2.
ਤਲਵੰਡੀ ਵਿਚ ਬੱਤੀ ਵਰ੍ਹੇ
ਤਲਵੰਡੀ : ਰਾਇ ਭੋਇ ਦੀ ਤਲਵੰਡੀ ਭਾਗਾ ਵਾਲੀ ਹੈ ਜਿੱਥੇ ਬਾਬਾ ਨਾਨਕ ਨੇ ਪ੍ਰਗਟ ਹੋ ਕੇ ਪਹਿਲਾ ਉਸ ਨੂੰ ਕਰਮਾਂ ਵਾਲੀ ਬਣਾਇਆ ਹੈ ਤੇ ਫਿਰ ਉਸੇ ਨੂੰ ਪਿੱਛੇ ਨਾਨਕ ਦਾ ਘਰ, ਨਾਨਕਾਇਣ ਹੋਣ ਦਾ ਮਾਣ ਮਿਲਿਆ। ਮਹਾਂਕੋਸ਼ ਦੇ ਲਿਖਾਰੀ ਨੇ ਨਨਕਾਣਾ ਨਾ ਲਿਖ ਕੇ ਨਾਨਕਾਇਣਾ ਹੀ ਲਿਖਿਆ ਹੈ। ਜੱਚਦਾ ਵੀ ਇਹ ਹੀ ਹੈ ਕਿਉਂਕਿ ਅਰੰਭ ਦਾ ਲੰਮੇਰਾ ਵਿਸੇਬਾ ਗੁਰੂ ਨਾਨਕ ਦੇਵ ਜੀ ਨੇ ਉਥੇ ਹੀ ਕੀਤਾ ਸੀ। ਭਾਵੇਂ ਉਹ ਪਿੱਛੇ ਕਰਤਾਰਪੁਰ ਜਾ ਵੱਸੇ, ਪਰ ਸ਼ਬਦਾਰਥ ਦੇ ਲਿਖਾਰੀ ਇਹ ਲਿਖਦੇ ਹਨ ਕਿ ਆਪਣੀ ਜਨਮ ਭੂਮੀ ਨਨਕਾਣਾ ਸਾਹਿਬ ਦੇ ਬ੍ਰਿਛ-ਬੂਟੇ ਅਤੇ ਨਜ਼ਾਰੇ ਉਨ੍ਹਾਂ ਦੇ ਸਾਹਮਣੇ ਹੀ ਰਹੇ। ਫਿਰ ਇਹ ਸੁਭਾਗ ਵੀ ਰਾਇ ਭੋਇ ਨੂੰ ਪ੍ਰਾਪਤ ਹੈ ਕਿ ਉਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਬਾਲ ਸਮਾਂ ਤੇ ਚੜ੍ਹਦੀ ਜਵਾਨੀ ਦੇ ਸਾਲ ਗੁਜ਼ਾਰੋ। ਇਕ ਅੰਦਾਜ਼ੇ ਮੁਤਾਬਕ ਆਪ ਜੀ ਉਥੇ ੩੨ ਵਰ੍ਹੇ ਰਹੇ। ਜਨਮ ਸਾਖੀ ਵਾਲਿਆ ਨੇ ਉਨ੍ਹਾਂ ਦੇ ਉਥੇ ਗੁਜ਼ਾਰੇ ਹਰ ਪਲ, ਹਰ ਦਿਨ, ਹਰ ਮਹੀਨੇ ਤੇ ਹਰ ਸਾਲ ਦਾ ਵਰਨਣ ਵੇਰਵੇ ਸਹਿਤ ਲਿਖਿਆ ਹੈ।
ਉਹ ਤਲਵੰਡੀ ਹੀ ਸੀ ਜਿੱਥੇ ਪਹਿਲੀ ਵਾਰੀ 'ਹਉ ਤੇਰਾ, ਤੇਰੇ ਨਾਉਂ ਦੀ ਧੁਨੀ ਉੱਠੀ। ਦੁਨੀਆਂ ਨੇ ਬਹੁਤਿਆਂ ਨੂੰ ਅਹੰਬ੍ਰਹਮ, ਅਨਲਹੱਕ, ਅਲਾਹ ਦਾ ਰਸੂਲ, ਰੱਥ ਦਾ ਪੁੱਤਰ ਹੀ ਕਹਿੰਦੇ ਸੁਣਿਆ ਸੀ, ਪਰ ਇਸ ਵਾਰੀ ਤਲਵੰਡੀ ਵਿਚ 'ਹਉ ਤੇਰਾ ਤੇਰੇ ਨਾਉਂ ਕਹਿਣ ਵਾਲਾ ਆਇਆ ਸੀ ਜਿਸ ਪ੍ਰਗਟ ਹੁੰਦੇ ਸਾਰ ਇਕ ਉਂਗਲੀ ਉੱਚੀ ਕਰ, ਇਕ ਦੇ ਲੜ ਲਗਾਇਆ ਸੀ 'ਇਕ ਉਂਗਰੀ ਉੱਚੀ ਦਿਖਾਈ।' ਮਾਤਾ ਤ੍ਰਿਪਤਾ ਜੀ ਨੇ ਤਾਂ ਤ੍ਰਿਪਤ ਹੋਣਾ ਹੀ ਸੀ ਪਰ ਦੌਲਤਾਂ ਦਾਈ ਤੇ ਤੁਲਸਾਂ ਨੂੰ ਜੋ ਜਲਵੇ ਦੀ ਦੋਲਤ ਮਿਲੀ, ਉਸ ਨਾਲ ਉਹ ਖਿੜ ਹੀ ਗਈਆਂ। ਮਹਿਤਾ ਕਾਲੂ ਨੇ ਜਦ ਦੋਲਤਾਂ ਦਾਈ ਨੂੰ ਥਾਲ ਵਿਚ ਰੱਖ ਕੇ ਰੁਪਏ ਦੇਣੇ ਚਾਹੇ ਤਾਂ ਉਸ ਨੇ ਕਿਹਾ ਸੀ: “ਰਹਿਣ ਦੇ ਮਹਿਤਾ, ਉਹ ਤਾਂ ਰੱਜੀ ਗਈ। ਨਿਹਾਲ ਹੋਇ ਗਈ।" ਦੋਲਤਾਂ ਨੇ ਮਹਿਤਾ ਕਾਲੂ ਜੀ ਨੂੰ ਇਥੇ ਹੀ ਆਖਿਆ ਸੀ : "ਮਹਿਤਾ। ਇਨ੍ਹਾਂ ਹੱਥਾ ਨਾਲ ਕਿਤਨੇ ਹੀ ਬੱਚਿਆ ਨੂੰ ਜਨਮ ਦਿਲਵਾਇਆ ਹੈ ਪਰ ਅਜਿਹਾ ਕੋਤਕ ਕਦੇ ਨਹੀਂ ਹੋਇਆ ਜੋ ਅੱਜ ਹੋਇਆ।