ਵਤਨ ਟੁਰ ਗਈ ਸੀ, ਅਲੋਪ ਹੋ ਗਈ ਸੀ। ਸਮਾਜ ਵਿਚ ਕਿਧਰੇ ਸ਼ਰਮ ਹਯਾ ਦਿੱਸਦੀ ਹੀ ਨਹੀਂ ਸੀ। ਗੁਰੂ ਨਾਨਕ ਜੀ ਦਾ ਹੀ ਫ਼ਰਮਾਨ ਹੈ :
'ਰੰਨਾਂ ਹੋਈਆ ਬੋਧੀਆ,
ਪੁਰਸ ਹੋਏ ਸਈਆਦ ॥
ਸੀਲੁ ਸੰਜਮੁ ਸੁਚੁ ਭੰਨੀ,
ਖਾਣਾ ਖਾਜੁ ਅਹਾਜੁ ॥
ਸਰਮੁ ਗਇਆ ਘਰਿ ਆਪਣੇ
ਪਤਿ ਉਠਿ ਚਲੀ ਨਾਲਿ ॥ (ਵਾਰ ਸਾਰੰਗ ਮ: ੧, ਪੰਨਾ ੧੨੪੨)
ਧਾਰਮਿਕ ਦਸ਼ਾ : ਮੁਸਲਮਾਨ ਹੰਕਾਰੇ ਹੋਏ ਸਨ ਤੇ ਹਿੰਦੂ ਬਿਲਕੁਲ ਹੀ ਨਿੱਘਰ ਗਏ ਸਨ। ਦੋਵੇਂ ਆਪਸ ਵਿਚ ਹੀ ਖਹਿ-ਖਹਿ ਕਰ ਰਹੇ ਸਨ। ਇਕ ਦੂਜੇ ਨੂੰ 'ਕਾਫ਼ਰ' ਤੇ ਦੂਜਾ ਪਹਿਲੇ ਨੂੰ 'ਮਲੇਛ' ਕਹਿੰਦਾ ਸੀ। ਹਿੰਦੂ ਚਾਰ ਜਾਤੀਆਂ ਵਿਚ ਵੰਡੇ ਹੋਏ ਸਨ। ਹਿੰਦੂ ਆਪਣੀ ਰਹੁ-ਰੀਤੀ ਚੰਗੀ ਕਹਿੰਦਾ ਸੀ ਅਤੇ ਮੁਸਲਮਾਨ ਆਪਣੀ ਸ਼ੇਰਾ ਨੂੰ। ਹਿੰਦੂ ਆਪਣੀ ਬਨਾਰਸ ਨੂੰ ਪਾਵਨ ਤੇ ਮੁਸਲਮਾਨ ਮੱਕੇ ਨੂੰ ਖ਼ੁਦਾ ਦਾ ਘਰ । ਮੁਸਲਮਾਨ ਸੁੰਨਤ 'ਤੇ ਜ਼ੋਰ ਦੇਂਦਾ ਸੀ ਅਤੇ ਹਿੰਦੂ ਤਿਲਕ ਜੰਝੂ ’ਤੇ, ਪਰ ਗੱਲ ਅਜੀਬ ਇਹ ਸੀ ਕਿ ਦੋਵੇਂ ਰਾਹ ਭੁੱਲ ਗਏ ਸਨ ਤੇ ਟੱਕਰਾਂ ਮਾਰ ਰਹੇ ਸਨ। ਭਾਈ ਗੁਰਦਾਸ ਜੀ ਨੇ ਧਾਰਮਿਕ ਦਸ਼ਾ ਨੂੰ ਇਸ ਤਰ੍ਹਾਂ ਅਲੰਕਤ ਕੀਤਾ ਹੈ :
'ਚਾਰਿ ਵਰਨ ਚਾਰਿ ਮਜਹਬਾ, ਜਗ ਵਿਚਿ ਹਿੰਦੂ ਮੁਸਲਮਾਣੇ।
ਖੁਦੀ ਬਖੀਲੀ ਤਕਬਰੀ, ਖਿੱਚੇਤਾਨ ਕਰੇਨਿ ਧਿਙਾਣੇ।
ਗੰਗ ਬਨਾਰਸਿ ਹਿੰਦੂਆਂ, ਮੱਕਾ ਕਾਹਬਾ ਮੁਸਲਮਾਣੇ।
ਸੁਨਤਿ ਮੁਸਲਮਾਨ ਦੀ, ਤਿਲਕ ਜੰਝੂ ਹਿੰਦੂ ਲੋਭਾਏ।
ਰਾਮ ਰਹੀਮ ਕਹਾਇਦੇ, ਇਕੁ ਨਾਮ ਦੁਹਿ ਰਾਹ ਭੁਲਾਣੇ।
ਬੇਦ ਕਤੇਬ ਭੁਲਾਇ ਕੈ, ਮੋਹੇ ਲਾਲਚ ਦੁਨੀ ਸ਼ੈਤਾਣੇ।
ਸਚ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ।
ਸਿਰੋ ਨ ਮਿਟੇ ਆਵਣ ਜਾਣੇ॥ ੨੧॥ (ਵਾਰ ਪਹਿਲੀ)
ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੀ ਧਾਰਮਿਕ ਦਸ਼ਾ ਦਾ ਵਰਣਨ ਬਹੁਤ ਸੁੰਦਰ ਸ਼ਬਦਾਂ ਵਿਚ ਕੀਤਾ ਹੈ। ਉਹ ਫਰਮਾਂਦੇ ਹਨ 'ਧਰਮ ਤਿੰਨਾ ਲੋਕਾਂ ਦੇ ਹੱਥ ਸੀ, ਇਕ ਕਾਜ਼ੀ: ਦੂਜੇ ਬ੍ਰਾਹਮਣ: ਤੀਜੇ ਜੋਗੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਤਿੰਨੇ ਹੀ ਆਪਣੇ ਧਰਮ ਨੂੰ ਛੱਡ ਚੁੱਕੇ ਸਨ ਤੇ ਧਰਮ ਦੀ ਅਧੋਗਤੀ ਦਾ ਕਾਰਨ ਬਣ ਰਹੇ ਸਨ।
ਮਹਾਰਾਜ ਦੇ ਹੀ ਸ਼ਬਦਾਂ ਵਿਚ :
ਬਾਦਸ਼ਾਹ ਹਕੂਮਤ ਦੇ ਨਸ਼ੇ ਵਿਚ ਸ਼ਾਮੀ ਕਿਤਾਬਾਂ ਤੇ ਕੁਰਾਨ ਦਾ ਜ਼ਬਰਦਸਤੀ ਪ੍ਰਚਾਰ ਕਰ ਰਿਹਾ ਹੈ। ਪੰਡਤ ਤੇ ਪੰਡਤਾਂ ਦੀਆਂ ਪੁਰਾਣ ਆਦਿਕ ਧਾਰਮਿਕ ਪੁਸਤਕਾਂ ਦੀ ਥਾਂ-ਥਾਂ ਬੇਇੱਜ਼ਤੀ ਹੋ ਰਹੀ ਹੈ। ਸਭ ਤੋਂ ਜ਼ੋਰ ਤੇ ਜਬਰ ਦੀ ਗੱਲ ਇਹ ਸੀ ਕਿ ਪਰਮਾਤਮਾ ਦਾ ਨਾਮ ਵੀ ਜਬਰੀ ਬਦਲਾ ਕੇ ਰਹਿਮਾਨ ਰੱਖ ਦਿੱਤਾ ਗਿਆ ਹੈ। ਪਰਮਾਤਮਾ