Back ArrowLogo
Info
Profile

ਇਹਦੇ ਨਾਲੋਂ ਜਾਨ ਦੇ ਦੇਣੀ ਚੰਗੀ ਸੀ । ਬੇਇਜ਼ਤੀ ਦੀ ਜ਼ਿੰਦਗੀ ਗੁਜ਼ਾਰਨਾ ਪਠਾਣ ਵਾਸਤੇ ਜਾਇਜ਼ ਨਹੀਂ ।

ਦਲੀਲਾਂ ਦੀ ਮਿੱਟੀ ਗੋਂਦਾ ਪੂਜਾ ਮਲੇਰ ਕੋਟਲੇ ਤੇ ਸਾਰੀ ਕਹਾਣੀ ਉਸ ਸ਼ੇਰ ਮੁਹੰਮਦ ਖ਼ਾਂ ਨੂੰ ਸੁਣਾ ਦਿਤੀ ਜਿਹੜੀ ਉਸ ਨਾਲ ਵਾਪਰੀ ਸੀ । ਕਿਤੇ ਸਾਹ ਵੀ ਨਾ ਲਿਆ ਪਰ ਜਦ ਕਹਾਣੀ ਮੁਕੀ ਤਾਂ ਉਸ ਨੇ ਆਪਣੇ ਆਪ ਨੂੰ ਖੰਜਰ ਮਾਰਕੇ ਆਪਣੀ ਜਾਨ ਦੇ ਦਿੱਤੀ । ਤੜਫਦਾ ਪਠਾਣ ਨਵਾਬ ਕੋਲੋਂ ਵੇਖਿਆ ਨਾ ਗਿਆ ।

'ਅਨੰਦਪੁਰ ਵਾਲੇ ਏਨੇ ਬਹਾਦਰ ਹੋ ਗਏ ਹਨ ।

ਹਾਂ

'ਤਾਂ ਇਹ ਕਿਸੇ ਦਿਨ ਸਾਨੂੰ ਵੀ ਹੱਥ ਪਾ ਸਕਦੇ ਹਨ ।"

'ਜ਼ਰੂਰ ਪਾਉਣਗੇ ।" ਸ਼ੇਰ ਮੁਹੰਮਦ ਖ਼ਾਂ ਦੇ ਸਾਥੀਆਂ ਵਿਚੋਂ ਇਕ ਦੀ ਅਵਾਜ਼ ਸੀ ।

'ਖ਼ੈਰ ਮੈਂ ਉਸ ਬਹਾਦਰ ਦੀ ਕਦਰ ਕਰਦਾ ਹਾਂ ਜਿਸ ਪਠਾਣ' ਤੋਂ ਉਸ ਦੀ ਜਾਨ ਨਹੀਂ ਮੰਗੀ, ਮੁੱਛ ਦਾ ਵਾਲ ਮੰਗਿਆ ਸੀ । ਇਜ਼ਤ ਮੰਗੀ ਸੀ ਪਰ ਉਸ ਦੇਣ ਤੋਂ ਨਾਂਹ ਕਰ ਦਿਤੀ । ਗ਼ੈਰਤ ਬਹਾਦਰ ਨਹੀਂ ਦੇਂਦੇ। ਉਸ ਜਵਾਨ ਦੀ ਬਹਾਦਰੀ ਦੇ ਸਦਕੇ । ਅਨੰਦਪੁਰ ਵੇਖਣਾ ਚਾਹੀਦਾ ਹੈ । ਹੁਣ ਅਨੰਦਪੁਰ ਵੇਖਣ ਦੀ ਲੋੜ ਏ ।' ਸ਼ੇਰ ਮੁਹੰਮਦ ਖ਼ਾਂ ਦੇ ਬੋਲਾਂ ਨੇ ਉਹਦਿਆਂ ਲਬਾਂ ਨੂੰ ਛੋਹ ਲਿਆ ।

'ਇਹ ਸਿੱਖ ਹਕੂਮਤ ਦੇ ਵਾਰਸ ਬਣਨ ਵਾਲੇ ਹਨ ।" ਅਵਾਜ਼ ਸੀ ਇਕ ਸਿਆਣੇ ਦੀ 1 ‘ਵਕਤ ਦਸੇਗਾ । ਮੈਦਾਨ ਦਾ ਟਾਕਰਾ ਫੈਸਲਾ ਕਰਦਾ ਹੈ ਕਿ ਕੌਣ ਕੋਈ ਕਿੰਨੇ ਕੁ ਪਾਣੀ ਵਿਚ ਏ । ਕਿਸੇ ਇਕ ਦੀ ਸੰਘੀ ਘੁਟ ਲੈਣੀ ਕੋਈ ਬਹਾਦਰੀ ਨਹੀਂ।' ਸ਼ੇਰ ਮੁਹੰਮਦ ਖ਼ਾਂ ਦੇ ਵਿਚਾਰ ਸਨ ।

'ਸਖਣਾ ਆਨੰਦਪੁਰ ਵੇਖਣਾ ਤੇ ਉਥੋਂ ਕੁਝ ਨਾ ਲਿਆਉਣਾ ਇਹ ਵੀ ਬੁਜ਼ਦਿਲੀ ਏ । ਬਹਾਦਰਾਂ ਦਾ ਕੰਮ ਹੈ ਬਹਾਦਰਾਂ ਦੇ ਨਗਰ ਜਾਣਾ ਤੇ ਉਥੋਂ ਕੁਝ ਲਿਆਉਣਾ ।' ਵੰਗਾਰਿਆ ਪਠਾਣ ਨੇ ਪਠਾਣ ਨੂੰ ।

‘ਗਏ ਤੇ ਖ਼ਾਲੀ ਹੱਥ ਨਹੀਂ ਆਉਣ ਲੱਗੇ' । ਸ਼ੇਰ ਮੁਹੰਮਦ ਖ਼ਾਂ ਆਖਣ ਲੱਗਾਂ ।

'ਵਕਤ ਦਾ ਇੰਤਜ਼ਾਰ ਕਰੋ ਖ਼ਾਂ ਸਾਹਿਬ ! ਸਿੱਖ ਸਾਰੇ ਪੰਜਾਬ ਦੇ ਮਾਲਕ ਬਣਨ ਵਾਲੇ ਹਨ । ਉਨ੍ਹਾਂ ਦੀ ਖਲੜੀ 'ਚ ਭੇਅ ਨਹੀਂ । ਡਰ ਨਹੀਂ ਉਹਨਾਂ ਦੇ ਦਿਲ ਵਿਚ । ਅਨੰਦਪੁਰ: ਗੁਰੂਆਂ ਦੀ ਨਗਰੀ ਏ । ਹੁਸਨ ਦੇ ਸੋਮੇ ਫੁਟਦੇ ਹਨ ਇਸ ਨਗਰ ਵਿਚ। ਤੁਹਾਨੂੰ ਦਿਲ ਦੀਆਂ.. ਮੁਰਾਦਾਂ ਮਿਲਣਗੀਆਂ । ਅਨੰਦਪੁਰ ਬਹਾਦਰਾਂ ਦੀ ਘਾਟੀ ਏ । ਅਨੰਦਪੁਰ ਵੇਖਣ ਵਾਲੀ ਜਗ੍ਹਾ ਏ। ਖ਼ਾਂ ਸਾਹਿਬ ਜ਼ਰੂਰ ਵੇਖੋ, ਦਿਲ ਖੁਸ਼ ਹੋਵੇਗਾ । ਇਕ ਪਠਾਣ ਆਖ ਰਿਹਾ ਸੀ ।

ਸ਼ੇਰ ਮੁਹੰਮਦ ਖਾਂ ਸੋਚਾਂ ਵਿਚ ਈ ਪਿਆ ਆਖਣ ਲੱਗਾ 'ਇਸ ਤੱਤੀ-ਤੱਤੀ ਲਾਸ਼ ਨੂੰ.. ਕਬਰ ਵਿਚ ਦਫਨਾ ਦਿਓ । ਮੈਂ ਵੇਖ ਨਹੀਂ ਸਕਦਾ, ਮੈਂ ਬਰਦਾਸ਼ਤ ਨਹੀਂ ਕਰ ਸਕਦਾ । ਮੁੱਛ ਦਾ ਵਾਲ ਨਹੀਂ ਦੇਂਦੇ ਪਠਾਣ, ਬਦਲਾ ਲੈਂਦੇ ਹਨ ।

ਸੋਚਾਂ ਦੀ ਚੁਰਾਸੀ ਵਿਚ ਪੈ ਗਿਆ ਸ਼ੇਰ ਮੁਹੰਮਦ ਖ਼ਾਂ ।

9 / 121
Previous
Next