

ਪੇਂਡੂ ਕਿੱਤੇ/ਆਹਰ
ਖਰਾਸ
ਖਰਾਸ ਲੱਗਣ ਤੋਂ ਪਹਿਲਾਂ ਜਨਾਨੀਆਂ ਆਟਾ, ਦਾਣਾ ਚੱਕੀ 'ਤੇ ਘਰ ਹੀ ਪੀਂਹਦੀਆਂ ਸਨ। ਉਨ੍ਹਾਂ ਸਮਿਆਂ ਵਿਚ ਦੁੱਧ, ਦਹੀਂ, ਮੱਖਣ, ਘਿਉ ਖ਼ੁਰਾਕ ਦਾ ਅਹਿਮ ਹਿੱਸਾ ਹੁੰਦੇ ਸਨ। ਇਸ ਲਈ ਹੀ ਉਨ੍ਹਾਂ ਸਮਿਆਂ ਵਿਚ ਮੁੰਡੇ ਕੁੜੀਆਂ ਦੀ ਸਿਹਤ ਬਹੁਤ ਚੰਗੀ ਹੁੰਦੀ ਸੀ। ਕੁੜੀਆਂ ਆਪਣੇ ਰਿਸ਼ਤੇ ਲੱਭਣ ਸਮੇਂ ਆਪਣੇ ਬਾਬਲ ਨੂੰ ਉਹ ਘਰ ਲੱਭਣ ਲਈ ਕਹਿੰਦੀਆਂ ਸਨ, ਜਿਸ ਘਰ ਵਿਚ ਬਹੁਤੀਆਂ ਮੱਝਾਂ ਹੋਣ।

ਅਲੋਪ ਹੋ ਰਿਹਾ ਪੰਜਾਬੀ ਵਿਰਸਾ
ਹਰਕੇਸ਼ ਸਿੰਘ ਕਹਿਲ