Back ArrowLogo
Info
Profile

ਦਲਾਵਰ ਖਾਂ ਨੇ 'ਫਰਸ਼ੀ ਸਲਾਮ ਕਰਦਿਆਂ ਆਖਿਆ, '‘ਸੂਬੇਦਾਰੀ ਮੁਬਾਰਕ ਹੋਵੇ ਖ਼ਾਂ ਸਾਹਿਬ।"

“ਤੇਰੀਆਂ ਹੀ ਮੋਹਰਬਾਨੀਆਂ ਦਾ ਸਿਲਾ ਏ ਜਰਨੈਲ, ਵਰਨਾ ਪੰਜਾਬ ਦੀ ਸੂਬੇਦਾਰੀ ਤੇ ਮੈਂ ।" ਮਹਾਬਤ ਖ਼ਾਂ ਦੇ ਬੋਲ ਉਭਰੇ ।

"ਨਹੀਂ, ਨਹੀਂ, ਸਰਕਾਰ ਤੁਹਾਥੋਂ ਬਗੈਰ ਹੋਰ ਕਿਹੜਾ ਸੀ, ਪੰਜਾਬ ਦੀ ਸੂਬੇਦਾਰੀ ਦੇ ਕਾਬਲ ।"

ਦੱਖਣ ਨੇ ਸਾਰੇ ਨਾਮਾਵਰ ਜਰਨੈਲ ਖਾ ਲਏ । ਮੁਗ਼ਲ ਹਕੂਮਤ ਪੰਜ ਪਾ ਪਾ ਕੇ ਰੇਤ ਦੀਆਂ ਕੱਚੀਆਂ ਕੰਧਾਂ ਉਸਾਰ ਰਹੀ ਏ । ਪੰਜਾਬ ਵਿਚ ਤੁਹਾਡੀ ਟੱਕਰ ਦਾ ਹੁਣ ਕੋਈ ਬੰਦਾ ਨਹੀਂ। ਪੰਜਾਬ ਵਿਚ ਹੁਣ ਤੁਹਾਡੇ ਨਾਂ ਦੇ ਸ਼ਾਦਿਆਨੇ ਵੱਜਣਗੇ । ਆਖ ਕੇ ਜ਼ਰਾ ਚੁਪ ਹੋਇਆ ਦਲਾਵਰ ਖ਼ਾਂ ।

ਭਰੀ ਮਹਿਫਲ ਵਿਚ ਇਕ ਸੱਨਾਟਾ ਜਿਹਾ ਛਾਇਆ, ਅੱਧ ਅੱਧ ਨਸ਼ਈਆਂ ਦਾ ਨਸ਼ਾ ਜਿਹਾ ਈ ਲੱਥ ਗਿਆ । ਸੂਫ਼ੀ ਜਿਹੇ ਹੋ ਬੈਠੇ, ਪਰ ਖ਼ੁਮਾਰ ਅਜੇ ਵੀ ਅੱਖਾਂ ਦੇ ਡੋਰਿਆਂ ਵਿਚੋਂ ਡਲੁਕਦਾ ਸੀ ।

ਘੁੰਗਰੂ ਥੰਮ੍ਹ, ਗਜ਼ ਰੁਕ ਗਿਆ ਸਾਰੰਗੀ ਦੇ ਉਭਰੇ ਜੋਬਨ ਤੇ ਆ ਕੇ । ਯਕਦਮ ਨਚਦੀ ਗੁਲਨਾਰ ਦੇ ਗੱਲ ਦਾ ਮਣਕਾ ਟੁੱਟਣੋਂ ਮਸਾਂ ਹੀ ਬਚਿਆ । ਮਸਾਂ ਮਸਾਂ ਹੀ ਸੰਭਲੀ ਹਜ਼ਾਰਾਂ ਜਵਾਨਾਂ ਦਾ ਦਿਲ ਸਾਂਭਣ ਵਾਲੀ ।

“ਗੁਲਨਾਰ ਰੁਕ ਕਿਉਂ ਗਈ ਏਂ, ਮੈਂ ਤੇ ਆਉਂਦਿਆਂ ਹੀ ਤਲਵਾਰ ਲਾਹ ਕੇ ਫਰਸ਼ ਤੇ ਰੱਖ ਦਿਤੀ ਏ ।" ਆਖਣ ਵਾਲਾ ਦਲਾਵਰ ਖ਼ਾਂ ਸੀ ।

"ਤਲਵਾਰ ਹੀ ਲਾਹ ਕੇ ਰੱਖੀ ਏ, ਰੋਅਬ ਤੇ ਨਹੀਂ ਬੱਝੇ ਵਿਚ ਪਾ ਲਿਆ। ਜਲਾਲ ਸਾਹਮਣੇ ਕਿਹਦੀਆਂ ਨਜ਼ਰਾਂ ਰੂ-ਬਰੂ ਰਹਿਣ ।" ਤਬਲੇ ਵਾਲੇ ਨੇ ਤਬਲੇ ਦੀ ਥਾਪ ਦੇ ਕੇ ਬੋਲ ਈ ਲੁਕੇ ਲਏ ।

"ਤਲਵਾਰ ਨਾਲੋਂ' ਔਰਤ ਜ਼ਿਆਦਾ ਖਤਰਨਾਕ ਹੁੰਦੀ ਏ ਜਰਨੈਲ ਸਾਹਿਬ ।" ਸੂਬੇਦਾਰ ਦੇ ਹਾਣੀਆਂ ਵਿੱਚੋਂ ਇਕ ਨੇ ਆਖਿਆ।

"ਇਹ ਔਰਤ ਤੇ ਨਹੀਂ ਹੁਸੀਨਾ ਏ । ਕੁਦਰਤ ਦਾ ਤੋਹਫਾ ਏ, ਨੱਚ ਗੋਰੀਏ ਨੱਚ । ਮਹਿਫ਼ਲ ਤੇ ਸਮਾਂ ਬੰਨ੍ਹ ਦੇਹ । ਮੇਰਾ ਯਾਰ ਅੱਜ ਸੂਬੇਦਾਰ ਬਣਿਐ। ਲੈ ਮੇਰੇ ਯਾਰ ਦੇ ਸਿਰ ਸਦਕੇ ਮੋਹਰਾਂ ਦੀ ਬੰਲੀ ।" ਦਲਾਵਰ ਖਾਂ ਬਿਨ ਪੀਤੇ ਹੀ ਨਸ਼ੇ ਵਿਚ ਸੀ ।

ਮਹਿਫ਼ਲ ਵਿਚ ਘੁੰਗਰੂਆਂ ਦੀ ਦੱਬੀ ਜ਼ਬਾਨ ਨੇ ਫਿਰ ਬੁਲ੍ਹ ਖੋਲ੍ਹ । ਗੈਰੀ ਨੇ ਇਕੋ ਹੀ ਗੇੜੇ ਵਿਚ ਹੁਸਨ ਦੀਆਂ ਮੁੱਠੀਆਂ ਭਰ ਭਰ ਕੇ ਵੰਡਣੀਆਂ ਸ਼ੁਰੂ ਕਰ ਦਿਤੀਆਂ।

ਮਹਿਫ਼ਲੇ ਵਿਚ ਬਹਾਰਾਂ ਨੇ ਮਹਿਫ਼ਲ ਦਾ ਮੂੰਹ ਚੁੰਮ ਲਿਆ। ਬਹਾਰ ਦੀਆਂ ਹਵਾਵਾਂ ਦੇ ਬੈਂਕਿਆਂ ਬੁਲੀਆਂ ਦੇ ਬੱਸ ਲੈ ਲਏ ਵਜਦ ਵਿਚ ਆਏ ਸ਼ਰਾਬੀਆਂ ਦੇ।

ਹੁਸਨ, ਜਵਾਨੀ, ਸ਼ਰਾਬ ਦੀਆਂ ਰਿਸ਼ਵਤਾਂ ਭਰੀ ਮਹਿਫਲ ਵਿਚ ਹੀ ਦਿੱਤੀਆਂ ਜਾ ਰਹੀਆਂ

12 / 121
Previous
Next