ਦੱਸੀ ਰੌਸ਼ਨੀ ਵਿਚ ਟੁਰਦਾ ਹੈ। ਹਰ ਸਿੱਖ ਜੋ ਤਿਆਰ ਬਰਤਿਆਰ ਹੈ,
ਅੰਮ੍ਰਿਤ ਤਿਆਰ ਕਰਨ ਵਿਚ ਸ਼ਾਮਲ ਹੋ ਸਕਦਾ ਹੈ,
ਧਰਮ ਦੇ ਸੰਸਕਾਰ ਕਰ ਕਰਾ ਸਕਦਾ ਹੈ,
ਇਉਂ ਹਰ ਸਿੱਖ ਆਪਣੇ ਧਰਮ ਦਾ ਪ੍ਰੋਹਿਤ ਬੀ ਹੈ। ਸੋ ਸਿੰਘ ਨਾਲੇ ਦੁਨੀਆਂਦਾਰ ਹੈ,
ਨਾਲੇ ਦੀਨਦਾਰ ਹੈ,
ਨਾਲੇ ਸਿਪਾਹੀ ਹੈ,
ਨਾਲੇ ਵਪਾਰੀ ਹੈ,
ਨਾਲੇ ਜ਼ਿਮੀਂਦਾਰ ਹੈ,
ਨਾਲੇ ਕਿਰਤੀ ਹੈ,
ਨਾਲੇ ਸਰਦਾਰ ਹੈ,
ਨਾਲੇ ਸੇਵਕ ਹੈ। ਫਿਰ ਇਸ ਤੋਂ ਬੀ ਅੱਗੇ ਕਿਸੇ ਬੀਮਾਰ ਬੁੱਢੇ ਯਾ ਹੋਰ ਸਰੀਰਕ ਕਸ਼ਟ ਵਿਚ ਫਾਥੇ ਨੂੰ ਦੇਖ ਕੇ ਸਿੱਖ ਯਥਾਸ਼ਕਤ ਸੇਵਾ ਬੀ ਕਰਦਾ ਹੈ। ਸੰਗਤ ਵਿਚ ਜਾ ਕੇ ਜੋੜੇ ਝਾੜਦਾ,
ਜਲ ਛਕਾਂਦਾ,
ਪੱਖੇ ਆਦਿ ਦੀ ਸੇਵਾ ਬੀ ਸਿੱਖ ਕਰਦਾ ਹੈ। ਐਉਂ ਗੁਰੂ ਦਾ ਸਿੱਖ ਆਪਣੇ ਆਪ ਵਿਚ ਸਭ ਗੁਣ ਸੰਪੰਨ ਮੁਕੰਮਲ ਇਨਸਾਨ ਹੈ। ਐਸੀ ਧਾਰਮਕ ਸੁਤੰਤ੍ਰਤਾ ਤੇ ਧਾਰਮਕ ਉੱਚ ਸੁਰਤੀ ਅਵਸਥਾ ਗੁਰੂ ਜੀ ਨੇ ਬਖਸ਼ੀ। ਫਿਰ ਸਿੱਖ ਦੀ ਟੇਕ ਗੁਰੂ ਕੇ ਬਖਸ਼ੇ ਈਸ੍ਵਰੀ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਹੈ ਤੇ ਪੰਥ ਵਿਚ ਪ੍ਰਬੁੱਧ ਪੁਰਖਾਂ ਦੇ ਸਤਿਸੰਗ ਦਾ ਉਦਾਲਾ ਇਸ ਨੂੰ ਪ੍ਰਾਪਤ ਹੈ। ਗੁਰਮੁਖ ਦਾ ਮੇਲ,
ਸਾਧ ਦਾ ਸੰਗ ਰੋਜ਼ ਅਰਦਾਸੇ ਵਿਚ ਮੰਗਦਾ ਹੈ। ਪਰਮਾਰਥ ਵਿਚ ਨਾਮ ਅਯਾਸ ਵਿਚ ਰੂਹਾਨੀ ਮਦਦ ਦੀ ਲੋੜ ਵੇਲੇ ਗੁਰੂ ਕਾ ਸਿੱਖ '
ਗੁਰਮੁਖ'
ਦਾ ਸਤਿਸੰਗ ਕਰਕੇ ਆਪਣੇ ਪਰਮਾਰਥ ਦੀਆਂ ਮੰਜ਼ਲਾਂ ਤੈ ਕਰ ਸਕਦਾ ਹੈ। ਸਾਹਿਬਾਂ ਨੇ ਖਾਲਸਾ ਸਾਜ ਕੇ ਇੰਨਾਂ ਸੁਤੰਤ੍ਰ ਤੇ ਉੱਚਾ ਕੀਤਾ ਕਿ ਪੰਜਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦਿੱਤਾ। '
ਗੁਰੂ ਖਾਲਸਾ'
ਤੇ '
ਖਾਲਸਾ ਗੁਰੂ'
ਆਖਿਆ।
ਵਿਦ੍ਯਾ ਦਰਬਾਰ ਬੀ ਗੁਰੂ ਜੀ ਨੇ ਸਾਜਿਆ ਸੀ ਆਪਣੇ ਸਿੱਖਾਂ ਵਿਚ ਵਿਦ੍ਯਾ ਦਾ ਪ੍ਰਕਾਸ਼ ਬੀ ਦੇ ਰਹੇ ਸੇ। ਬੜੇ ਬੜੇ ਗੁਣੀ ਇਸ ਕੰਮ ਪਰ ਲਾਏ ਹੋਏ ਸੇ। ਸ਼ਸਤ੍ਰ ਵਿਯਾ ਦੇ ਨਾਲ ਸ਼ਾਸਤ੍ਰ ਵਿਯਾ ਤੇ ਦੁਹਾਂ ਦੇ ਸਿਰ ਤੇ ਸ਼ਾਂਤਿ ਰਸੀ ਵਿਦ੍ਯਾ ਦਾ ਪ੍ਰਚਾਰ ਸੀ। ਸ਼ਾਂਤਿ ਰਸੀਆਂ ਦੀ ਰੱਖ੍ਯਾ ਬੀਰ ਰਸੀਏ ਕਰਨ, ਬੀਰ ਰਸੀਆਂ ਨੂੰ ਵਿਸ਼ਾ ਚਾਨਣਾ ਦੇਵੇ ਤੇ ਸ਼ਾਂਤਿ ਰਸੀਏ ਪੰਥ ਨੂੰ ਧਰਮ ਤੇ ਪਰਮਾਰਥ ਤੋਂ ਗਿਰਨ ਨਾ ਦੇਣ। ਤਾਂ ਜੋ ਬੀਰ ਰਸ ਹਠਾਗ੍ਰਹਿ ਦਾ ਨਿਰਦਯਤਾ ਨਾਲ ਨਿਰਾ ਜੁੱਧ ਮਾਤ੍ਰ ਨਾ ਰਹਿ ਜਾਵੇ, ਸਗੋਂ 'ਉਤਸ਼ਾਹ' ਦਾ ਵਿਕਾਸ ਕਰਨ ਵਾਲਾ ਹੋਵੇ। ਬੀਰ ਰਸ ਦਾ ਮੂਲ 'ਉਤਸ਼ਾਹ' ਹੈ। 'ਦਾਨ' ਬੀ ਬੀਰ ਰਸੀ ਸ਼ੈ ਹੈ। ਦਇਆ ਤੋਂ ਦਾਨ ਦੇਣ