Back ArrowLogo
Info
Profile

ਹੇਲਾ ਘਾਲਿ ਖਾਲਸਾ ਲਯੋ। ਭਾਗ੍ਯ ਪ੍ਰਥਮ ਲਾਜ ਕਰਿ ਮੁਯੋ। ਬਲੀਆਚੰਦ ਆਨਿ ਪਗ ਰੋਯੋ। ਪਿਖ ਸਿਪਾਹ ਭਾਜੀ ਉਰ ਕੋਯੋ॥੨੧॥

(ਸੂ: ਪ੍ਰ: ਪੰਨਾ ੫੨੦੯)

ਇਹ ਹਾਲ ਵੇਖ ਕੇ ਬਲੀਆ ਚੰਦ ਨੂੰ ਬੜੀ ਸ਼ਰਮ ਆਈ ਕਿ ਇਤਨੇ ਥੋੜਿਆਂ ਨਾਲ ਲੜਕੇ ਉਨ੍ਹਾਂ ਨੂੰ ਮੈਦਾਨੋਂ ਨਸਾਕੇ ਕਟਾ ਵੱਢ ਕਰਦਿਆਂ ਇਹ ਪੈਂਤੜਾ ਖਾਲਸੇ ਨੇ ਕੈਸਾ ਬਦਲਿਆ ਹੈ ਕਿ ਸਾਨੂੰ ਲੈਣੇ ਦੇ ਦੇਣੇ ਪੈ ਗਏ ਹਨ। ਕ੍ਰੋਧ ਖਾ ਕੇ ਨਜ਼ਰ ਪਾ ਕੇ ਤੱਕਿਓਸ ਤਾਂ ਆਪਣੀ ਸੈਨਾ ਕਿਤੇ ਵਧੀਕ ਖ਼ਾਲਸੇ ਤੋਂ ਪਈ ਦਿੱਸੇ ਤਾਂ ਹੁਣ ਆਪ ਅਗੇ ਵਧਿਆ ਕਿ ਫੌਜ ਦਾ ਹੌਸਲਾ ਵਧਾ ਕੇ ਟੁੱਟ ਪਵੇ ਤੇ ਖ਼ਾਲਸੇ ਦੇ ਪੈਰ ਉਖੇੜ ਦੇਵੇ। ਉਸ ਨੂੰ ਇਕ ਹੜ ਵਾਂਗ ਵਧਿਆ ਆਉਂਦਾ ਦੇਖ ਕੇ ਉਦੈ ਸਿੰਘ ਸ਼ੇਰ ਵਾਂਙੂ ਗਰਜਕੇ ਅੱਗੇ ਵਧਿਆ ਤੇ ਸਿੰਘ ਉਸ ਦੇ ਨਾਲ ਗੱਜ ਵੱਜ ਕੇ ਵਧੇ। ਦੂਜੇ ਪਾਸੇ ਆਲਮ ਚੰਦ ਡਿੱਠਾ ਕਿ ਸਾਥੀ ਸੂਰਮਾ ਵਧਕੇ ਪਿਆ ਹੈ, ਉਹ ਬੀ ਕ੍ਰੋਧ ਭਰਕੇ ਤੇ ਸੈਨਾ ਨੂੰ ਲਲਕਾਰ ਕੇ ਦੂਏ ਪਾਸੇ ਤੇ ਆ ਪਿਆ ਕਿ ਬਲੀਆ ਚੰਦ ਦੇ ਹੱਲੇ ਨੂੰ ਦੂਜੇ ਪਾਸਿਓਂ ਦੁਮਰਦਾ ਲੱਗਕੇ ਬਿਜਲੀ ਸੱਟ ਵਾਂਙੂ ਵੈਰੀ ਦਾ ਕਲਅ ਕਮਅ ਹੋ ਜਾਵੇ। ਪਰ ਇਸ ਦੀ ਇਸ ਚੜ੍ਹਾਈ ਨੂੰ ਤੱਕ ਕੇ ਇਧਰੋਂ ਆਲਮ ਸਿੰਘ ਨੇ ਸਿੰਘਾਂ ਨੂੰ ਲਲਕਾਰਿਆ ਤੇ ਆਪ ਅੱਗੇ ਹੋ ਕੇ ਵਧਿਆ। ਵੈਰੀ ਸਿਰ ਤੇ ਆ ਪੁੱਜਾ ਸੀ ਤੇ ਹੁਣ ਹਥਾਵਥ ਤਲਵਾਰ ਦੇ ਜੁੱਧ ਦਾ ਹੀ ਸਮਾਂ ਸੀ, ਸੋ ਦੁਇ ਸੂਰਮੇ ਜੁੱਟ ਪਏ। ਐਨ ਆਮੋ ਸਾਹਮਣੇ ਆ ਵਜੇ ਤੇ ਦਾਉ ਘਾਉ ਤੋਂ ਪਹਿਲਾਂ ਹੀ ਆਲਮ ਚੰਦ ਦਾ ਵਾਰ ਆਲਮ ਸਿੰਘ ਤੇ ਡਾਢੇ ਜ਼ੋਰ ਦਾ ਪਿਆ, ਜੋ ਆਲਮ ਸਿੰਘ ਨੇ ਢਾਲ ਤੇ ਬੜੇ ਬਲ ਨਾਲ ਰੋਕਿਆ। ਹੁਣ ਦਾਉ ਘਾਉ ਤਲਵਾਰ ਦੇ ਲੱਗੇ ਹੋਣ। ਦੁਏ ਸੂਰਮੇ ਸਨ ਤੇ ਦੁਇ ਤਲਵਰੀਏ ਸਨ, ਦੁਹਾਂ ਦੇ ਜਤਨਾਂ ਦਾ ਫਲ ਇਹ ਹੋਇਆ ਕਿ ਆਲਮ ਸਿੰਘ ਦਾ ਵਾਰ ਕਾਰੀ ਪਿਆ। ਆਲਮ ਚੰਦ ਦਾ ਸੱਜਾ ਹੱਥ ਤਲਵਾਰ ਸਣੇ ਕੱਟ ਗਿਆ। ਉਸ ਦਾ ਕੱਟਿਆ ਹੱਥ ਤੇ ਤਲਵਾਰ ਥੱਲੇ ਆ ਪਏ, ਤਾਂ ਪਹਾੜੀਆਂ ਨੇ ਛੇਤੀ ਨਾਲ ਅੱਗੇ ਵਧਕੇ ਆਲਮ ਚੰਦ ਨੂੰ ਬਚਾਇਆ ਤੇ ਉਹ ਪਿਛਲੇ ਪੈਰੀਂ ਆਪਣੀ ਸੈਨਾਂ

19 / 50
Previous
Next