Back ArrowLogo
Info
Profile
ਪਾਤਸ਼ਾਹ` ਦੇ ਵਿਰੁੱਧ ਚੜ੍ਹਾਈ ਕੀਤੀ ਤੇ ਉਸਨੂੰ ਲੇਨੀ ਦੇ ਕਿਲ੍ਹੇ ਤੇ ਮੁਲਤਾਨ ਦੇ ਵਿਚਕਾਰ ਕਰੂਰ ਦੇ ਟਿਕਾਣੇ ਹਾਰ ਦੇ ਕੇ ਕਤਲ ਕੀਤਾ। ਇਸ ਤਰ੍ਹਾਂ ਦੇਸ਼ ਨੂੰ 'ਸਾਕਾ' ਲੋਕਾਂ ਤੋਂ ਛੁਡਾ ਲੈਣ ਤੋਂ ਜੋ ਪੂਰਨ ਕਾਮਯਾਬੀ ਹੋਈ, ਉਸ ਤੋਂ ਵਿੱਕ੍ਰਮਾ ਦਿੱਤ ਦਾ ਨਾਮ 'ਸ਼ਾਕਾਰੀ' ਅਰਥਾਤ ਸਾਕਾ+ਅਰੀ' ਪੈ ਗਿਆ। ਵਿਕ੍ਰਮਾ ਦਿੱਤ ਦੇ ਦਰਬਾਰ ਨੌ ਰਤਨ` ਸਨ ਤੇ ਆਪ ਭੀ ਵਿੱਦਵਾਨ ਤੇ ਧਰਮੀ ਰਾਜਾ ਸੀ।

ਪਹਿਲੋਂ ਪਹਿਲ ਇਤਿਹਾਮ ਵੇਤਾ ਬਿੱਕ੍ਰਮ ਨੂੰ ਈਸਵੀ ਸਦੀ ਤੋਂ ੫੭ ਬਰਸ ਪਹਿਲੋਂ ਹੋਇਆ ਮੰਨਦੇ ਸਨ, ਪਰ ਫੇਰ ਕਿੱਸੇ ਕਹਾਣੀਆਂ ਇਤਹਾਸਿਕ ਵਾਕਿਆਤ ਦਾ ਰੌਲਾ ਐਸਾ ਪਿਆ ਕਿ ਵਿਦਵਾਨ ਫੈਸਲਾ ਨਾਂ ਕਰ ਸੱਕਣ, ਸਰਾਂ ਇਕ ਦੋ ਦੇ ਖਿਆਲ ਵਿਚ 'ਬਿੱਕ੍ਰਮ ਹੋਯਾ ਹੀ ਨਹੀਂ ਦਾ ਖਿਆਲ ਬੀ ਹੋਇਆ। 'ਚੰਦ੍ਰ ਗੁਪਤ ੨ ਦਾ ਨਾਂ ਬੀ ਵਿੱਕ੍ਰਮਾਦਿੱਤ ਖਿਆਲ ਕੀਤਾ ਗਿਆ ਹੈ। ਬਾਜ਼ੇ ਦਾਨਿਆਂ ਨੇ ਕਿਹਾ ਕਿ ਨਹੀਂ ੫੬ ਸੰਮਤ ਪ੍ਰਥਮ ਈਸਵੀ ਤੋਂ ਲੈਕੇ ਛੇਵੀਂ ਸਦੀ ਤਕ-ਸਗੋਂ ਰਾਇ ਪਧੇਰਾ ਤਕ- ਕਈ ਰਾਜੇ ‘ਬਿੱਕ੍ਰਮ' ਕਹਿਲਾਏ, ਸੋ ਸੰਮਤ ਵਾਲਾ ਬਿੱਕ੍ਰਮਾ ਦਿੱਤ ਹੋਰ ਹੈ। ਤੇ 'ਸ਼ਾਕਾ+ਅਰੀ' ਬਿੱਕ੍ਰਮ ਹੋਰ ਹੈ।

ਪਰ ਮਿਸਟਰ ਫੀਲਟ ਆਖਦੇ ਹਨ ਕਿ ਸੰਮਤ ਜੋ ਈ: ਸੰਨ ਤੋਂ ੫੭ ਸਾਲ ਪਹਿਲੇ ਦਾ ਹੈ, ਇਹ ਮਾਲਵੇ ਦਾ ਪੁਰਾਣਾ ਸੰਮਤ ਸੀ ਤੇ 'ਸਾਕਾਰੀ ਵਿੱਕ੍ਰਮ ਤੋਂ ਬਹੁਤ ਪਹਿਲੇ ਜਾਰੀ ਸੀ ਤੇ ਇਸਦੇ ਨਾਲ ਲਫਜ਼ 'ਬ੍ਰਿਕਮ` ਕਿਸੇ ਭੁਲਾਵਟ ਵਿਚ ਲੱਗ ਗਿਆ ਹੈ, ਕਿਉਂਕਿ ਚੰਦ੍ਰ ਗੁਪਤ ਪਹਿਲੇ ਯਾ ਦੂਸਰੇ ਨੇ ਭੀ ਓਪਰੇ ਲੋਕਾਂ ਤੇ ਫਤਹ ਪਾਈ ਸੀ, ਸੋ ਸੰਮਤ ਪੁਰਾਣਾ ਮਾਲਵਾ ਸੰਮਤ ਹੈ ਤੇ ਚੰਦ੍ਰ ਗੁਪਤੀ ਕਿਸੇ ਬਿੱਕ੍ਰਮ ਦੇ ਨਾਮ ਤੋਂ ਬਿੱਕ੍ਰਮ ਨਾਮ ਪੈ ਗਿਆ ਹੈ।

–––––––––

* ਮਿ: ਦੱਤ 'ਕਾਰਪਸ ਇਨਮਕ੍ਰਿਪਸ਼ਨਮ ਇੰਡੀਕੇਰਮ ਦੇ ਆਧਾਰ ਤੇ।

28 / 87
Previous
Next