ਗੁਰੂ ਜੀ— ਉਰੇ ਤਾਂ ਨਹੀਂ ਆਇਆ ਜਾਪਦਾ। ਦਰਸ਼ਨ ਮੇਲੇ ਹੋਏ ਨਹੀਂ ਲੱਗਦੇ ।
ਸਿੰਘ- ਪਾਤਸ਼ਾਹ! ਪਹਿਲੇ ਤਾਂ ਬੂਹੇ ਦੇ : ਬਾਹਰ ਆ ਖੜਦਾ ਸੀ ਤੇ ਮੁਹਾਠ ਉੱਤੇ ਸਿਰ ਧਰਕੇ ਚਲਾ ਜਾਂਦਾ ਸੀ, ਹੁਣ ਦਲ੍ਹੀਜਾਂ ਤੇ ਸਿਰ ਧਰਕੇ, ਚਰਨ ਧੂੜ ਮੱਥੇ ਲਾ ਕੇ, ਅੰਦਰ ਆ ਜਾਂਦਾ ਹੈ, ਪਰ ਉਸੇ ਕੰਧ ਨਾਲ ਲੱਗ ਕੇ ਖੜਾ ਆਪ ਦੇ ਦਰਸ਼ਨ ਕਰਦਾ ਰਹਿੰਦਾ ਹੈ। ਭੋਗ ਪੈਣ ਵੇਲੇ ਕੜਾਹ ਪ੍ਰਸ਼ਾਦ ਦੇ ਵਰਤਾਰੇ ਤੋਂ ਅਗੇਰੇ ਟੁਰ ਜਾਂਦਾ ਹੈ। ਅਜ ਪਤਾ ਨਹੀਂ ਕਿਉਂ ਖਲੌਤਾ ਰਿਹਾ ਹੈ ਤੇ ਅਜੇ ਬੀ ਉਸ ਦੇ ਜਾਣ ਦੇ ਕੋਈ ਚਿੰਨ੍ਹ ਨਜ਼ਰ ਨਹੀਂ ਪੈਂਦੇ। ਖ਼ਬਰੇ ਕੋਈ ਗੱਲ ਕਰਨੀ ਹੋ ਸੁ ਤੇ ਸੰਗਦਾ ਅੱਗੇ ਨਹੀਂ ਆਉਂਦਾ, ਆਗ੍ਯਾ ਹੋਵੇ ਤਾਂ ਪਤਾ ਕਰਾਂ?
ਗੁਰੂ ਜੀ- ਕਰੋ।
ਕੁਛ ਪਲਾਂ ਮਗਰੋਂ ਉਹ ਉਸ ਪਾਸ ਹੋ ਕੇ ਮੁੜ ਆਇਆ ਤੇ ਹਜ਼ੂਰੀ ਵਿਚ ਬਿਨੈ ਕੀਤੀਓਸ ਕਿ "ਪਾਤਸ਼ਾਹ! ਪੁੱਛਣ ਤੇ ਦੱਸਿਆ ਸੂ ਕਿ 'ਕਲਾਲ ਹਾਂ, ਹੋਰ ਕਿਸੇ ਗੱਲ ਦਾ ਉੱਤਰ ਨਹੀਂ ਸੂ ਦਿੱਤਾ। ਹੋਰ ਜੋ ਪੁੱਛਿਆ " ਉਸ ਦੇ ਉਤਰ ਵਿਚ ਦੋ ਅੱਥਰੂ ਕਿਰ ਪੈਂਦੇ ਸੂ। ।” ਸਤਿਗੁਰ ਜੀ ਇਹ ਸੁਣ ਕੇ ਕੁਛ ਆਖਣ ਲਗੇ ਹੀ ਸਨ ਕਿ ਕਵੀ ਉਤੋੜੁੱਤੀ ਆਉਣ ਲਗ