ਵਾਹ ਵਾਹ! ਵਾਹ ਵਾਹ! ਨਿਰੀ ਵਾਹ ਵਾਹ? ਹੇ ਵਾਹ ਵਾਹ! ਤੂੰ ਵਾਹ ਵਾਹ? ਤੈਨੂੰ ਵਾਹ ਵਾਹ ਇਹ ਵਾਹ ਵਾਹ 'ਗੁਰ' ਹੈ ਜਿਨ ਲੇਖਿਓਂ ਕੱਢ ਵਿਸਮਾਦ ਚਾੜ੍ਹਿਆ, ਜਿਨ ਸੋਚੋਂ ਕੱਢ ਰਸ ਵਿਚ ਪਾਯਾ, ਜਿਨ ਫਿਕਰੋਂ ਚੱਕ ਆਨੰਦ ਵਿਚ ਪੁਚਾਇਆ, ਜਿਨ ਅਕਲੋਂ ਉਛਾਲ ਸਿੱਧਿ' ਵਿਚ ਸੱਟਿਆ, ਇਹ ਵਾਹਿਗੁਰੂ ਹੈ। ਹੇ ਵਾਹ ਵਾਹ ਗੁਰੂ ! ਹੇ ਵਾਹਿਗੁਰੂ ! ਵਾਹਿਗੁਰੂ ਤੂੰ ਧੰਨ ਹੈਂ, ਧੰਨ ਹੈਂ! ਤੇਰੇ ਦਿਤੇ ਰਸ ਮਾਣਕੇ 'ਵਾਹ ਵਾਹ' ਤੇ ਹੇ ਗੁਰੂ ਦਾਤੇ ਤੂੰ 'ਵਾਹ ਵਾਹ ਤੂੰ ਵਾਹਿਗੁਰੂ ਇਹੋ ਤੇਰਾ ਨਾਮ ਹੈ। ਜਦੋਂ ਮਨ ਨੂੰ ਉਸ ਰਸ ਦਾ ਹਿੱਸਾ ਲੱਝਦਾ ਹੈ ਜੋ ਇਸ ਦੇ ਦੇਸੋਂ ਉਚੇਰਾ ਹੈ ਤਾਂ ਜੀਕੂੰ ਰਸ ਦਾ ਨਾਮ 'ਵਿਸਮਾਦ' ਰਖਦਾ ਹੈ ਤਿਕੂੰ ਤੇਰਾ ਨਾਮ 'ਵਾਹਿਗੁਰੂ' ਰੱਖਦਾ ਹੈ । ਹੇ ਵਾਹਵਾ ਦੇ ਰੰਗ 'ਵਿਸਮਾਦ' ਵਿਚ ਲੈ ਜਾਣ ਵਾਲੇ ਦਾਤੇ! ਤੇਰਾ ਦਿਤਾ ਪਾਕੇ ਤੈਨੂੰ ਮਿਲਣ ਨੂੰ ਜੀ ਕਰਦਾ ਹੈ। ਤੂੰ ਆ ਜਾਹ ਤੇ ਕਿਸੇ ਦੇ ਸਦਕੇ ਆ ਜਾਹ। ਤੇਰੇ ਬਖਸ਼ੇ ਸੁਤੰਤ੍ਰ ਰਸ ਨਾਲੋਂ, ਤੂੰ ਆਪ ਆ ਜਾਹ ਤੇ ਦਰਸ਼ਨ ਦਾ ਰਸ ਦੇ ਜਾਹ। ਮੁਕਤੀ.....ਮੈਂ ਮੁਕਤਿ ਨਾ ਹੋਵਾਂ, ਹਾਇ ! ਮੈਂ ਰਸ ਤੋਂ ਬੀ ਉਚਾਟ ਹੋ ਤੈਨੂੰ ਲੋਚਦਾ ਹਾਂ, ਹੇ ਰਸ ਦਾਤੇ ! ਤੂੰ ਆਪ ਆ, ਤੇ ਮੇਰੀ ਅੱਖੀਂ ਸਮਾਂ। ਮੈਂ ਹੋਵਾਂ, ਇਹ ਸਰੀਰ ਹੋਵੇ, ਤੇਰੇ ਸਰੀਰ ਵਾਲੇ ਚਰਨ ਹੋਣ, ਮੈਂ ਧੋਵਾਂ, ਨੈਣਾਂ ਦੇ ਨੀਰ ਨਾਲ, ਅੱਖੀਂ ਲਾਵਾਂ, ਕਲੇਜੇ ਲਾਵਾਂ....ਹੇ ਉੱਚੇ ਦਾਤੇ ! ਆ ਅਰ ਇਨ੍ਹਾਂ ਮਿਟਦੇ ਜਾਂਦੇ ਨੇਤ੍ਰਾਂ ਵਿਚ ਲੰਘ ਜਾਹ। ਆ ਜਾਹ ਪ੍ਰੀਤਮ! ਪ੍ਰਾਣ ਜੀਉ! ਆ ਜਾਹ। ਮੈਂ ਸੱਭੋ ਸੁਖ ਪਾਏ ਤੇ ਤੇਰੇ ਦਿਤੇ ਪਾਏ, ਪਰ ਹੇ ਸੁਖਦਾਤੇ! ਤੂੰ ਆਪ ਆ ਅਰ ਆਕੇ ਪ੍ਰਤੱਖ ਦਰਸ ਦਾ ਸੁਖ ਦਿਖਾ ਤੇ ਚਰਨੀਂ ਲਾ। ਸੁਰਤ ਨੂੰ ਆਪਣੀ ਸੁਰਤ ਵਿਚ ਸਮਾਇਆ ਹਈ, ਸਰੀਰ ਨੂੰ ਬੀ ਚਰਨਾਂ ਵਿਚ ਸਮਾ ਲੈ, ਸਰੀਰ ਨੂੰ ਵੀ ਦਰਸ਼ਨ ਦੀ ਖੈਰ ਪਾ। ਮੇਰਾ ਦਿਲ ਫੇਰ ਨਿਆਣਾ ਹੋ ਗਿਆ ਹਈ। ਮੈਨੂੰ ਮੁਕਤੀ ਦੀ ਲੋੜ ਨਹੀਓਂ, ਅੱਜ ਤਾਂ ਰਸ ਦੀ ਬੀ ਲੋੜ ਚੁਕਾ ਦਿਤੀ ਏ ਇਸ ਲੋਂਹਦੇ ਮਨ ਨੇ, ਆ ਦਰਸ ਦਿਖਾ। ਆ ਤੇ ਆਪਣੇ
–––––––––––––
* ਕਹਿ ਕਬੀਰ ਥੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥੧॥ (ਗਉ: ਕਬੀਰ)
ਪੁਨਾ:--ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ (ਜਪੁਜੀ)