Back ArrowLogo
Info
Profile
ਹਨ, ਤਾਂ ਹੱਠ ਕਰੀਦਾ ਹੈ। ਸਾਡਾ ਸੁਭਾਵ ਕਾਮਨਾ ਵਾਲਾ ਹੋਇਆ, ਆਦਤਾਂ ਤ੍ਰਿਸ਼ਨਾਂ ਦੀਆਂ ਜਨਮ ਜਨਮ ਤੋਂ ਹੋਈਆਂ। ਭੈ, ਵੈਰ, ਮੋਹ ਦੀਆਂ ਵਾਦੀਆਂ ਪੱਕੀਆਂ ਹੋ ਚੁਕੀਆਂ ਹੋਈਆਂ, ਇਨ੍ਹਾਂ ਨੂੰ ਜਦ ਹੋੜੀਦਾ, ਮੋੜੀਦਾ, ਤੋੜੀਦਾ ਹੈ, ਸੇਵਾ ਕਰੀਦੀ ਹੈ, ਬਾਣੀ ਪੜ੍ਹੀਦੀ ਹੈ, ਤਾਂ ਹੱਠ ਧਾਰ ਕੇ ਕਰੀਦੀ ਹੈ, ਰਸ ਤਾਂ ਓਦੋਂ ਨਹੀਂ ਹੁੰਦਾ। ਇਸਨੂੰ ਹੱਠ ਕਹਿੰਦੇ ਹਨ। ਹਾਂ ਸਰੀਰ ਨੂੰ ਕਸ਼ਟ ਦੇਣੇ ਤੇ ਕਸ਼ਟਾਂ ਨਾਲ ਸਮਝਣਾ, ਪੁੰਨ ਕੱਠਾ ਹੋ ਰਿਹਾ ਹੈ, ਏਠ ਹੱਠ ਭੁੱਲ ਰੂਪ ਹੈ। ਪਰ ਮਨ ਵਿਚ ਉੱਦਮ, ਹੱਲਾ ਕਰਕੇ ਇਸਤਕਲਾਲ ਨਾਲ ਲਗਣਾ ਤੇ ਹੱਠ ਕਰਕੇ ਪਾਪਾਂ ਦਾ ਤ੍ਯਾਗ ਕਰਨਾ, ਵਾਸਨਾ ਨੂੰ ਮੋੜਨਾ, ਮਨ ਧਾਉਂਦੇ ਨੂੰ ਵਰਜਨਾਂ, ਇਹ ਪਹਿਲਾ ਦਰਜਾ ਹੈ ਤੇ ਸਫਲ ਹਠ ਹੈ। ਫੇਰ ਕੁਛ ਮੈਲ ਘਟਦੀ ਹੈ ਤਾਂ ਉਤਸ਼ਾਹ ਹੋ ਆਉਂਦਾ ਹੈ, ਚੰਗੇ ਕੰਮਾਂ ਵਿਚ ਚਾ ਨਾਲ ਲੱਗੀਦਾ ਹੈ, ਸ਼ਾਂਤ ਕੰਮਾਂ ਵਿਚ ਮਨ ਲਗਦਾ ਹੈ, ਰਾਜ ਜੋਗ ਵਿਚ ਜੁੜਦਾ ਹੈ, ਇੰਦ੍ਰੇ ਵਸ ਹੁੰਦੇ ਹਨ, ਵਾਸ਼ਨਾਵਾਂ ਘਟ ਜਾਂਦੀਆਂ ਹਨ, ਮਨ ਜੁੜਦਾ ਹੈ ਤੇ ਸੁੱਖ ਪਾਂਦਾ ਹੈ, ਜਦੋਂ ਇਸ ਤੋਂ ਅਗੇ ਅਰੀਮ ਸੁੱਖ ਵਿਚ ਲਿਵਲੀਨ ਵਸਦਾ ਹੈ, ਜਦੋਂ ਵਾਹਿਗੁਰੂ ਵਿਚ ਕੁਦਰਤੀ ਆਤਮ ਰੰਗ ਦਾ ਅਨੰਦ ਲਹਿਰੇ ਲੈਂਦਾ ਹੈ, ਫੇਰ ਸਹਿਜ ਹੈ, ਜੋ ਸਦਾ ਇੱਕ ਰੰਗ ਹੈ। ਪਰ ਕੀਹ ਕਿਹਾ ਜਾਏ:-

"ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥੧੨੧॥”

(ਸਲੋਕ ਭਗਤ ਕਬੀਰ ਜੀਉ, ਪੰਨਾ ੧੩੭੦)

ਇਸ ਤਰ੍ਹਾਂ ਦੇ ਬਿਲਾਸ ਕਰਕੇ ਸਾਹਿਬਜ਼ਾਦੇ ਜੀ ਤਾਂ ਚਲੇ ਗਏ ਤੇ ਬੁੱਢਣ ਸ਼ਾਹ ਜੀ ਉੱਥੇ ਹੀ ਲਿਵਲੀਨ ਹੋ ਗਏ। ਦਿਨ ਹੁਣ ਚੋਖਾ ਹੋ ਆਯਾ ਸੀ, ਪਰ ਆਪ ਆਪਣੀ ਇਸ ਅਕੰਟਕ ਸਮਾਧੀ ਵਿਚ ਲੀਨ ਸੇ, ਕਿ ਇਕ ਨੀਲਾ ਘੋੜਾ ਉਡਦਾ ਆ ਗਿਆ, ਅਰ ਬਾਂਕਿਆਂ ਜੋੜਿਆਂ ਵਾਲੇ ਮਨ-ਹਰਨ ਮਨੋਹਰ ਸ੍ਰੀ ਗੁਰੂ ਜੀ ਸਾਹਮਣੇ ਆ ਖੜ੍ਹੋਤੇ। ਸੇਲੀਆਂ ਵਾਲਾ ਗੁਰੂ ਨਾਨਕ ਖੜਗਾਂ ਵਾਲਾ ਹਰਿਗੋਬਿੰਦ ਹੋ ਆਇਆ। ਬੁੱਢਣ ਸ਼ਾਹ ਸਮਾਧੀ ਵਿਚ ਦਰਸ਼ਨ ਵਾਸਤੇ ਪ੍ਰਾਰਥਨਾ ਕਰ ਰਿਹਾ ਹੈ, ਤੇ ਦਰਸ਼ਨ ਦਾਤੇ ਸਾਹਮਣੇ ਖੜ੍ਹੇ ਹਨ। ਸਤਿਗੁਰੂ

40 / 55
Previous
Next