Back ArrowLogo
Info
Profile

ਪਠਾਣਾਂ ਦੇ ਦਿਲਾਂ ਵਿਚ। ਇਜ਼ਤ ਕਰਦੇ ਸਨ ਪਰ ਭੁਲ ਗਏ, ਬਾਂਸੇ ਵਿਚ ਆ ਗਏ ਸਰਹਿੰਦ ਦੇ

ਸ਼ਾਹੀ ਮਹੱਲ ਵਿਚ ਹੀ ਸਿਰਫ ਸ਼ਾਦੀਆਨੇ ਵਜ ਰਹੇ ਸਨ । ਬਾਕੀ ਸਾਰਾ ਮਲੇਰ ਕੋਟਲਾ ਸ਼ਰਮ ਦੀ ਬੁਕਲ ਵਿਚ ਮੂੰਹ ਲਕੋ ਕੇ ਸੁਤਾ ਪਿਆ ਸੀ । ਉਸ ਦਿਨ ਉਨ੍ਹਾਂ ਸ਼ਰਾਬ ਵੀ ਨਹੀਂ ਸੀ ਪੀਤੀ ਅਤੇ ਕਿਸੇ ਪਰਭਾਈ ਨਾਲ ਹੱਸ ਕੇ ਬੋਲੇ ਵੀ ਨਹੀਂ ਸਨ । ਅਣਖੀ ਪਠਾਣ ਤਾਂ ਇਤਨੇ ਦੁਖੀ ਸਨ, ਜਦ ਉਹ ਨੰਬਣ ਦੀ ਆਵਾਜ਼ ਸੁਣਦੇ ਕੰਨਾਂ ਵਿਚ ਉਂਗਲੀਆਂ ਪਾ ਲੰਗਦੇ, ਕਚੀਚੀਆਂ ਵਟਦੇ, ਗੁੱਸਾ ਆਉਂਦਾ ਆਪਣੇ ਨਵਾਬ ਸ਼ੇਰ ਮੁਹੰਮਦ ਖ਼ਾਂ ਤੇ। ਆਮ ਫੌਜਾਂ ਨੇ ਖੁਸ਼ੀਆਂ ਕੀ ਮਨਾਉਣੀਆਂ ਸਨ । ਉਨ੍ਹਾਂ ਦੇ ਘਰ ਵੜੀਆਂ ਵਿਛੀਆਂ ਹੋਈਆਂ ਸਨ । ਕਿਸੇ ਦਾ ਪੁੱਤ ਮਰ ਗਿਆ ਸੀ ਅਤੇ ਕਿਸੇ ਦਾ ਖਸਮ । ਕਈਆਂ ਦੇ ਭਰਾ ਸ਼ਹੀਦ ਹੋ ਗਏ ਸਨ ਅਤੇ ਕਈਆਂ ਦੇ ਯਾਰ ਗਾਜ਼ੀ ਬਣ ਚੁੱਕੇ ਸਨ । ਸਜਣ ਵਾਹਿਦਾ ਕਰਕੇ ਗਏ ਮੁੜੇ ਨਹੀਂ ਸਨ, ਦਰਵਾਜ਼ਿਆਂ ਦੀਆਂ ਬਰੂਹਾਂ ਵਿਚ ਖੜੀਆਂ ਇੰਤਜ਼ਾਰ ਕਰ ਰਹੀਆਂ ਸਨ, ਚਰਾਗ ਗੁਲ ਹੋ ਗਏ ਸਨ, ਬੱਤੀ ਕਿਸੇ ਵਿਚ ਨਹੀਂ ਸੀ ਅਤੇ ਨਾ ਹੀ ਤੇਲ ਸੀ । ਖੁਸ਼ੀ ਦਾ ਖੇੜਾ ਕਾਹਦਾ, ਰੋਗ ਦਾ ਉਭਾਰ ਨਜ਼ਰ ਆ ਰਹੇ ਸਨ । ਸਿਰਫ ਸ਼ਾਹੀ ਮਹਿਲ ਵਿਚ ਹੀ ਚਰਾੜਾਂ ਹੋ ਰਹੀ ਸੀ ।

ਝੰਡਾ ਝੂਲ ਰਿਹਾ ਸੀ, ਨੌਬਤਾਂ ਖੜਕ ਰਹੀਆਂ ਸਨ, ਨਗਾਰਿਆਂ ਤੇ ਚੋਟਾਂ ਮਾਰ ਰਹੇ ਸਨ, ਰੋਟੀ ਤੇ ਨੌਕਰ ਰਖੋ ਗੁਮਾਸ਼ਤੇ ।

ਸ਼ੇਰ ਮੁਹੰਮਦ ਖਾਨ ਖੁਸ਼ ਸੀ । ਉਹ ਇਕ ਕਬੂਟਰੀ ਫੜ ਲਿਆਇਆ ਸੀ ਗੁਠਾਂ ਬੰਨ੍ਹ ਕੇ, ਅਣਭੱਠ ਲਚਾਰ, ਮਾਸੂਮ, ਮਿਰਗ ਨੈਣੀ ਦੀਆਂ। ਹਰਮ ਵਿਚ ਅਤਰ ਦਾ ਤਰਕਾਉ ਕੀਤਾ ਜਾ ਰਿਹਾ ਸੀ । ਸ਼ਰਾਬਾਂ ਦੇ ਨਸ਼ੇ ਪਰਖੇ ਜਾ ਰਹੇ ਸਨ । ਹਰਮ ਦੀਆਂ ਗੋਰੀਆਂ ਗੋਰੀਆਂ ਨਿਗਹਬਾਨ ਮਾਲਣਾਂ ਫੁੱਲਾਂ ਦੇ ਗਜਰੇ ਗੁੰਦ ਰਹੀਆਂ ਸਨ । ਕਲੀਆਂ ਪਰਦੀਆਂ ਜਾ ਰਹੀਆਂ ਸਨ । ਸੂਈ ਕਲੇਜੇ ਵਿੰਨ੍ਹ ਰਹੀ ਸੀ ਪਵਿਤਰ ਨਾਜ਼ਕ ਤੇ ਭਰ ਜੋਬਨ ਵਿਚ ਆਈਆਂ ਕਲੀਆਂ ਦੇ। ਗੁਲਦਸਤੇ ਵਿਦ ਫੁਲ ਚੁਣ ਚੁਣ ਕੇ ਜੋੜ ਰਹੀ ਸੀ ਗੋਹਲ ਵਰਗੀ, ਸ਼ਰਬਤੀ ਅੱਖੀਆਂ ਵਾਲੀ ਗੋਲ ਗੋਲ ਉਭਰੇ ਸੀਨੇ ਅਤੇ ਧਾਰੀ ਬੜਵਾਂ ਸੁਰਮਾ ਪਾਈ ਅਲ੍ਹੜ ਮੁਟਿਆਰ ਧੀ ਮਾਲਟ ਦੀ।

ਅਜ ਉਸ ਵੀ ਫਾਲ ਕਢਵਾਈ ਸੀ ਮੁਲਾਣੇ ਤੋਂ । ਮਾਂ ਨੇ ਧੀ ਦੇ ਮੂੰਹ ਨੂੰ ਦਹੀਂ ਲਾ ਕੇ ਕਿਸਮਤ ਪਰਖਣ ਨੂੰ ਭੇਜਿਆ ਸੀ । ਹਰਮ ਦਾ ਸ਼ਿੰਗਾਰ ਤਾਂ ਐਵੇਂ ਇਕ ਬਹਾਨਾ ਸੀ । ਰਾਤ ਜਾਂਦੀ ਨਵਾਬ ਕੋਲ ਅਤੇ ਦਿਨ ਨੂੰ ਨਵਾਬ ਸੋਨੇ ਦਾ ਇਕ ਦੁਬਾਰਾ ਪੁਆ ਦਿੰਦਾ । ਸ਼ਰਮ ਇਕ ਰਾਤ ਦੀ ਤੇ ਸੁਖ ਜ਼ਿੰਦਗੀ ਦਾ । ਕੀ ਲੈਣਾ ਏ ਸਾਰੀ ਉਮਰ ਕਲੀਆਂ ਗੁੰਦ ਗੁੰਦ । ਦਿਨ ਗਿਣ ਗਿਣ ਕੇ, ਉਡੀਕਾਂ ਕਰ ਕਰ ਇਹ ਦਿਨ ਆਇਆ ਸੀ । ਜਵਾਨੀ ਚੜ੍ਹੀ ਮੋਰਨੀ, ਮੋਰਨੀ ਨੇ ਲਲਾਰੀ ਤੋਂ' ਚੁੰਨੀ ਰੰਗਵਾਈ, ਅੱਖਾਂ ਦੇ ਡੇਰੇ ਤਿਖੇ ਕੀਤੇ, ਮੋਤੀਆਂ ਵਾਲੇ ਲੈਂਗ ਨੂੰ ਚੁੰਨੀ ਤੋਂ ਨੰਗਾ ਕਰਕੇ ਮੂੰਹ ਦੇਖਿਆ ਆਰਸੀ ਵਿਚੋਂ। ਮੁਲਾਣੇ ਦਾ ਤਵੀਤ ਕਦੀ ਝੂਠਾ ਨਹੀਂ ਹੋਇਆ । ਨਵੇਂ ਨਵੇਂ ਨਖਰੇ ਸੁਭ ਰਹੇ ਸਨ ਮਾਂ ਦੀ ਬੰਦ ਬੋਤਲ ਨੂੰ ।

ਸ਼ੇਰ ਮੁਹੰਮਦ ਖ਼ਾਨ ਵੀ ਅਜ ਗੁਟ ਹੋ ਗਿਆ ਸੀ ਸ਼ਰਾਬ ਦੀ ਕੁਆਰੀ ਪਿਆਲੀ ਦਾ ਮੂੰਹ ਚੁੰਮ ਚੁੰਮ ਕੇ । ਅਨੂਪ ਕੌਰ ਅਜ ਉਸ ਦੇ ਚਾਵਾਂ ਦਾ ਮਰਕਜ਼ ਸੀ । ਅਤਰ, ਫਲੇਲ ਅਤੇ ਗੁਲਾਲ ਵਿਚ ਨੁਹਾਇਆ ਗਿਆ । ਮਖਮਲ ਵਿਚ ਲਪੇਟੀ ਗਈ, ਸੋਨੇ ਨਾਲ ਲੱਦ ਦਿਤੀ, ਮਹਿੰਦੀ ਲਾਈ

118 / 121
Previous
Next