Back ArrowLogo
Info
Profile

ਵੀ ਨਹੀਂ ਸੀ। ਖਾਲਸਾ ਤਾਂ 'ਹੰਨੈ ਹੰਨੈ ਪਾਤਸ਼ਾਹੀ ਮੰਨਦਾ ਸੀ। ਉਹ ਤਾਂ ਬਿਨਾ ਕਿਸੇ ਕਿਲ੍ਹੇ ਕੋਟ ਤੋਂ ਘੋੜਿਆਂ ਦੀਆਂ ਕਾਠੀਆਂ 'ਤੇ ਬੈਠਾ ਹੀ ਕਾਬਲ, ਲਾਹੌਰ, ਸਰਹੰਦ ਤੇ ਦਿੱਲੀ ਜਹੀਆਂ ਤਾਕਤਾਂ ਨੂੰ ਵਖਤ ਪਾਈ ਬੈਠਾ ਸੀ।

ਜੇ ਦਿੱਲੀ ਤੇ ਲਾਹੌਰ ਵਾਂਗ ਸਿਖਾਂ ਦੀ ਬਿਰਤੀ ਵੀ ਸਿਰਫ ਰਾਜ ਭਾਗ ਭੋਗਨ ਦੀ ਹੁੰਦੀ ਤਾਂ ਉਹਨਾਂ ਵੀ ਸਮਝੌਤਿਆਂ ਤੇ ਹਸਤਾਖਰ ਕਰਕੇ ਹੁਣ ਨੂੰ ਅਫਗਾਨਾ ਨਾਲ ਸੰਧੀ ਕਰ ਲੈਣੀ ਸੀ ਤੇ ਅਬਦਾਲੀ ਨੇ ਖੁਸ਼ੀ ਖੁਸ਼ੀ ਉਹਨਾਂ ਨੂੰ ਲਾਹੌਰ, ਸਰਹੰਦ ਦੀਆਂ ਕੁੰਜੀਆਂ ਫੜਾ ਦੇਣੀਆਂ ਸਨ। ਪਰ ਇਹ ਧਰਤੀ ਤਾਂ ਖਾਲਸੇ ਦੀ ਹੀ ਸੀ, ਸਾਰੀ ਦੀ ਸਾਰੀ। ਰਾਜ ਕਰਨ ਵਾਲੇ ਤੇ ਸੂਬੇਦਾਰੀਆਂ, ਨਵਾਬੀਆਂ ਵੰਡਣ ਵਾਲੇ ਵਿਦੇਸ਼ੀ ਸਨ। ਖਾਲਸੇ ਦਾ ਟੀਚਾ ਰਾਜ ਭਾਗ ਕਰਨਾ ਨਹੀਂ ਸੀ, ਉਹਨਾਂ ਨੇ ਤਾਂ ਵਿਦੇਸ਼ੀਆਂ ਨੂੰ ਆਪਣੀ ਧਰਤੀ ਤੋਂ ਦਵੱਲਣਾ ਸੀ।

ਪਰ ਹੁਣ ਤਕ ਇਹ ਗੱਲ ਅਬਦਾਲੀ ਦੇ ਖਾਨੇ ਵੀ ਪੈ ਚੁੱਕੀ ਸੀ ਕਿ ਸਿਖਾਂ ਨੂੰ ਨੱਥ ਪਾਏ ਬਿਨਾ ਪੰਜਾਬ ਕਬਜ਼ੇ ਵਿਚ ਨਹੀਂ ਆ ਸਕਦਾ। ਪੰਜਾਬ 'ਤੇ ਸ਼ਾਂਤੀ ਨਾਲ ਰਾਜ ਕਰਨ ਦੀ ਤਾਂ ਛੱਡੋ, ਸਿਖਾਂ ਦੇ ਹੁੰਦਿਆਂ ਅਫਗਾਨ ਬੇਫਿਕਰੀ ਨਾਲ ਪੰਜਾਬ ਵਿਚੋਂ ਲੰਘ ਵੀ ਨਹੀਂ ਸਕਦੇ ਸਨ। ਆਉਂਦਿਆਂ ਜਾਂਦਿਆਂ ਨੂੰ ਸਿੰਘਾਂ ਨੇ ਠਿੱਠ ਕਰਨਾ ਹੀ ਸੀ। ਸੋ ਅਬਦਾਲੀ ਸਿਖਾਂ ਨੂੰ ਹੁਣ ਰਾਹ ਦੇ ਕੰਡੇ ਸਮਝਦਾ ਸੀ, ਐਸੇ ਕੰਡੇ ਜਿਹੜੇ ਭਾਵੇਂ ਲੋਹੇ ਦੇ ਜੋੜੇ ਪਾ ਲਓ ਤਾਂ ਵੀ ਪੈਰ ਵਿੰਨ੍ਹ ਜਾਣ।

ਸੋ ਲਾਹੌਰ ਦੇ ਤਖਤ 'ਤੇ ਬੈਠਦਿਆਂ ਹੀ ਤੈਮੂਰ ਦਾ ਪਹਿਲਾ ਕੰਮ ਸਿੰਘਾਂ ਨੂੰ ਰਸਤੇ 'ਚੋਂ ਪਾਸੇ ਕਰਨਾ ਸੀ। ਉਸ ਨੇ ਆਪਣਾ ਸਾਰਾ ਧਿਆਨ ਖਾਲਸੇ ਵਲ ਕਰ ਲਿਆ। ਸਖਤੀ ਹੁੰਦੀ ਦੇਖ ਕੇ ਕੁਝ ਸਿੰਘ ਪਹਾੜਾਂ ਵੱਲ ਤੇ ਕੁਝ ਮਾਲਵੇ ਵੱਲ ਨਿਕਲ ਗਏ।

"ਹਿੰਦੋਸਤਾਨ ਦੇ ਸੈਕੜੇ ਮੰਦਰ ਮਿੱਟੀ ਵਿਚ ਮਿਲਾਏ ਨੇ ਅਸੀਂ... ਅੱਜ ਤਕ ਤਾਂ ਕਿਸੇ ਤੋਂ ਸਾਡੀ ਲੱਤ ਨਹੀਂ ਭੰਨੀ ਗਈ। ਕੋਈ ਕੁਸਕਿਆ ਵੀ ਨਹੀਂ ਸਾਡੇ ਅੱਗੇ...

"ਹਰਿਮੰਦਰ, ਹਿੰਦੋਸਤਾਨ ਦੇ ਦੂਜੇ ਮੰਦਰਾਂ ਨਾਲੋਂ ਵੱਖਰਾ ਹੈ ਹਜ਼ੂਰ ਤੇ ਹਰਿਮੰਦਰ ਨੂੰ ਮੰਨਣ ਵਾਲੇ ਵੀ ਹਿੰਦੋਸਤਾਨੀਆਂ ਜਹੇ ਨਹੀਂ ਹਨ... ਇਹਨਾਂ ਦਾ ਸਿਦਕ ਭਰੋਸਾ ਪ੍ਰਪੱਕਤਾ ਵਾਲਾ ਹੈ...

ਜਦ ਤੈਮੂਰ ਫੌਜ ਨੂੰ ਅੰਮ੍ਰਿਤਸਰ ਸਾਹਿਬ ਹਮਲੇ ਲਈ ਤਿਆਰ ਕਰਨ ਲੱਗਾ ਤਾਂ ਲਾਹੌਰ ਦਾ ਇਕ ਮੋਮਦਿਲ ਮੌਲਵੀ ਜਹਾਨ ਖਾਂ ਕੋਲ ਆਇਆ ਤੇ

66 / 351
Previous
Next