Back ArrowLogo
Info
Profile

ਦਸਵੰਧ ਦੀ ਪਿਰਤ :

ਅਤੀਤ ਤੋਂ ਸਬਕ ਸਿਖਦਿਆਂ ਕਿ ਕਿਤੇ ਅੱਗੋਂ ਵੀ ਗੁਰੂ ਘਰ ਦੇ ਦੋਖੀਆਂ ਕਾਰਨ ਗੁਰੂ ਘਰ ਆਰਥਿਕ ਸੰਕਟ ਦਾ ਸ਼ਿਕਾਰ ਨਾ ਹੋ ਜਾਵੇ, ਭਾਈ ਸਾਹਿਬ ਨੇ 'ਦਸਵੰਧ' ਨਾਂ ਦੇ ਪ੍ਰਸਤਾਵ ਨੂੰ ਗੁਰੂ ਅਰਜਨ ਦੇਵ ਜੀ ਤੋਂ ਪ੍ਰਵਾਨਗੀ ਦੁਆ ਲਈ। 'ਦਸਵੰਧ' ਦੇ ਸ਼ਾਬਦਿਕ ਅਰਥਾਂ ਬਾਰੇ ਵੀ ਵਿਦਵਾਨਾਂ ਵਿਚ ਮਤਭੇਦ ਜਾਰੀ ਹੈ। ਭਾਈ ਕਾਨ੍ਹ ਸਿੰਘ ਅਨੁਸਾਰ ਦਸਵੰਧ ਤੋਂ ਭਾਵ 'ਦਸਮਾਂਸ਼' ਅਰਥਾਤ ਕੁਲ ਆਮਦਨ ਦਾ ਦਸਵਾਂ ਹਿੱਸਾ। ਹਰ ਸਿੱਖ ਲਈ ਇਹ ਲਾਜ਼ਮੀ ਹੋ ਗਿਆ ਕਿ ਉਹ ਆਪਣੀ ਕਿਰਤ ਕਮਾਈ ਵਿਚੋਂ ਦਸਵਾਂ ਹਿੱਸਾ ਗੁਰੂ ਦੀ ਗੋਲਕ ਵਿਚ ਪਾਏ। (ਮਹਾਨ ਕੋਸ਼, ਪੰਨਾ 462) ਪਰ ਭਾਈ ਰਣਧੀਰ ਸਿੰਘ (ਭਾਈ ਗੁਰਦਾਸ ਭੱਲੇ ਦਾ ਸੰਖੇਪ ਜੀਵਨ) ਅਤੇ ਡਾ. ਦਲੀਪ ਸਿੰਘ ਦੀਪ ਦਸਵੰਧ ਤੋਂ ਭਾਵ ਦੱਸਵੇਂ ਹਿੱਸੇ ਦਾ ਅੱਧ ਲੈਂਦੇ ਹਨ ਭਾਵ ਪੰਜ ਪ੍ਰਤੀਸ਼ਤ। ਇਹ ਧਨ ਇੱਕ ਧਾਰਮਿਕ ਜਗ੍ਹਾ (ਧਰਮਸ਼ਾਲਾ ਜਾਂ ਗੁਰਦੁਆਰਾ) ਦੇ ਮੁਖੀ ਮਸੰਦ ਰਾਹੀਂ ਗੋਲਕਾਂ ਵਿਚ ਇੱਕੱਠਾ ਕੀਤਾ ਜਾਂਦਾ ਤੇ ਇਸ ਤਰ੍ਹਾਂ ਗੁਰੂ ਘਰ 'ਤੇ ਛਾਏ ਆਰਥਿਕਤਾ ਦੇ ਬੱਦਲ ਜਾਂਦੇ ਬਣੇ। ਦਸਵੰਧ ਦੀ ਪਿਰਤ ਪਾਉਣ ਨਾਲ ਮਾਇਆ ਅਤੇ ਰਸਦ ਦੀ ਕੋਈ ਕਮੀ ਨਾ ਰਹੀ। ਇਸ ਵਿਉਂਤ ਨੂੰ ਘੜਣ ਦਾ ਸਿਹਰਾ ਵੀ ਸੂਝਵਾਨ ਪੁਰਸ਼ ਭਾਈ ਗੁਰਦਾਸ ਜੀ ਨੂੰ ਹੀ ਜਾਂਦਾ ਹੈ।

 

ਸਫਲ ਪ੍ਰਬੰਧਕ ਅਤੇ ਸੱਚੇ ਸੇਵਕ-  ਭਾਈ ਗੁਰਦਾਸ ਜੀ ਨੇ ਹਰ ਗੁਰੂ ਜੋਤ ਨਾਲ ਰਲ ਕੇ ਸਿੱਖੀ ਦੀ ਪ੍ਰਫੁਲਤਾ ਲਈ ਯੋਗਦਾਨ ਪਾਇਆ। ਧੰਨ ਗੁਰੂ ਰਾਮਦਾਸ ਜੀ ਨੇ ਜਿਸ ਵੇਲੇ ਰਾਮਦਾਸਪੁਰੇ (ਅੰਮ੍ਰਿਤਸਰ) ਪੁਰਾਣੀ ਢੰਢ ਨੂੰ ਸਰੋਵਰ ਦਾ ਰੂਪ ਦੇਣ ਲਈ ਪਹਿਲਕਦਮੀ ਕੀਤੀ ਤਾਂ ਉਨ੍ਹਾਂ ਵਲੋਂ ਬਣਾਈ 'ਪੰਜ ਦਾਨੇ-ਪਰਧਾਨ ਗੁਰਮੁਖਾਂ' ਦੀ 'ਕੰਮ ਕਰਨੀ' ਪੰਚਾਇਤ ਵਿਚ ਭਾਈ ਗੁਰਦਾਸ ਜੀ ਨੇ ਮੋਹਰੀ ਦਾ ਫ਼ਰਜ਼ ਅਦਾ ਕੀਤਾ। ਭਾਈ ਸਾਹਿਬ ਅਮ੍ਰਿਤ-ਸਰੋਵਰ ਦੀ ਖੁਦਾਈ ਵੇਲੇ ਹਾਜ਼ਰ ਸਨ ਜੋ ਆਪਣੀ ਪਹਿਲੀ ਵਾਰ ਵਿਚ ਸੰਕੇਤ ਕਰਦੇ ਹਨ ਕਿ ਗੁਰੂ ਰਾਮਦਾਸ ਜੀ ਨੇ ਪੂਰਨ ਤਾਲ ਖਟਾਇਆ ਤੇ ਉਸ ਦਾ ਨਾਂ ਅੰਮ੍ਰਿਤਸਰ ਰੱਖਿਆ।

ਬੈਠਾ ਸੋਢੀ ਪਾਤਸ਼ਾਹ, ਰਾਮਦਾਸੁ ਸਤਿਗੁਰੁ ਕਹਾਵੈ

ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿਚ ਜੋਤਿ ਜਗਾਵੈ।

ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮੁੰਦੁ ਸਮਾਵੈ।

 

ਆਦਿ ਗ੍ਰੰਥ ਦੀ ਸੰਪਾਦਨਾ :

ਗੁਰੂ ਅਰਜਨ ਦੇਵ ਜੀ ਦੀ ਦਿਲੀ ਇੱਛਾ ਸੀ ਕਿ ਪੂਰਵਵਰਤੀ ਗੁਰੂਆਂ, ਸੰਤਾਂ, ਭਗਤਾਂ ਦੀ ਖਿਲਰੀ ਪਈ ਬਾਣੀ ਨੂੰ ਇੱਕ ਵੱਡੇ ਆਕਾਰ ਦੇ ਗ੍ਰੰਥ ਵਿਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਗੁਰੂ ਘਰ ਦੇ ਦੋਖੀਆਂ ਵਲੋਂ ਜੋ ਰਲੇਵੇਂ ਕੀਤੇ ਜਾ ਰਹੇ ਸਨ, ਉਨ੍ਹਾਂ ਤੋਂ ਬਚਿਆ ਜਾ ਸਕੇ। ਪ੍ਰਿਥੀ ਚੰਦ ਜੋ ਮੁਤਵਾਜ਼ੀ ਗੁਰਗੱਦੀ ਚਲਾ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਸੀ ਤੇ ਉਸ ਦਾ ਅੱਗੋਂ ਪੁੱਤਰ ਮਿਹਰਬਾਨ ਆਪਣੀ ਰਚਨਾ ਵਿਚ 'ਨਾਨਕ' ਪਦ ਦੀ ਵਰਤੋਂ ਕਰਕੇ ਗੁਰਬਾਣੀ ਦਾ ਭੁਲੇਖਾ ਪਾ ਰਿਹਾ ਸੀ। ਇਸ ਲਈ ਗੁਰੂ ਅਰਜਨ ਦੇਵ ਜੀ ਦੇ ਅੱਗੇ ਚਨੌਤੀ ਸੀ ਕਿ ਬਾਣੀ ਦਾ ਇੱਕ ਪ੍ਰਮਾਣਿਕ ਸੰਕਲਨ ਸੰਗਤਾਂ ਨੂੰ ਦਿੱਤਾ ਜਾਵੇ

6 / 149
Previous
Next