

ਨਾਲ ਲੈ ਕੇ ਜਾਓ। ਰੱਖਿਆਂ ਕੱਲੋਂ ਫੈਸਲਾ ਨਹੀਂ ਹੋ ਸਕਦਾ । ਢਿਡ ਭਰ ਕੇ, ਸੱਚ ਕੇ ਫੈਸਲਾ ਹੋਣ । ਸਾਨੂੰ ਕੋਈ ਕਾਹਲ ਨਹੀਂ । ਅਸੀਂ ਜ਼ੁਲਮ ਨਹੀਂ ਕਰਨਾ ਚਾਹੁੰਦੇ। ਸਿੰਘ ਸਾਡੇ ਕੁਆ ਹਨ। ਅਸੀਂ ਨੇਕ ਸਲਾਹ ਦਿੰਦੇ ਹਾਂ ।" ਆਖਣ ਵਾਲਾ ਸੀ ਸੂਬਾ ਸਰਹਿੰਦ ਦਾ ।
ਵਜ਼ੀਰ ਖਾਂ ਦਾ ਖਿਆਲ ਸੀ ਕਿ ਜਿਸ ਤਰ੍ਹਾਂ ਹੋ ਸਕੇ ਗੁਰੂ ਨੂੰ ਜ਼ਿੰਦਾ ਫੜ ਲੈਣਾ ਏ । ਉਸ ਉਡੋਚਰੀ ਨੂੰ ਹੁਕਮ ਦਿੱਤਾ ਤੇ ਢੰਡੋਚਰੀ ਨੇ ਹਵੇਲੀ ਦੇ ਬਾਹਰਵਾਰ ਦਰਵਾਜ਼ੇ ਦੇ ਮੋਹਰੇ ਹੋ ਕੇ ਨੌਬਤ ਖੜਕਾਈ ਤੇ ਢੰਡੋਰਾ ਦੇਣ ਲੱਗਾ :
"ਸ਼ਹਿਨਸ਼ਾਹ ਆਲਮਗੀਰ ਦਾ ਹੁਕਮ ਏ, ਜੋ ਸਿੰਘਾਂ ਦਾ ਗੁਰੂ ਹਥਿਆਰ ਸੁੱਟ ਕੇ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਵੇ, ਉਹਨੂੰ ਕੋਈ ਦੁਖ ਨਹੀਂ ਦਿਤਾ ਜਾਊ ਸਗੋਂ ਜਾਨ ਬਖਸ਼ਣ ਦੀ ਸਿਫਾਰਸ਼ ਕੀਤੀ ਜਾਊ । ਜੋ ਗੁਰੂ ਇਹ ਸਲਾਹ ਨਾ ਮੰਨੇ ਤੇ ਫਿਰ ਉਹ ! ਸਾਥੀਆਂ ਨੂੰ ਚਾਹੀਦਾ ਹੈ ਕਿ ਉਹ ਹਥਿਆਰ ਸੁੱਟ ਕ ਸਾਡੇ ਪਾਸ ਆ ਜਾਣ। ਉਨ੍ਹਾਂ ਸਾਹਮਣੇ ਇਕ ਦੀ ਰਸਤਾ ਏ ਜਾਨ ਬਚਾਉਣ ਦਾ । ਹਰ ਸਮਝਦਾਰ ਨੂੰ ਏਸ ਮੌਕੇ ਤੋਂ ਫ਼ਾਇਦਾ ਉਠਾਉਣਾ ਚਾਹੀਦਾ ਏ । ਹੱਠ ਕਰ ਕੇ ਅਨਿਆਈ ਮੌਤ ਮਰਨਾ ਕੋਈ ਅਕਲਮੰਦੀ ਨਹੀਂ । ਠੰਡੇ ਜਿਗਰੇ ਨਾਲ ਸੋਚੇ । ਅਸੀਂ ਤੁਹਾਡਾ ਇੰਤਜ਼ਾਰ ਕਰਦੇ ਹਾਂ ।
ਹਮਲਾ ਕਰਨ ਤਕ ਇਹ ਢੰਡੋਰਾ ਪਿਟੀ ਜਾ ਰਿਹਾ ਸੀ ।
ਜਦ ਕੁਝ ਜਵਾਬ ਨਾ ਮਿਲਿਆ ਤਾਂ ਪਹਿਲਾ ਹਮਲਾ ਕੀਤਾ ਜ਼ੰਸ਼ 'ਚ ਆਏ ਲਬਕਰ ਨੇ । ਤੀਰ, ਗੋਲੀਆਂ, ਨੇਜ਼ੇ ਖਾਧੇ । ਮੜ੍ਹ ਭੰਨਵਾਇਆ । ਪਿਛਾਹ ਨੱਸੇ ਤੇ ਫਿਰ ਉਧਰ ਮੂੰਹ ਨਾ ਕੀਤਾ। ਵਜ਼ੀਰ ਖਾਂ ਦੇ ਸਾਰੇ ਅੰਦਾਜ਼ੇ ਗਲਤ ਸਾਬਤ ਹੋਏ। ਕੱਚੀ ਗੜ੍ਹੀ ਮੌਤ ਦਾ ਫਰਿਬਤਾ ਬਣ ਗਈ। ਚੁਫੇਰਿਉਂ ਅਜਿਹੀ ਮਾਰ ਪਈ ਕਿ ਕਿਸੇ ਦਾ ਹੌਂਸਲਾ ਨਾ ਪਏ ਅਗੇ ਵਧਣ ਦਾ। ਵਜ਼ੀਰ ਖ਼ਾਂ ਸੋਚੀਂ ਪੈ ਗਿਆ । ਸਿਰ ਤੇ ਦੁਪਹਿਰਾਂ ਕੜਕੀਆਂ। ਜੋਬ ਭਰਿਆ ਜਵਾਨਾਂ ਵਿਚ ।
ਫੌਜ ਨੂੰ ਤਾਹਨੇ, ਮਿਹਣੇ ਗਾਲ੍ਹੀਆਂ ਤੋ ਧੱਕੇ ਦੇ ਕੇ ਫਿਰ ਅਗੋ ਕਰਨਾ ਚਾਹਿਆ, ਪਰ ਕੋਈ ਆਪਣੀ ਜਾਨ ਗੁਆਉਣ ਨੂੰ ਤਿਆਰ ਨਹੀਂ ਸੀ । ਏਨੇ ਚਿਰ ਨੂੰ ਮਲੇਰ ਕੋਟਲੇ ਦੀ ਸੱਜਰ ਸਾਹ ਫੌਜ ਆ ਗਈ। ਵਜ਼ੀਰ ਖ਼ਾਂ ਨੇ ਸ਼ਸ਼ਕਾਰਿਆ ਤੇ ਮੂਰਖ ਪਠਾਣ ਹਵੇਲੀ ਦੇ ਮੂਹਰੇ ਆ ਗਏ, ਸਲਾਹ ਕੀਤੀ ਕਿ ਪੌੜੀਆਂ ਲਾ ਕੇ ਹਵੇਲੀ ਤੇ ਚੜ੍ਹਿਆ ਜਾਵੇ । ਗੁਰੂ ਨੂੰ ਸਮੇਤ ਸਿੰਘਾਂ ਦੇ ਜਿਉਦਿਆਂ ਫੜ ਲਿਆ ਜਾਏ । ਨਾਹਰ ਖ਼ਾਂ ਚੰਗਾ ਬੀਰ ਗਭਰੂ ਸੀ ਉਸ ਪਹਿਲ ਕੀਤੀ ਤੇ ਪੌੜੀ ਲਾਈ ਤੇ ਸਿੰਘ ਖਾਮੋਸ਼ ਰਹੇ, ਖਟਾਖਟ ਪੌੜੀਆਂ ਚੜ੍ਹ ਗਿਆ । ਉਸ ਜ਼ਰਾ ਸਿਰ ਉਤਾਂਹ ਹੀ ਚੁਕਿਆ ਸੀ, ਝਾਤ ਮਾਰੀ ਅੰਦਰ ਹਵੇਲੀ ਵਿਚ । ਸਹਿਮੀਆਂ ਹੋਈਆਂ ਬੱਕਰੀਆਂ ਜਾਪੀਆਂ ਗੱਜਿਆਂ "ਯਾ ਅਲੀ !” ਬਸ ਦੂਜੀ ਵਾਰ ਆਵਾਜ਼ ਸੰਘ ਵਿਚੋਂ ਬਾਹਰ ਨਾ ਨਿਕਲੀ। ਗੁਰੂ ਦਾ ਤੀਰ ਛਾਤੀ ਵਿਚ ਲੱਗਾ ਤੇ ਪਿਛਾਂਹ ਈ ਡਿਗਾ ਤੇ ਪ੍ਰਾਣ ਤਿਆਗ ਦਿਤੇ । ਗਨੀ ਖਾਂ ਨੇ ਦੂਜੀ ਪੌੜੀ ਤੋਂ ਸਿਰ ਕਢਿਆ । ਗੁਰੂ ਦੇਵ ਦੇ ਦੂਜੇ ਤੀਰ ਨੇ ਉਹਦਾ ਵੀ ਖ਼ਾਤਮਾ ਕਰ ਦਿੱਤਾ । ਸ਼ੇਖੀ ਵਿਚ ਖੁਆਜਾ ਮਹਿਮੂਦ ਅਲੀ ਪੌੜੀ ਚੜ੍ਹ ਰਿਹਾ ਸੀ । ਦੋਵੇਂ ਜਣੇ ਡਿਗਦਿਆਂ ਵੇਖ ਕੇ ਉਹਦੀ ਤਾਂ ਖਾਨਿਉ ਈ ਗਈ । ਗੁਰੂ ਸਾਹਿਬ ਚਾਹੁੰਦੇ ਸਨ ਕਿ ਇਕ ਤੀਰ ਖੁਆਜੋ ਮਤਦੂਦ ਨੂੰ ਬਖਸ਼ ਦਿਤਾ ਜਾਏ ਪਰ ਉਹ ਪੌੜੀ ਤੋਂ ਡਾਲ ਮਾਰ ਕੇ ਨੱਸ ਗਿਆ। ਉਸ ਪਿਛਹ ਮੁੜ ਕੇ ਨਾ ਦੇਖਿਆ। ਬਾਕੀਆਂ ਦੀ ਦਲੇਰੀ ਪੱਲੇ ਈ ਬੱਝੀ ਰਹਿ ਗਈ । ਦੋ ਨਾਮੀ ਜਰਨੈਲ ਅੱਖ ਦੇ ਝਮਕਣ ਨਾਲ ਈ ਦੂਜੇ ਜਹਾਨ ਪੁਜ ਗਏ । ਫੌਜ ਵਿਚ ਡਹਿਬ ਪੈ ਗਈ।