Back ArrowLogo
Info
Profile
ਹੋ ਕੇ ਅੰਗਦ ਅਗੇ ਝੁਕਿਆ ਸੀ, ਅੰਗਦ ਹੋਕੇ ਅਮਰ ਅੱਗੇ ਝੁਕਿਆ ਸੀ, ਅਮਰ ਹੋਕੇ ਰਾਮਦਾਸ ਅੱਗੇ ਝੁਕਿਆ ਸੀ, ਆਪੇ ਰਾਮ ਆਪੇ ਰਮਦਾਸ ਹੋਕੇ ਅਰਜਨ ਅਗੇ ਝਕਿਆ, ਅਰਜਨ ਹੋ ਕੇ ਹਰਿਗੋਬਿੰਦ ਅੱਗੇ ਝੁਕਿਆ ਤੇ ਹਰਿਗੋਬਿੰਦ ਆਪ ਹੋ ਕੇ ਹਰਿਰਾਇ ਅਗੇ ਝੁਕਿਆ ਤੇ ਆਪ ਕਰਤਾ ਹਰਿਰਾਇ ਹੋ ਕੇ ਹਰਿ ਕ੍ਰਿਸ਼ਨ ਅਗੇ ਝੁਕਿਆ ਤੇ ਆਪ ਕ੍ਰਿਸ਼ਨ, ਹਾਂ, ਹਰੀ ਰੂਪ ਕ੍ਰਿਸ਼ਨ ਹੋ ਕੇ ਤੇਗ਼ ਧਨੀ ਤੇਗ਼ ਬਹਾਦਰ ਅਗੇ ਝੁਕਿਆ ਤੇ ਤੇਗ਼ ਬਹਾਦਰ ਤੇਗ ਅਗੇ ਸਿਰ ਅਰਪਣੋਂ ਪਹਿਲੇ ਗੋਬਿੰਦ ਗੁਰ ਗੋਬਿੰਦ ਅੱਗੇ ਝੁਕਿਆ। ਜਦ ਅਸਾਂ ਮਾਤ ਲੋਕ ਵਿਚ ਅੱਖੀਂ ਨੌਂ ਵੇਰੀ ਝੁਕਦਾ ਡਿੱਠਾ ਸੀ ਜੇ ਅੱਜ ਆਪੇ ਅੱਗੇ ਆਪ ਝੁਕ ਰਿਹਾ ਹੈ, ਤਾਂ ਕੀ ਅਚਰਜ ਹੈ?

ਹੁਣ ਦਸਵੀਂ ਗੱਦੀ ਸੱਖਣੀ ਨਾ ਰਹੀ, ਸਾਡੇ ਬਾਲਾ ਪ੍ਰੀਤਮ, ਸਾਡੇ ਪਿਆਰੇ ਪ੍ਰੀਤਮ, ਸਾਡੇ ਕਲਗ਼ੀਆਂ ਵਾਲੇ ਪ੍ਰੀਤਮ, ਸਾਡੇ ਅਰਸ਼ੀ ਪ੍ਰੀਤਮ ਇਥੇ ਸ਼ੋਭ ਗਏ।

ਔਹ ਤੱਕੋ! ਉਸ ਤੇਜ ਵਿਚ ਹਿਲੋਰਾ ਆਇਆ, ਦਸੇ ਰੂਪ ਇਕ ਹੋ ਗਏ, ਹੁਣ ਕਿੰਨੀ ਨੀਝ ਲਾਓ, ਇਕੋ ਰੂਪ ਦੀਹਦਾ ਹੈ। ਸੱਤੇ ਬਲਵੰਡ ਨੇ ਸੱਚ ਕਿਹਾ ਸੀ”-

ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥

ਲਓ ਬਈ ਇਹ ਦਸ ਰੰਗਾਂ ਤੋਂ ਇਕ ਚਾਨਣੇ ਰੰਗੀ ਬਣੀ ਜੋਤਿ, ਇਹ ਇਕੋ ਇਕ ਜੋਤਿ ਹੁਣ ਏਥੋਂ ਟੁਰ ਪਈ।

ਹੁਣ ਇਸ ਤੋਂ ਅੱਗੇ ਏਹੋ ਹੀ ਜੋਤਿ ਜਾ ਸਕਦੀ ਹੈ, ਸੋ ਅਸੀਂ ਤਾਂ ਏਥੇ ਹੀ ਖੜੇ ਰਹਿ ਗਏ। ਇਹ ਜੋਤਿ ਟੁਰ ਪਈ, ਦੂਰ ਦੂਰ ਚਲੀ ਗਈ, ਦੂਰ ਕੀ ਨੇੜੇ ਤੋਂ ਨੇੜੇ ਚਲੀ ਗਈ, ਕਿੱਥੇ ਚਲੀ ਗਈ ਜਿਥੇ ਦੂਰ ਨੇੜੇ ਕਹਿਣਾ ਖ਼ਤਾ ਤੁੱਲ ਹੈ। ਜਿਥੇ ਇਹ ਜੋਤਿ ਗਈ, ਓਥੇ ਅੱਗੇ ਇਕ ਜੋਤਿ ਸੀ, ਇਹ ਜੋਤਿ ਉਸ ਜੋਤਿ ਵਿੱਚ ਘੁਲ ਮਿਲ ਗਈ। ਜਿਕੂੰ ਦੋ ਦੀਵਿਆਂ ਦਾ ਚਾਨਣਾ ਘੁਲ ਮਿਲ ਜਾਂਦਾ ਹੈ ਤੇ ਪਤਾ ਨਹੀਂ ਲਗਦਾ; ਤਿੱਕੁਰ ਇਹ ਦੋਵੇਂ ਚਾਨਣੇ ਨਹੀਂ ਨਹੀਂ, ਇਹ ਦੋਵੇਂ ਜੋਤਾਂ ਮਿਲ ਗਈਆਂ। ਇਸ ਜੋਤਿ ਦਾ ਤੇਜ ਅਕੱਥਨੀਯ ਹੈ, ਸਭ ਵਰਣਨਾਂ ਤੋਂ ਬਾਹਰ ਹੈ, ਇਸ ਦਾ ਤੇਜ ਅਖੰਡ ਅਰ ਅਝੱਲ ਹੈ। ਇਥੇ ਵਰਤਦਾ ਇਕ ਦੂਰੋਂ ਡਿੱਠਾ ਕੌਤਕ ਜੋ ਸਾਡੀ ਸਮਝ ਗੋਚਰਾ ਹੋਣ ਲਈ ਕਿਹਾ ਜਾ ਸਕਦਾ ਹੈ ਐਉਂ ਹੈ:-

ਪਰਮ ਜੋਤ ਇਕ ਮਹਾਨ ਦਿੱਬ ਮੂਲ ਤੱਤ, ਪਰਮ ਤੱਤਾਂ ਦੇ ਪਰਮ ਤਤ, ਅਸਲੋਂ, ਅਖੀਰ ਦਾ ਅਸਲੀ ਸਰੂਪ, ਅਰੂਪ, ਅਰੰਗ, ਤੇਜਮਯ, ਤੇਜਪੁੰਜ ਤੇਜ, ਆਪ ਸਾਰੇ ਤੇਜਾਂ ਦਾ ਤੇਜ, ਪ੍ਰਕਾਸ਼ਾਂ ਦਾ ਪ੍ਰਕਾਸ਼ ਬ੍ਰਹਮੰਡ ਦਾ ਮਾਲਕ ਹੈ, ‘ਵਾਹਿਗੁਰੂ' ਉਸ ਦਾ ਨਾਉਂ ਸਾਡੇ ਵਿਚ ਪ੍ਰਸਿੱਧ ਹੈ, ਓਹ ਸਮਝੋ ਇਕ ਮਹਾਨ ਹੀ, ਅਤਿ ਹੀ ਵਧਵੇਂ ਆਪਣੇ ਪ੍ਰਕਾਸ਼ ਸਰੂਪ ਵਿਚ ਇਸਥਿਤ ਹੈ, ਕਿ ਉਸ ਪਰਮ ਜਯੋਤੀ ਦੀ ਹਜ਼ੂਰੀ ਇਹ ਜਯੋਤੀ ਸਰੂਪ ਪਹੁੰਚਦੇ ਹਨ। ਪਿਤਾ ਵਤ ਕ੍ਰਿਪਾਲ ਹੋ ਕੇ ਪਰਮ-ਜਯੋਤੀ ਜੀ ਇਸ ਚਰਨ ਚੁੰਮਦੀ ਜਯੋਤ ਨੂੰ ਗੋਦੀ ਵਿਚ ਲੈ ਕੇ ਪਿਆਰ ਦੇਂਦੇ ਤੇ ਸ਼ਾਬਾਸ਼ ਆਖਦੇ ਤੇ ਸਫਲ ਘਾਲ, ਸਫਲ ਕਮਾਈ, ਸਫਲ ਰਜ਼ਾ ਮੰਨਣ ਕਹਿ ਕਹਿ ਕੇ ਪਿਆਰ ਦੇਂਦੇ ਹਨ। ਫੇਰ ਆਖਦੇ ਹਨ “ਬੇਟਾ! 'ਅਕਾਲੀ ਬੇੜਾ' ਬਣਾਓ, ਬ੍ਰਹਮੰਡ ਦਾ ਪ੍ਰਬੰਧ ਹੁਣ ਤੁਹਾਡੇ ਹੱਥ ਹੈ। ਅਰੂਪ ਰੂਪ ਵਿਚ ਵੱਸੋ, ਉੱਚੇ ਮੰਡਲਾਂ ਵਿਚ ਵੱਸੋ, ਮੇਰੀ ਗੋਦ ਵਿਚ ਖੇਲੋ, ਮੇਰੇ ਵਿਚ ਵੱਸੋ, ਮੇਰੀ ਗੋਦ ਤੋਂ ਬ੍ਰਹਮੰਡ ਦੀ ਹਰ ਨੁੱਕਰ ਤਕ ਤੁਸਾਨੂੰ ਸੁਤੰਤ੍ਰ ਖੁਲ੍ਹ ਹੈ, ਸਾਰੇ ਦੇ ਮਾਲਕ ਹੋ; ਸਭ ਸ਼ਕਤੀਆਂ ਗੁਪਤ ਪ੍ਰਗਟ ਤੁਸਾਡੇ ਹੁਕਮ ਵਿਚ ਹਨ। ਜਾਓ ਸਾਰੇ ਜੱਗ ਦਾ ਪ੍ਰਬੰਧ ਸੰਭਾਲੋ! ਤੁਸਾਂ ਆਪਾ ਨਿਵਾਰਕੇ ਕੇਵਲ ਤੇ ਨਿਸ਼ਕਾਮ ਰਹਿਕੇ

17 / 25
Previous
Next