Back ArrowLogo
Info
Profile

ਮੈਨੂੰ ਸ਼ਾਇਦ ਏਸੋ ਨਾਵਲ ਦੇ ਸਦਕੇ ਪੰਜਾਬ ਸਰਕਾਰ ਨੇ ਸ਼ਰੋਮਣੀ ਸਾਹਿਤਕਾਰ ਦੀ ਪਦਵੀ ਬਖਸ਼ੀ ਏ । ਗਿਆਨੀ ਦੇ ਵਿਦਿਆਰਥੀਆਂ ਨੇ ਇਹਨੂੰ ਪੜਿਆ ਤੇ ਇਹਦੀ ਪਰਖ ਕੀਤੀ । ਤਿੰਨ ਸਾਲ ਗਿਆਨੀ ਵਿਚ ਖੂਬ ਜੁਗਨੀ ਗਾਉਂਦੀ ਰਹੀ।

ਆਨੰਦਪੁਰ ਵਿਚ ਜਿਥੇ ਦੱਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਸੀ, ਉਥੇ ਜੰਮੀ, ਪਲੀ, ਗੁਡੀਆਂ ਪਟੋਲਿਆਂ ਨਾਲ ਖੇਡੀ ਤੇ ਸਰੂ ਜਿੰਨਾਂ ਕੱਦ ਕੱਢ ਲਿਆ । ਤੇ ਫੇਰ ਇਹਦੀਆਂ ਧਾਕਾਂ ਸਾਰੇ ਪੰਜਾਬ ਵਿਚ ਪਈਆਂ ।

ਪੰਜਾਬ ਵਿਚ ਪੰਜਾਂ ਵਿਚ ਪਰਮੇਸ਼ਰ ਏ, ਗੁਰੂ ਪੰਜਾ ਵਿਚ ਮਿਲਦਾ ਏ । ਮੈਂ ਜਦੋਂ ਤੋਂ ਗੁਰੂ ਘਰ ਤੇ ਨਾਵਲ ਲਿਖਣ ਲਗਿਆਂ, ਮੇਰੀ ਕਾਇਆ ਪਲਟ ਗਈ ਏ, ਮੇਰਾ ਹੁਣ ਲਿਖਣ ਨੂੰ ਜੀਅ ਨਹੀਂ ਕਰਦਾ ।

ਮੈਂ ਬਾਕੀ ਜਿੰਨੇ ਦਿਨ ਹੋਰ ਜਿਉਣਾ ਏ' ਮੇਰੀ ਕਲਮ ਸਿਰਫ ਗੁਰੂ ਘਰ ਦੀ ਮਹਿਮਾ ਗਾਏਗੀ ਮੈਂ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਦਿਤਾ ਏ । ਜਦ ਤਕ ਮੈਂ ਦਸਾਂ ਗੁਰੂਆਂ ਦੀ ਜੀਵਨ ਕੱਥਾ ਨਹੀਂ ਲਿਖ ਲੈਂਦਾ ਮੈਂ ਮਰਨ ਨਹੀਂ ਲਗਾ, ਜੇ ਕਦੀ ਭੁਲ ਭੁਲੇਖੇ ਮੌਤ ਦੇ ਫਰਿਸ਼ਤੇ ਨੇ ਬੂਹਾ ਖੜਕਾ ਹੀ ਲਿਆ ਤੇ ਮੈਨੂੰ ਨਿਸਚਾ ਏ ਕਿ ਮੈਂ ਓਸ ਦੇਵਤ ਨੂੰ ਆਖਾਂਗਾ, 'ਠਹਿਰ ਭਾਈ ਅਜੇ ਮੇਰਾ ਕੰਮ ਪੂਰਾ ਨਹੀਂ ਹੋਇਆ, ਕਿਸੇ ਹੋਰ ਦਾ ਬੂਹਾ ਜਾ ਖੜਕਾ' ।

ਮੇਰੀ ਪ੍ਰਤਿਗਿਆ ਵਾਹਿਗੁਰੂ ਆਪ ਪੂਰੀ ਕਰੇਗਾ । ਲਓ ਹੁਣ ਮੇਰੇ ਪ੍ਰਸਿਧ ਨਾਵਲ ਅਨੂਪ ਕੌਰ ਨੂੰ ਪੜ੍ਹ । ਇਹ ਮੇਰੇ ਓਸ ਨਾਵਲ ਦਾ ਇਕ ਹਿੱਸਾ ਏ ਜਿਹੜਾ ਮੈਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਲਿਖ ਰਿਹਾ ਹਾਂ । ਉਹਦਾ ਨਾਂ ਏ …

'ਦੇਗ਼ ਤੇਗ਼ ਫ਼ਤਿਹ'

ਹਰਨਾਮ ਦਾਸ ਸਹਿਰਾਈ,

26 ਜਨਵਰੀ, 1984

੧

ਵਾਲ ਇਕ ਮੁੱਛ ਦਾ

ਮਲੇਰ ਕੋਟਲੇ ਦੇ ਨਵਾਬਾਂ ਦੀ ਉਨ੍ਹੀਂ ਦਿਨੀਂ ਸਾਰੇ ਪੰਜਾਬ ਵਿਚ ਤਤੀ ਬੋਲਦੀ ਸੀ । ਬੜੇ ਲੰਮੇ ਹੱਥ ਸਨ ਨਵਾਬਾਂ ਦੇ । ਸਰਹੰਦ ਦਾ ਸੂਬਾ ਵੀ ਖ਼ਮ ਖਾਂਦਾ ਸੀ, ਮਾਣ ਜੁ ਸੀ ਤਿੱਖੀਆਂ ਤਲਵਾਰਾਂ ਦਾ ।

ਖ਼ੈਬਰ ਤੋਂ ਲੈ ਕੇ ਦਿੱਲੀ ਦੱਖਣ ਤਕ ਪਠਾਣਾਂ ਦੀਆਂ ਤਲਵਾਰਾਂ ਦੀ ਧਾਂਕ ਸੀ । ਦਿੱਲੀ ਆਏ ਪਠਾਣ ਨਵਾਬ ਨੂੰ ਕੁਰਸੀ ਮਿਲਦੀ ਭਰੇ ਦਰਬਾਰ ਵਿਚ । ਬੜਾ ਤੇਜ-ਤਪ ਸੀ ਮਲੇਰ ਕੋਟਲੇ ਦੇ ਨਵਾਬ ਦਾ, ਜਾਗੀਰ ਛੋਟੀ ਸੀ ਪਰ ਨਾਂ ਬੜਾ ਵੱਡਾ ਸੀ ।

ਮਲੇਰ ਕੋਟਲੇ ਵਾਲਿਆਂ ਬਰਾਦਰੀ ਵਿਚ ਆਪਣੇ ਨਾਂ ਦਾ ਸਿੱਕਾ ਜਮਾਇਆ ਹੋਇਆ ਸੀ। ਮੌਜਾਂ ਸਰਹੰਦ ਤੇ ਲਾਹੌਰ ਲੁਟਦੇ ਤੇ ਕੁਰਬਾਨੀ ਦੇ ਬੱਕਰੇ ਦੀ ਜਦ ਲੋੜ ਪੈਂਦੀ ਤਾਂ ਮਲੇਰ ਕੋਟਲੇ ਸੱਦਾ ਭੇਜਿਆ ਜਾਂਦਾ । ਬੇਖੀ ’ਚ ਆਏ ਕੁੱਲਿਆਂ ਤੋਂ ਗਿੱਠ ਗਿੱਠ ਲੰਮੇ ਬਮਲੇ ਕੱਢੀ ਬਹਾਦਰ ਪਠਾਣ ਤਲਵਾਰਾਂ ਨੂੰ ਚੁੰਮਕੇ ਨਿਕਲਦੇ ਮਲੇਰਕੋਟਲਿਓਂ ।

ਭਾਵੇਂ ਪਠਾਣ ਤੇ ਮੁਗਲ ਦਾ ਇੱਟ ਘੜੇ ਦਾ ਵੈਰ ਸੀ—ਕੁੱਤਾ ਕੁੱਤੇ ਦਾ ਵੈਰੀ ਹੁੰਦਾ ਏ, ਪਰ ਇਸਲਾਮ ਦੇ ਨਾਂ ਤੇ ਝੱਟ ਹੀ ਇਕ ਝੰਡੇ ਥੱਲੇ ਇਕੱਠੇ ਹੋ ਜਾਂਦੇ । ਸਾਰੇ ਵੈਰ, ਵਿਰੁੱਧ, ਈਰਖਾ, ਖ਼ਾਰ, ਗੁਸ ਇਕੋ ਪਿਆਲੇ ਵਿਚ ਪਾਕੇ ਦੋਵੇਂ ਜਣੇ ਪੀ ਜਾਂਦੇ-ਪਿਆਲੇ ਵਟ ਭਰਾ । ਮਹਿਫ਼ਲ ਦਾ ਮੋਹਰੀ ਹੁੰਦਾ ਪਠਾਣ ਤੇ ਮੁਗਲੇ ।

ਵਜ਼ੀਰ ਖ਼ਾਂ ਸਰਹੰਦ ਦਾ ਸੂਬਾ ਸੀ ਤੇ ਮਹਾਬਤ ਖ਼ਾਂ ਨੂੰ ਲਾਹੌਰ ਦੀ ਸੂਬੇਦਾਰੀ ਨਵੀਂ ਨਵੀਂ ਮਿਲੀ ਸੀ । ਮਲੇਰ ਕੋਟਲੇ ਦੇ ਨਵਾਬ ਨੂੰ ਸ਼ੇਰ ਮੁਹੰਮਦ ਖ਼ਾਂ ਆਖਦੇ ਸਨ ।

ਇਕ ਤੋਂ ਇਕ ਵਧ ਸੀ । ਤਿੰਨ ਜਾਣਿਆਂ ਦੀ ਆਪਣੀ ਆਪਣੀ ਸ਼ਾਨ ਸੀ ਤੇ ਆਪਣਾ ਆਪਣਾ ਜਲਾਲ । ਮੁਗ਼ਲ ਹਕੂਮਤ ਦੀਆਂ ਇਹ ਤਿੰਨੇ ਜਣੇ ਪੰਜਾਬ ਵਿਚ ਥੰਮੀਆਂ ਮੰ.ਨੋ ਜਾਂਦੇ । ਔਰੰਗਜ਼ੇਬ ਤੇ ਵਿਚਾਰਾ ਦੱਖਣ. ਵਿਚ ਲੜਦਾ ਲੜਦਾ ਹੰਭ ਚੁਕਾ ਸੀ । ਉਸ ਨੂੰ ਪੰਜਾਬ ਦੀ ਕੋਈ ਦਸ ਧੁਖ ਨਹੀਂ ਸੀ ਪੁਜਦੀ। ਜਿਦਾਂ ਕਿਸੇ ਨੇ ਕੰਨ ਭਰ ਦਿਤੇ, ਉਦਾਂ ਹੀ.ਉਸ ਮੰਨ ਲਿਆ । ਸ਼ੱਕੀ ਜ਼ਰੂਰ ਸੀ ਪਰ ਦੂਰ ਬੈਠਾ ਸੀ । ਕੁਝ ਕਰ ਨਹੀਂ ਸੀ ਸਕਦਾ । ਇਸੇ

5 / 121
Previous
Next