Back ArrowLogo
Info
Profile
ਸਟੋਰ ਵਿਚ ਏਧਰ ਓਧਰ ਫਿਰਨ ਵਿਚ ਬਿਤਾਇਆ। ਉਹ ਸਟੋਰ ਦੇ ਸ਼ੈਲਫ਼ਾਂ ਉੱਤੇ ਸਜਾਈਆਂ ਹੋਈਆਂ ਚੀਜ਼ਾਂ ਨੂੰ ਇਉਂ ਵੇਖ ਰਿਹਾ ਸੀ ਜਿਵੇਂ ਕਿਸੇ ਆਰਟ ਗੈਲਰੀ ਵਿਚ ਲੱਗੀ ਨੁਮਾਇਸ਼ ਨੂੰ, ਕੋਈ ਕਲਾ ਪਾਰਖੀ, ਪਿਆਰ ਅਤੇ ਸਤਿਕਾਰ ਨਾਲ ਵੇਖਦਾ ਹੈ। ਲੋੜ ਦੀਆਂ ਚੀਜ਼ਾਂ ਮੈਂ ਸ਼ਾਪਿੰਗ ਬਾਸਕਿਟ ਵਿਚ ਪਾ ਲਈਆਂ ਸਨ। ਉਹ ਬਾਹਰ ਜਾਣ ਦੀ ਕਾਹਲ ਵਿਚ ਨਹੀਂ ਸੀ । ਸ਼ਾਪਿੰਗ ਕਰ ਰਹੇ ਪ੍ਰਸੰਨ ਲੋਕਾਂ ਦੀ ਗਹਿਮਾ ਗਹਿਮ ਉਸ ਨੂੰ ਚੰਗੀ ਲੱਗ ਰਹੀ ਸੀ। ਮੈਂ ਜਾਣ ਲਈ ਆਖਿਆ ਤਾਂ ਉਸਦਾ ਉੱਤਰ ਸੀ, "ਠਹਿਰ ਜਾ ਪੁਨੂੰ, ਕਾਹਲੀ ਨਾ ਕਰ; ਇਨ੍ਹਾਂ ਰੌਟਕਾਂ ਦੀ ਉਤਪਤੀ ਲਈ 'ਵਿਕਾਸ' ਨੇ ਬਹੁਤ ਲੰਮਾ ਸਫ਼ਰ ਕੀਤਾ ਹੈ।"

ਪੈਸੇ ਦੇ ਕੇ ਅਸੀਂ ਕਾਰ ਵੱਲ ਆ ਗਏ। ਮੈਨੂੰ ਇਉਂ ਲੱਗ ਰਿਹਾ ਸੀ ਕਿ ਮੇਰੇ ਕੋਲੋਂ ਗ਼ਲਤੀ ਨਾਲ ਕੁਝ ਪੈਸੇ ਵੱਧ ਲੈ ਲਏ ਗਏ ਹਨ। ਬਾਪਿੰਗ ਦੀ ਲਿਸਟ ਬਹੁਤੀ ਲੰਮੀ ਨਹੀਂ ਸੀ। ਵੇਖਣ ਉੱਤੇ ਪਤਾ ਲੱਗਾ ਕਿ ਸਾਗ ਲਈ ਖ਼ਰੀਦੀ ਹੋਈ ਗਰੀਨ ਦੀਆਂ ਪੰਜ ਗੁੱਛੀਆਂ ਦੀ ਥਾਂ ਛੇ ਦੇ ਪੈਸੇ ਲੈ ਲਏ ਗਏ ਸਨ। ਇਕ ਗੁੱਛੀ ਦੀ ਕੀਮਤ 58 ਪੈਂਸ ਵਾਧੂ ਵਸੂਲ ਕਰ ਲਈ ਗਈ ਸੀ। ਮੇਰੇ ਮਿੱਤਰ ਨੂੰ ਇਕ ਵੇਰ ਫਿਰ ਸਟੋਰ ਵਿਚ ਜਾਣ ਦਾ ਮੌਕਾ ਮਿਲ ਜਾਣ ਦੀ ਖੁਸ਼ੀ ਹੋਈ। ਅਸੀਂ ਕਸਟਮਰ ਸਰਵਿਸ ਕਾਊਂਟਰ ਉੱਤੇ ਖਲੋਤੀ ਗੋਰੀ ਸੁਆਣੀ ਨੂੰ ਆਪਣੀ ਸ਼ਿਕਾਇਤ ਦੱਸੀ। ਉਸਨੇ ਇਕ ਆਦਮੀ ਮੇਰੇ ਨਾਲ ਭੇਜ ਕੇ ਗਰੀਨ ਦੀਆਂ ਗੁੱਛੀਆਂ ਦੀ ਗਿਣਤੀ ਚੈੱਕ ਕਰਨੀ ਚਾਹੀ। ਹੋ ਗਈ। ਜਦੋਂ ਉਹ ਇਸਤ੍ਰੀ ਟਿੱਲ ਵਿਚੋਂ ਇਕ ਪਾਊਂਡ ਸੋਲ੍ਹਾਂ ਪੈਂਸ ਕੱਢ ਕੇ ਮੈਨੂੰ ਦੇਣ ਲੱਗੀ ਤਾਂ ਮੈਂ ਆਖਿਆ, "ਹੁਣ ਦੂਜੀ ਗਲਤੀ ਹੈ ਰਹੀ ਹੈ।"

"ਉਹ ਕਿਹੜੀ ?"

"ਮੈਨੂੰ 58 ਪੌਂਸ ਦੀ ਥਾਂ ਇਕ ਪਾਊਂਡ ਸੋਲ੍ਹਾਂ ਪੈਂਸ ਦਿੱਤੇ ਜਾ ਰਹੇ ਹਨ।"

"ਇਹ ਗਲਤੀ ਨਹੀਂ; ਕੰਪਨੀ ਦਾ ਨੇਮ ਹੈ ਕਿ ਜੇ ਕਿਸੇ ਗਾਹਕ ਕੋਲੋਂ ਗਲਤੀ ਨਾਲ ਕਿਸੇ ਚੀਜ਼ ਦੇ ਪੈਸੇ ਵੱਧ ਲੱਗ ਜਾਣ ਤਾਂ ਪੈਸੇ ਵਾਪਸ ਦੇਣ ਦੇ ਨਾਲ ਨਾਲ ਉਹ ਚੀਜ਼ ਵੀ ਗਾਹਕ ਨੂੰ (ਜੇ ਚਾਹੁੰਦਾ ਹੋਵੇ ਤਾਂ) ਮੁਫ਼ਤ ਦਿੱਤੀ ਜਾਵੇ; ਜੇ ਨਾ ਚਾਹੁੰਦਾ ਹੋਵੇ ਤਾਂ ਪੈਸੇ ਦੂਣੇ ਦਿੱਤੇ ਜਾਣ। ਤੁਹਾਨੂੰ ਗਰੀਨ ਦੀ ਲੋੜ ਨਹੀਂ; ਇਸ ਲਈ ਪੈਸੇ ਲੈਣੇ ਪੈਣਗੇ।"

"ਜੇ ਮੈਂ ਵੱਧ ਪੈਸੇ ਨਾ ਲੈਣਾ ਚਾਹਾਂ ਤਾਂ ?"

"ਇਹ ਨਹੀਂ ਹੋ ਸਕਦਾ; ਨੇਮਾਂ ਦਾ ਉਲੰਘਣ ਮੇਰੇ ਲਈ ਸੰਭਵ ਨਹੀਂ।"

"ਇਸ ਦਾ ਇਹ ਮਤਲਬ ਹੋਇਆ ਕਿ ਜੇ ਇਸ ਪ੍ਰਕਾਰ ਦੀ ਭੁੱਲ ਫਿਰ ਕਦੇ ਹੋਵੇ ਅਤੇ ਮੈਂ ਵੱਧ ਪੈਸੇ ਨਾ ਲੈਣੇ ਚਾਹਾਂ ਤਾਂ ਮੈਨੂੰ ਸ਼ਿਕਾਇਤ ਕਰਨ ਦੀ ਥਾਂ ਚੁੱਪ ਕੀਤੇ ਰਹਿਣਾ ਚਾਹੀਦਾ ਹੈ।"

"ਨਾ ਜੀ, ਅਜਿਹਾ ਕਦੇ ਨਾ ਕਰਨਾ। ਇਨ੍ਹਾਂ ਭੁੱਲਾਂ ਅਤੇ ਕੁੱਲਾਂ ਦੀ ਸੋਧ ਦੇ ਸਿਰ 'ਤੇ ਮੇਰੀ ਇਹ ਨੌਕਰੀ ਕਾਇਮ ਹੈ। ਜੇ ਤੁਸੀਂ ਸ਼ਿਕਾਇਤ ਨਹੀਂ ਕਰੋਗੇ ਤਾਂ ਮੇਰੀ ਨੌਕਰੀ

22 / 90
Previous
Next