Back ArrowLogo
Info
Profile

ਆਪਣੇ ਆਪ ਵਿੱਚ ਕੁੱਝ ਨਹੀਂ ਹੈ, ਸਿਵਾਏ ਇੱਕ ਆਵੇਗ ਦੇ, ਪਰ ਪਸ਼ੂ ਬਿਰਤੀ ਨਹੀਂ, ਇੱਕ ਅਤਿਅੰਤ ਸੁੰਦਰ ਮਨੁੱਖੀ ਭਾਵਨਾ । ਪਿਆਰ ਆਪਣੇ-ਆਪ ਵਿੱਚ ਕਦੇ ਵੀ ਪਸ਼ੂ ਬਿਰਤੀ ਨਹੀਂ ਹੈ। ਪਿਆਰ ਤਾਂ ਹਮੇਸ਼ਾਂ ਮਨੁੱਖ ਦੇ ਚਰਿੱਤਰ ਨੂੰ ਉੱਚਾ ਚੁੱਕਦਾ ਹੈ, ਇਹ ਕਦੇ ਵੀ ਉਸਨੂੰ ਨੀਵਾਂ ਨਹੀਂ ਕਰਦਾ। ਬਸ਼ਰਤੇ ਪਿਆਰ ਪਿਆਰ ਹੋਵੇ। ਤੁਸੀਂ ਕਦੇ ਵੀ ਇਨ੍ਹਾਂ ਕੁੜੀਆਂ ਨੂੰ ਉਸ ਤਰ੍ਹਾਂ ਪਾਗਲ ਨਹੀਂ ਕਹਿ ਸਕਦੇ-ਜਿਵੇਂ ਕਿ ਫਿਲਮਾਂ ਵਿੱਚ ਅਸੀਂ ਪ੍ਰੇਮੀਆਂ ਨੂੰ ਦੇਖਦੇ ਹਾਂ। ਉਹ ਸਦਾ ਪਸ਼ੂ ਬਿਰਤੀਆਂ ਦੇ ਹੱਥਾਂ ਵਿੱਚ ਖੇਡਦੀਆਂ ਹਨ। ਸੱਚਾ ਪਿਆਰ ਕਦੇ ਵੀ ਘੜਿਆ ਨਹੀਂ ਜਾ ਸਕਦਾ ਇਹ ਤਾਂ ਆਪਣੇ ਹੀ ਰਾਹੇ ਆਉਂਦਾ ਹੈ। ਕੋਈ ਨਹੀਂ ਕਹਿ ਸਕਦਾ ਕਦੋਂ ? ਪਰ ਇਹ ਕੁਦਰਤੀ ਹੈ। ਹਾਂ ਮੈਂ ਕਹਿ ਸਕਦਾ ਹਾਂ ਕਿ ਇੱਕ ਨੌਜਵਾਨ ਅਤੇ ਇੱਕ ਮੁਟਿਆਰ ਆਪਸ ਵਿੱਚ ਪਿਆਰ ਕਰ ਸਕਦੇ ਹਨ ਅਤੇ ਆਪਣੇ ਪਿਆਰ ਦੇ ਸਹਾਰੇ ਆਪਣੇ ਆਵੇਗਾਂ ਤੋਂ ਉੱਪਰ ਉੱਠ ਸਕਦੇ ਹਨ। ਆਪਣੀ ਪਵਿੱਤਰਤਾ ਬਣਾਈ ਰੱਖ ਸਕਦੇ ਹਨ। ਮੈਂ ਇੱਥੇ ਇੱਕ ਗੱਲ ਸਾਫ ਕਰ ਦੇਣੀ ਚਾਹੁੰਦਾ ਹਾਂ ਕਿ ਜਦੋਂ ਮੈਂ ਕਿਹਾ ਸੀ ਕਿ ਪਿਆਰ ਇਨਸਾਨੀ ਕਮਜ਼ੋਰੀ ਹੈ, ਤਾਂ ਸਧਾਰਨ ਆਦਮੀ ਲਈ ਨਹੀਂ ਕਿਹਾ ਸੀ, ਜਿਸ ਪੱਧਰ ਉੱਪਰ ਕਿ ਆਮ ਆਦਮੀ ਹੁੰਦੇ ਹਨ। ਉਹ ਇੱਕ ਅਤਿਅੰਤ ਆਦਰਸ਼ ਸਥਿਤੀ ਹੈ, ਜਿੱਥੇ ਮਨੁੱਖ ਪਿਆਰ, ਨਫਰਤ ਆਦਿ ਦੇ ਆਵੇਗਾਂ ਉੱਪਰ ਜਿੱਤ ਹਾਸਲ ਕਰ ਲਵੇਗਾ। ਜਦੋਂ ਮਨੁੱਖ ਆਪਣੇ ਕੰਮਾਂ ਦਾ ਅਧਾਰ ਆਤਮਾ ਦੇ ਨਿਰਦੇਸ਼ਾਂ ਨੂੰ ਬਣਾ ਲਵੇਗਾ, ਪਰ ਆਧੁਨਿਕ ਸਮੇਂ ਵਿੱਚ ਇਹ ਕੋਈ ਬੁਰਾਈ ਨਹੀਂ ਸਗੋਂ ਮਨੁੱਖ ਲਈ ਚੰਗਾ ਅਤੇ ਲਾਭਦਾਇਕ ਹੈ। ਮੈਂ ਇੱਕ ਵਿਅਕਤੀ ਦੇ ਇੱਕ ਵਿਅਕਤੀ ਲਈ ਪਿਆਰ ਦੀ ਨਿੰਦਾ ਕੀਤੀ ਹੈ ਪਰ ਉਹ ਵੀ ਇੱਕ ਆਦਰਸ਼ ਪੱਧਰ 'ਤੇ। ਇਸ ਦੇ ਹੁੰਦੇ ਹੋਏ ਵੀ ਮਨੁੱਖ ਅੰਦਰ ਪਿਆਰ ਦੀ ਗਹਿਰੀ ਤੋਂ ਗਹਿਰੀ ਭਾਵਨਾ ਹੋਣੀ ਚਾਹੀਦੀ ਹੈ, ਜਿਸ ਨੂੰ ਇੱਕ ਹੀ ਆਦਮੀ ਤੱਕ ਹੀ ਸੀਮਤ ਨਾ ਕਰ ਦੇਵੇ ਸਗੋਂ ਸੰਸਾਰ ਵਿਆਪੀ ਰੱਖੇ।

-ਸੁਖਦੇਵ ਨੂੰ ਲਿਖੇ ਇੱਕ ਖਤ 'ਚੋਂ

17 / 18
Previous
Next