ਉਹ ਮਨੁੱਖ ਆਤਮਾ ਤੋਂ ਬਾਹਰ ਦੀ ਹਰ ਸ਼ੈਅ, ਜੋ ਤੂੰ ਪ੍ਰਾਪਤ ਕਰਨਾ ਚਾਹੁੰਦਾ ਹੈਂ, ਨਾਸ਼ਵਾਨ ਹੈ। ਅਤੇ ਮੈਂ ਤੈਨੂੰ ਇਹ ਦਸ ਦੇਣਾ ਚਹੁੰਦਾ ਹਾਂ ਕਿ ਸਿਮਰਨ ਦੇ ਬਿਨਾਂ ਤੂੰ ਆਪੇ ਤੇ ਵੀ ਕਾਬੂ ਨਹੀਂ ਪਾ ਸਕਦਾ। ਇਸ ਲਈ ਉਠ ਅਤੇ ਜੀਵਨ ਦੇ ਫਲ ਇਕੱਠੇ ਕਰ ਲੈ, ਉਸ ਦਾ ਨਾਮ ਜਪਣ ਦੀਆਂ ਔਖੀਆਂ ਗੱਲਾਂ ਅਤੇ ਮਰਨ ਪਿਛੋਂ, ਤੈਨੂੰ ਪਤਾ ਲਗੇਗਾ ਕਿ ਤੂੰ ਨਾਮ ਦੇ ਫਲ ਦੇ ਰੂਪ ਵਿਚ ਕਿੱਢੀ ਮਹਾਨ ਦੌਲਤ ਇਕੱਠੀ ਕੀਤੀ ਹੈ। ਅਤੇ ਜਿਨ੍ਹਾਂ ਨੇ ਹੋਰ ਚੀਜ਼ਾਂ ਇੱਕਠੀਆਂ ਕੀਤੀਆਂ ਹਨ, ਉਹ ਵੇਖਣਗੇ ਕਿ ਉਨ੍ਹਾਂ ਦੇ ਹੱਥ ਖਾਲੀ ਹਨ ਅਤੇ ਕਾਲਖ ਨਾਲ ਲਿਬੜੇ ਹੋਏ ਹਨ। ਤੇਰੀ ਰੂਹ ਦੀ ਪੱਧਰ, ਸੰਸਾਰ ਵਿਚ ਤੇਰੀ ਹੈਸੀਅਤ ਦਸੇਗੀ ਨਾ ਕਿ ਤੇਰੀਆਂ ਮਹਿਲ ਮਾੜੀਆਂ, ਉਹ ਭਾਵੇਂ ਕਿੰਨੀਆਂ ਸੁੰਦਰ ਹੋਣ। ਮੈਂ ਇਸ ਨੂੰ ਵੇਖਾ ਹੈ। ਮੈਂ ਇਸ ਨਾਮ ਜਪਣ ਦੇ ਔਖੇ ਕੰਮ ਤੋਂ ਨਸ ਉਠਿਆ ਸਾਂ। ਪਰ ਇਸ ਤੋਂ ਬਿਨਾਂ ਉਸਦੇ ਇਸ ਪਿਆਰ ਦੇ ਚਿੰਨ੍ਹਾਤਮਕ ਕਾਰਜ ਤੋਂ ਬਿਨਾਂ, ਮੈਨੂੰ ਉਸ ਮਾਲਕ ਦੇ ਪਾਸੇ ਵਾਲੇ ਬਾਗ਼ ਦਾ ਕੋਈ ਰਾਹ ਨਾ ਮਿਲਿਆ। ਇਸ ਤਰ੍ਹਾਂ ਮੈਨੂੰ ਪਹਾੜ ਤੋਂ ਹੇਠਾਂ ਪਟਕਾ ਮਾਰਿਆ। ਆਪਣੀਆਂ ਸ਼ੇਖੀਆਂ ਦੀ ਬਲਦੀ ਅੱਗ ਵਿਚ ਅਤੇ ਆਪਣੇ ਪਿਆਰ ਤੋਂ ਇਹ ਕਸ਼ਟ ਸਹਿ ਕੇ ਮੈਨੂੰ ਇਹ ਗਿਆਨ ਹੋ ਗਿਆ ਹੈ ਕਿ ਉਸ ਦਾ ਨਾਮ ਅਤੇ ਉਸ ਦਾ ਜਾਪ, ਜੜ੍ਹਾਂ ਹਨ ਅਤੇ ਬਾਕੀ ਸਭ ਕੁਝ ਟਹਿਣੀਆਂ, ਪੱਤੇ ਅਤੇ ਫੁਲ ਡੋਡੀਆਂ ਹਨ। ਬਿਨਾਂ ਜਾਨਦਾਰ ਜੜ੍ਹਾਂ ਦੇ ਮੇਰੀ ਤੰਦ ਟੁਟ ਚੁੱਕੀ ਹੈ ਅਤੇ ਮੈਂ ਫੁਲਦਾਨ ਵਿਚ ਸਜਾਇਆ ਹੋਇਆ ਹਾਂ, ਪਰ ਮੇਰੀ ਹਰ ਚਮਕ ਮਿਟ ਰਹੀ ਹੈ। ਸਿਮਰਨ ਤੋਂ ਪਾਵ, ਜੀਵਨ ਰੂਪੀ ਜੜ੍ਹ ਨਾਲ ਪਿਉਂਦ ਲਾ ਦੇਣਾ ਹੈ ਅਤੇ ਫਿਰ ਨਿਰ-ਉੱਦਮ ਹੋਣ ਦੀ ਲੋੜ ਹੈ। ਇਹ ਆਪਣੇ ਆਪ ਵਧਦਾ ਫੁਲਦਾ ਹੈ। ਇਹ ਸਾਡੇ ਜਤਨਾਂ ਬਿਨਾਂ ਹੀ ਖਿੜ ਖਿੜ ਪੈਂਦਾ ਹੈ।
ਇਸ ਲਈ ਇਸੇ ਇਕ ਗੱਲ ਦੀ ਲੋੜ ਹੈ, ਬਾਕੀ ਸਭ ਕੁਝ ਆਪਣੇ ਆਪ ਆ ਪ੍ਰਾਪਤ ਹੁੰਦਾ ਹੈ।