ਸਾਡੇ ਜੀਵਨ ਦੀਆਂ ਸ਼ਰਤਾਂ ਨਾਲ ਇਸ ਦਾ ਕੋਈ ਸੰਬੰਧ ਨਹੀਂ। ਅਸੀਂ ਕੰਡਿਆਂ ਦੀ ਸੇਜ ਜਾਂ ਚਿਕੜ ਦੀ ਸੇਜ ਤੇ ਇਕੋ ਜਿਹੀ ਖੁਸ਼ੀ ਨਾਲ ਫੁੱਲਾਂ ਵਾਂਗ ਖਿੜਦੇ ਹਾਂ, ਕਿਉਂਕਿ ਉਸ ਦੇ ਸਨਮੁਖ ਹੋਣਾ, ਉਸ ਵਿਚ ਰਹਿਣਾ, ਉਸ ਦੀ ਸਵਾਸ ਲੈਣਾ ਹੀ ਸਾਡਾ ਜੀਵਨ ਹੈ। ਅਤੇ ਜੋ ਕੋਈ ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਬਣਨਾ ਚਾਹੁੰਦਾ ਹੋਵੇ, ਆਓ ਅਤੇ ਬਣੋ। ਇਹ ਪਿਆਰ ਦਾ ਜੀਵਨ ਹੈ, ਕਿਸੇ ਹੋਰ ਸੱਚਾਈ ਦਾ ਨਹੀਂ। ਹੋਰਨਾਂ ਸੱਚਾਈਆਂ ਨਾਲ ਸਾਨੂੰ ਕੀ। ਅਸੀਂ ਗੁਰੂ ਗੋਬਿੰਦ ਸਿੰਘ ਦੇ ਕੇਸਾ ਧਾਰੀਆਂ ਦਾ ਸੰਘ ਹਾਂ, ਸਾਡੇ ਮਨੋਰਥ ਪ੍ਰਾਲਭਦ ਵਾਂਗ ਅਭੇਦ ਹਨ।
3. ਉਤੇਜਿਤ ਘੁੱਗੀਆਂ
ਸਾਡੇ ਗੁਰੂ ਨਾਨਕ ਸਾਹਿਬ ਨੇ ਲੋਕਾਂ ਦਾ ਰੁਖ਼ ਮਨੁੱਖ ਦੀ ਅਸਲੀ ਮੂਲ ਚੰਗਿਆਈ ਵੱਲ ਮੋੜਿਆ। ਉਨ੍ਹਾਂ ਕਿਸੇ ਨੂੰ ਉਸ ਦੇ ਜੀਵਨ ਕੇਂਦਰ ਤੋਂ ਬਾਹਰ ਵੱਲ ਨਹੀਂ ਪ੍ਰੇਰਿਆ। ਮਨੁੱਖ ਨੂੰ ਜੋ ਕੁਝ ਉਹ ਹੈ ਅਤੇ ਜਿਸ ਹੈਸੀਅਤ ਵਿਚ ਹੈ, ਚਾਉ ਵਿਚ ਨਾ ਵੇਖ ਕੇ ਤਰਸ ਖਾਧਾ। ਜੀਵਨ ਪ੍ਰਸਥਿਤੀਆਂ, ਦੋਵੇਂ ਸਰੀਰ ਅਤੇ ਮਨ ਦੀਆਂ, ਦੀ ਕੋਈ ਮਹੱਤਤਾ ਨਹੀਂ। ਭੁੱਖ ਦਾ ਪਿੰਜਿਆ ਅਤੇ ਰੱਜਿਆ ਪੁੱਜਿਆ ਸਰੀਰ ਇਕੋ ਰੂਹਾਨੀ ਨਜ਼ਰੀਏ ਦੇ ਸੂਚਕ ਹਨ। ਉਸ ਦੇ ਹੋਣ ਦੀ ਖੁਸ਼ੀ ਦਾ ਗਿਆਨ ਸਦਾ ਸੁਤੰਤਰ ਹੁੰਦਾ ਹੈ। ਉਹ ਜੀਵਨ ਪੂਰੀ ਤਰ੍ਹਾਂ ਲਟ ਲਟ ਬਲ ਰਿਹਾ ਹੁੰਦਾ ਹੈ, ਜੋ ਗੁਰੂ ਨੇ ਆਪਣੇ ਸਾਹ ਨਾਲ ਜਗਾਇਆ ਹੈ। ਭਾਰਤ ਵਿਚ ਪੈਦਾ ਹੋਣ ਕਰਕੇ, ਉਸ ਦੀ ਭਾਸ਼ਾ, ਇਥੇ ਵਰਤੋਂ ਵਿਚ ਆ ਰਹੇ ਸ਼ਬਦਾਂ ਤਕ ਸੀਮਿਤ ਰਹਿੰਦੀ ਹੈ। ਉਹ ਦੋਹਾਂ, ਮੁਸਲਮਾਨਾਂ ਅਤੇ ਹਿੰਦੂਆਂ ਨੂੰ ਮਿਲੇ ਅਤੇ ਇਨਸਾਨ ਬਣਨ ਲਈ ਕਿਹਾ, ਪਿਆਰ ਦੇ ਕਾਨੂੰਨ ਅਨੁਸਾਰ ਸੰਸਾਰ ਦੀ ਨਵੀਂ ਸਮਾਜਿਕ ਪੁਨਰ ਉਸਾਰੀ ਸੰਬੰਧੀ ਦਿੱਤੇ ਸੁਝਾ, ਮਨੁੱਖਾਂ ਦੇ ਵਿਕਾਸ ਵਿਚ ਪਾਇਆ