ ਛੋਟੀ ਉਮਰ ਵਿਚ ਕਰਨ ਕਰਕੇ ਮੁਕਲਾਵੇ ਕਈ ਕਈ ਸਾਲਾਂ ਬਾਅਦ ਦਿੱਤੇ ਜਾਂਦੇ ਸਨ। ਮੁਕਲਾਵਾ ਦੇਣ ਸਮੇਂ ਹੀ ਸੰਦੂਖ ਦਿੱਤਾ ਜਾਂਦਾ ਸੀ। ਕਈ ਮਨਚਲੇ ਗੱਭਰੂ ਤਾਂ ਮੁਕਲਾਵੇ ਜਾਂਦੀ ਨਿੰਮ ਦੇ ਸੰਦੂਕ ਵਾਲੀ ਮੁਟਿਆਰ ਨੂੰ ਸਹੁਰਿਆਂ ਦੇ ਪਿੰਡ ਬਾਰੇ ਪੁੱਛਣ ਤੋਂ ਵੀ ਗੁਰੇਜ਼ ਨਹੀਂ ਕਰਦੇ ਹੁੰਦੇ ਸਨ-

ਕਿਹੜੇ ਪਿੰਡ ਮੁਕਲਾਵੇ ਜਾਣਾ?

ਨਿੰਮ ਦੇ ਸੰਦੂਕ ਵਾਲੀਏ!

ਨਿੰਮ ਦੇ ਰੁੱਖ ਦਾ ਹਰ ਹਿੱਸਾ ਕੌੜਾ ਹੁੰਦਾ ਹੈ। ਨਿੰਮ ਦੀ ਦਾਤਣ ਵੀ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ। ਬੱਚੇ ਦੀ ਪੈਦਾਇਸ਼ ਸਮੇਂ ਨਿੰਮ ਦੀਆਂ ਟਾਹਣੀਆਂ ਦਰਵਾਜ਼ਿਆਂ 'ਤੇ ਬੰਨ੍ਹੀਆਂ ਜਾਂਦੀਆਂ ਹਨ, ਜਿਸ ਕਰਕੇ ਮਾੜੀਆਂ ਰੂਹਾਂ ਦੂਰ ਰਹਿੰਦੀਆਂ ਸਨ। ਕਈ ਕਬੀਲਿਆਂ ਵਿਚ ਨਿੰਮ ਦੇ ਰੁੱਖਾਂ ਨੂੰ ਸਹੁਰੇ ਤੇ ਜੇਠ ਦੀ ਪਦਵੀ ਦਿੱਤੀ ਜਾਂਦੀ ਸੀ, ਜਿਸ ਕਰਕੇ ਇਸਤਰੀਆਂ ਨਿੰਮ ਦੇ ਰੁੱਖ ਤੋਂ ਘੁੰਡ ਕੱਢਦੀਆਂ ਸਨ। ਕਈ ਕਬੀਲੇ ਨਿੰਮ ਨੂੰ ਪਵਿੱਤਰ ਮੰਨਦੇ ਹਨ।

ਬੇਰੀ: ਪਹਿਲੇ ਸਮਿਆਂ ਬੇਰੀਆਂ ਦੇ ਬੇਰ ਹੀ ਪਿੰਡਾਂ ਦਾ ਇਕੋ ਇਕ ਫਲ ਹੁੰਦਾ ਸੀ। ਖੇਤਾਂ ਵਿਚ, ਝਿੜੀਆਂ, ਬੰਨ੍ਹਿਆਂ ਵਿਚ ਬੇਰੀਆਂ ਆਮ ਹੀ ਲੱਗੀਆਂ ਹੁੰਦੀਆਂ ਸਨ। ਬੇਰੀਆਂ ਨੂੰ ਬੇਰ ਲੱਗਦੇ ਵੀ ਬਹੁਤ ਹੁੰਦੇ ਸਨ। ਮੁੰਡੇ, ਕੁੜੀਆਂ ਬੇਰ ਲਿਆਉਣ

14 / 361
Previous
Next