ਤਪ ਰਿਹਾ ਸੀਨਾ ਕੁੱਠਾ ਮੇਰਾ, ਕਲਗੀਆਂ ਵਾਲੇ ਬਿਰਹੋਂ ਵਿੱਚ,
ਲਾਲ ਲਬਾਂ ਤੋਂ ਨਮਕ ਪੈ ਰਿਹਾ, ਹੁਣ ਤਾਂ ਹੈਵੇ ਰੱਬ ਰਾਖਾ।
ਆ ਮੇਰੀ ਅੱਖ-ਪੁਤਲੀ ਬਹਿ ਜਾ ਇਹ ਤੇਰਾ ਹੈ ਘਰ ਸਤਿਗੁਰ!
ਰੋਂਦੀਆਂ ਅੱਖੀਆਂ ਵਿਚ ਸਮਾ ਜਾ, ਤੇਰਾ ਹੋਵੇ ਰੱਬ ਰਾਖਾ।
ਝੂਮ ਝੂਮੰਦੇ ਸਰੂ ਵਾਂਗ ਤੂੰ, ਚਮਨ ਅਸਾਡੇ ਫੇਰਾ ਪਾ,
ਫੇਰਾ ਪਾਵੇਂ, ਖੁਸ਼ੀਆਂ ਹੋਵਣ, ਤੇਰਾ ਹੋਸੀ ਰਬ ਰਾਖਾ।
ਇਹ ਉੱਪਰਲੀ ਪੰਜਾਬੀ ਗ਼ਜ਼ਲ ਭਾਈ ਸਾਹਿਬ ਜੀ ਦੀ ਜਿਸ ਫਾਰਸੀ ਗ਼ਜ਼ਲ ਦਾ ਅਨੁਵਾਦ ਹੈ ਉਹ ਇਹ ਹੈ:-
ਬਹਰ ਕੁਜਾ ਕਿ ਰਵੀ ਜਾਨੇ ਮਨ ਖੁਦਾ ਹਾਫਿਜ਼!
ਬਿਬੁਰਦਹਈ ਦਿਲੋ ਈਮਾਨੇ ਮਨ ਖ਼ੁਦਾ ਹਾਫ਼ਿਜ!
ਬਿਆ ਕਿ ਬੁਲਬੁਲੇ ਗੁਲ ਹਰਦੋ ਇੰਤਜ਼ਾਰੇ ਤੁਅੰਦ,
ਦਮੇ ਬਜਾਨਿਬੇ ਬੁਸਤਾਨੇ ਮਨ, ਖੁਦਾ ਹਾਫ਼ਿਜ਼!
ਨਮਕ ਜ਼ਿਲਾਲੇ ਲਬਤ ਰੇਜ਼ਦ ਬਰ ਦਿਲੇ ਰੇਸ਼ਮ,
ਤਪੀਦ ਸੀਨਹਏ ਬਿਰੀਆਂਨੇ ਮਨ ਖ਼ੁਦਾ ਹਾਫਿਜ਼!
ਬਿਯਾ ਬਮਰਦਮਕੇ ਦੀਦਹਅਮ ਕਿ ਖ਼ਾਨਹਏ ਤੁਸਤ,
ਦਰੂਨੇ ਦੀਦਹੇ ਗਿਰੀਆਨੇ ਮਨ ਖ਼ੁਦਾ ਹਾਫ਼ਿਜ਼!
ਚਿ ਖ਼ੁਸ਼ ਬਵਦਕਿ ਖ਼ਿਰਾਮਦ ਕਦਤਚੁ ਸਰਵੇ ਬੁਲੰਦ,
ਦਮੇਂ ਬਸੂਏ ਗੁਲਿਸਤਾਨੇ ਮਨ ਖੁਦਾ ਹਾਫ਼ਿਜ਼!