ਭਾਈ ਗੁਰਦਾਸ, ਗੁਰੂ ਤੇ ਵਿਸ਼ਵਾਸ ਦਾ ਪੈਗੰਬਰ, ਲਿਖਦਾ ਹੈ ਕਿ ਉਹ ਗੁਰੂ ਨਾਨਕ ਹੀ ਸੀ ਜਿਸ ਨੇ ਸੱਚੇ ਰੂਹਾਨੀ ਸੰਗ ਦੇ ਸਿੰਘ-ਦੁਆਰ ਦੇ ਯੁੱਗਾਂ ਤੋਂ ਭੀੜੇ ਦਰਾਂ ਨੂੰ ਖੋਲਿਆ ਅਤੇ ਲੋਕਾਂ ਨੂੰ ਨਿਵਣਾ ਸਿਖਾਇਆ- ਪੈਰੀ ਪੌਣਾ ਜਗ ਵਰਤਾਇਆ। ਸਿੱਖਾਂ ਦਾ ਝੁਕਣਾ ਕਿਸੇ ਕਿਸਮ ਦੀ ਦਾਸਤਾ ਦਾ ਚਿੰਨ੍ਹ ਨਹੀਂ, ਸਗੋਂ ਇਹ ਤਾਂ ਮਨੁੱਖ ਆਪੇ ਦਾ ਸਰਬੰਸੀ ਤਿਆਗ ਹੈ। ਭਾਵੇਂ ਇਹ ਆਪਣੇ ਆਪ ਕਿੰਨਾ ਉੱਚਾ ਅਤੇ ਸੁੰਦਰ ਹੋਵੇ, ਗੁਰੂ ਦੇ ਸਾਜੇ ਸਮਾਜ ਤੋਂ। ਇਕ ਸਿਤਾਰਾ ਬ੍ਰਹਿਮੰਡੀ ਏਕੇ ਵਿਚ ਪਰੁੱਚ ਜਾਂਦਾ ਹੈ। ਇਸ ਭਾਈਚਾਰੇ ਦੀ ਹਜ਼ੂਰੀ ਵਿਚ ਨਿੱਜੀ ਵਿਚਾਰਾਂ, ਮੰਨਤਾਂ, ਸਿਧਾਂਤਾਂ ਬਾਦਸ਼ਾਹਾਂ ਅਤੇ ਦਰਵੇਸ਼ਾਂ ਪ੍ਰਤੀ ਵਿਸ਼ੇਸ਼ ਆਸਥਾਵਾਂ, ਮਨੁੱਖਾਂ ਅਤੇ ਪਸ਼ੂਆਂ ਦੀਆਂ ਅੜੀਆਂ ਅਤੇ ਵਿਲੱਖਣ ਸੁਭਾਵਾਂ ਨੂੰ ਤਿਆਗਣਾ ਪਵੇਗਾ, ਜਿਵੇਂ ਕਿ ਨੀਂਦਰ ਦੇ ਗਾਲਬ ਆਉਣ ਤੇ ਮਨੁੱਖ ਦੇ ਹੱਥ ਅਤੇ ਪੈਰ ਆਪਣੇ ਆਪ ਤਿਆਗੇ ਜਾਂਦੇ ਹਨ। ਜਿੰਨਾਂ ਚਿਰ ਇਹ ਸਹਿਜ ਸੁਭਾ ਅਤੇ ਸੁਖਾਲਾ ਨਹੀਂ, ਇਸ ਦੀ ਉਹ ਬ੍ਰਹਿਮੰਡੀ ਮਹੱਤਤਾ ਨਹੀਂ, ਜਿਵੇਂ ਇਸ ਨੂੰ ਗੁਰੂ ਚਿਤਵਦਾ ਹੈ। ਜਬਰੀ ਜਾਂ ਉਪਦੇਸ਼ ਦੇ ਕੇ ਕਰਵਾਏ ਸਮਰਪਣ ਦਾ ਕੋਈ ਅਰਥ ਨਹੀਂ। ਆਤਮ ਸਮਰਪਣ, ਮੁਕੰਮਲ, ਬਿਨਾਂ ਸ਼ਰਤ, ਸੁਖਦਾਇਕ, ਸਹਿਜ, ਸੁਖਾਲਾ ਅਤੇ ਸਰਲ ਹੋਣਾ ਚਾਹੀਦਾ ਹੈ। ਆਸਥਾ ਧੁਰ ਅੰਦਰਲੇ ਦੀ ਹੈ, ਬੌਧਿਕ ਸਹਿਮਤੀ ਜਾਂ ਆਲੋਚਨਾ ਦੀ ਕੋਈ ਕੀਮਤ ਨਹੀਂ।
ਜਿਨ੍ਹਾਂ ਚਿਰ 'ਉਸ' ਵਲੋਂ ਪਰਵਾਨਗੀ ਨਹੀਂ ਹੋਈ, ਤੁਹਾਡੇ ਲਈ ਇਸ ਭਾਈਚਾਰੇ ਵਿਚ ਕੋਈ ਥਾਂ ਨਹੀਂ। ਭਰਾ ਮਦਦ ਤਾਂ ਕਰਦੇ ਹਨ, ਪਰ ਤੁਹਾਨੂੰ ਇਸ ਵਿਚ ਸ਼ਾਮਲ ਹੋਣ ਲਈ ਜ਼ੋਰ ਨਾਲ ਨਹੀਂ ਕਹਿੰਦੇ। ਉਪਦੇਸ਼ ਵਿਅਰਥ ਹੈ। ਜਿੰਨਾ ਚਿਰ ਤੁਸਾਂ, ਜੀਵਨ ਦੀ ਵਿਸ਼ਾਲਤਾ ਵਿੱਚੋਂ ਆਪਣੀ ਰੂਹ ਦੀ ਦੈਵੀ ਲੋੜ ਬਾਰੇ ਨਹੀਂ ਜਾਣ ਲਿਆ। ਜੇ ਤੁਹਾਡੇ ਅੰਦਰ ਅਸ਼ੋਕ ਵਾਲੀ ਪਿਆਸ ਪੈਦਾ ਹੋ ਜਾਵੇ, ਤਾਂ ਤੁਹਾਡੇ ਭਰਾਵਾਂ ਪਾਸ ਤੁਹਾਡੇ ਲਈ ਅੰਮ੍ਰਿਤ ਦਾ ਜਾਮ ਹੈ। ਉਹ ਉਸ ਨੂੰ ਤੁਹਾਡੀਆਂ ਬੁਲ੍ਹੀਆਂ ਨਾਲ ਛੁਹਾ