Back ArrowLogo
Info
Profile

ਮੱਕੀ ਦੇ ਥੋਡੇ ਤੇ ਨਾਲ ਛੰਨੇ ਲੱਸੀ ਦੇ । ਪਿੰਡ ਦੇ ਹਿੰਦੂਆਂ ਤੋਂ ਲਿਆ ਕੇ ਅੱਗੇ ਲਿਆ ਰੱਖੇ ਖ਼ਾਨ ਨੇ । ਅਰਦਾਸਾ ਕਰਕੇ ਛੱਕ ਲਏ ਪਰਸ਼ਾਦੇ। ਅੰਨ ਅੰਦਰ ਗਿਆ। ਰੌਣਕ ਆਈ ਵੇਹਰੇ ਤੇ । ਰਵਾਨਗੀ ਨੇ ਰੰਗ ਫੇਰਿਆ । ਅੰਗ ਪੰਘਰੇ । ਹੱਡ ਖੁਲ੍ਹੀ ਤੇ ਅੱਖਾਂ ਖੁਲ੍ਹੀਆਂ । ਬਰਾਵਟ ਕੀ ਲਬਣੀ ਸੀ । ਪੱਟੀਆਂ ਬੰਨ੍ਹੀਆਂ । ਜ਼ਰਾ ਕੁ ਸਾਹ ਲਿਆ ਤੇ ਅਗੇ ਤੁਰਨ ਨੂੰ ਤਿਆਰੇ ਬੱਸਣ ਲਗੇ ।

ਪਠਾਣ ਨੇ ਹੱਥ ਜੋੜ ਕੇ ਅਰਚ ਕੀਤੀ, “ਗੁਰੂ ਦੇ ਪਿਆਰਿਓ, ਮੇਰੀ ਇਕ ਬੇਨਤੀ ਏ । ਮੁਗਲ ਹਲਕਾਰੇ ਆਦਮ-ਬੋ ਆਦਮ-ਬੋ ਕਰਦੇ ਫਿਰ ਰਹੇ ਹਨ। ਅੱਖ ਬਚਾ ਕੇ ਜਾਣਾ । ਮੁਵਤ ਵਿਚ ਜਾਨ ਗੁਆਉਣੀ ਕੋਈ ਬਹਾਦਰੀ ਨਹੀਂ । ਬਹਾਦਰਾਂ ਵਾਂਗ ਜੀਓ ਤੇ ਬਹਾਦਰਾਂ ਵਾਂਗ ਖ਼ੁਦਾ ਹਾਫ਼ਿਜ਼ । ਮੈਂ ਤੁਹਾਨੂੰ ਨੇਕ ਰਸਤਿਉਂ ਜਾਣ ਤੋਂ ਨਹੀਂ ਮੋੜਦਾ ।"

"ਸਤਿਗੁਰ ਰਾਖਾ" ਤਿੰਨੇ ਜਣੇ ਅਗੋ ਤੁਰੇ, ਬੂਝਿਆਂ ਸਰਕੜਿਆਂ ਤੇ ਕਾਹੀਆਂ ਦੇ ਓਹਲੇ ਹੈ। ਉਹਨਾਂ ਵੇਖਿਆ ਕਿ ਇਕ ਟਾਹਲੀਆ ਦਾ ਝੁੰਡ ਦੇ । ਉਹਦੇ ਥੱਲੇ ਚਾਰ ਘੋੜੇ ਹੋਏ ਹਨ ਤੇ ਕੁਝ ਬੰਦੇ ਸ਼ਰਾਬ ਪੀਣ 'ਚ ਮਗਨ ਸਨ । ਵਿਚ ਹੁੱਕਾ ਪਿਆ ਹੋਇਆ ਏ । ਟੁਟੇ ਜੇ ਘੁਟ ਪੀਣ ਵੀ ਨਾ ਤਾਂ ਥਕਾਵਟ ਕਿਵੇਂ ਲੱਥੇ ।

ਅਨੂਪ ਕੌਰ ਆਖਣ ਲੱਗੀ, "ਮੈਨੂੰ ਉਹ ਘੋੜਿਆਂ ਵਾਲੇ ਮੁਗਲ ਹਰਕਾਰੇ ਜਾਪਦੇ ਹਨ ।

"ਹੋਨ ਤੇ ਮੁਗਲ ਈ । ਤਲਵਾਰ ਸੰਭਾਲ ਲਓ ਤੇ ਖੋਹ ਲਓ ਘੋੜੇ। ਹੁਣ ਪੰਦਲ ਤੁਰਿਆ ਨਹੀਂ ਜਾਂਦਾ ।" ਇਕ ਸਾਥੀ ਬੋਲਿਆ।

“ਏਥੇ ਤਾਕਤ ਦਾ ਕੰਮ ਨਹੀਂ । ਤਦਬੀਰ ਨਾਲ ਕਾਬੂ ਕਰਨਾ ਪਊ।" ਸਲਾਹ ਸੀ ਅਨੂਪ ਕੌਰ ਦੀ ।

"ਬੂਝਿਆਂ ਦੇ ਉਹਲੇ ਉਹਲੇ ਹੋ ਕੇ ਘੇਰੇ 'ਚ ਲੈ ਲਓ ਮੁਗਲ ਹਰਕਾਰੇ । ਮਲਕੜੇ ਜਿਹੇ ਘੋੜਿਆਂ ਦੇ ਰੱਸੇ ਵੱਢੇ, ਪਲਾਕੀਆਂ ਮਾਰ ਤੇ ਅਗੇ ਹੋਵੇ । ਗੁਰੂ ਤੁਹਾਡੀ ਮਦਦ ਕਰੂ ।" ਬਹੁਤਿਆਂ ਵੱਟਾਂ ਵਾਲੇ ਦੇ ਬੋਲ ਸਨ।

"ਏਸੇ ਤਰ੍ਹਾਂ ਕੀਤਾ ਉਨ੍ਹਾਂ ਤਿੰਨਾਂ ਜਣਿਆਂ । ਪਰ ਜਦ ਉਨ੍ਹਾਂ ਲਾਗਿਉਂ ਹੋ ਕੇ ਵੇਖਿਆ ਤਾਂ ਤਿੰਨੇ ਜਣੇ ਧੁਤ ਹੋਏ ਪਏ ਸਨ । ਸ਼ਰਾਬ ਨੇ ਅੰਨ੍ਹਾ ਕੀਤਾ ਹੋਇਆ ਸੀ । ਕਈ ਸੁਧ ਨਹੀਂ ਸੀ ਦੀਨ ਦੁਨੀਆ ਦੀ । ਤਲਵਾਰ ਦੇ ਇਕ ਟੱਕ ਨੇ ਦੇਂਹ ਘੋੜਿਆਂ ਦੇ ਰੱਸੇ ਵੱਢ ਦਿਤੇ। ਤੀਜੇ ਨੇ ਵੀ ਤਲਵਾਰ ਦਾ ਹੱਥ ਮਾਰ ਕੱਢਿਆ। ਮੁਗਲ ਉਠ ਖੜੇ ਹੋਏ। ਨਸ਼ੇ ਵਿਚ ਗੁਟ ਸਨ । ਇਕ ਦੂਜੀ ਉੱਤੇ ਡਿਗ ਪਏ ਸ਼ਰਾਬੀ ।

ਛਾਲਾਂ ਮਰ ਕੇ ਚੜ੍ਹ ਗਏ ਤਿੰਨੇ ਜਣੇ ਤੇ ਚੌਥੇ ਖੁਲ੍ਹੇ ਘੋੜੇ ਦੀ ਪਿਠ ਤੇ ਤਲਵਰ ਦੀ ਹੁੱਜ ਮਾਰੀ । ਇਕ ਵਾਰ 'ਚ ਵਾਗਾਂ ਚੋਂ ਨਿਕਲ ਗਿਆ । ਬੇਤਹਾਸ਼ਾ ਨੱਸ ਉ ਠਿਆ । ਜਦ ਉਨ੍ਹਾਂ ਨੂੰ ਹੰਸ਼ ਆਈ, ਹੁੱਕਾ ਡਿਗ ਪਿਆ। ਮਗਰ ਨੱਸ ਕੇ ਤਾਂ ਫੜਨੋ ਰਹੇ । ਮਜਬੂਰ ਸ਼ਰਾਬ ਦੇ ਬੁੱਲੇ, ਲੁਟਦੇ ਰਹੇ ।

83 / 121
Previous
Next