Back ArrowLogo
Info
Profile
ਬਰਸ ਪਹਿਲੇ, ਉਸਦੀ ਖਿੱਚੀ ਤਸਵੀਰ ਤੇ ਉਸਦਾ ਪ੍ਰਭਾਵ ਤੇ ਅਸਹ ਪ੍ਰਦਿਪਤ ਹੈ, ਅਰ ਦੱਸ ਰਿਹਾ ਹੈ ਕਿ ਮੋਹ ਪਿਆਰ ਵਿਚ ਪੈਣਾ, ਫੇਰ ਅਕਲ ਆਉਣੀ ਤੇ ਦਾਨੇ ਹੋਣਾ, ਅੰਤ ਦ੍ਰਿਸ਼ਟਮਾਨ ਤੋਂ ਨਜ਼ਰ ਉੱਠਕੇ ਕਿਮੇ ਅਮਰ ਅਨੰਤ 'ਸੱਚ' ਦੀ ਤਲਾਮ ਲਈ ਵੈਰਾਗ ਹੋ ਜਾਣਾ ਏਹ ਤਰੰਗ ਹਨ, ਜੋ ਇਨਸਾਨੀ ਦਿਲਾਂ ਵਿਚ ਵਰਤ ਸਕਦੇ ਹਨ ਅਰ ਕਿਸੇ ਅਕਲ ਤੇ ਵਲਵਲੇ ਵਾਲੇ ਹ੍ਰਿਦੇ ਨੂੰ ਐਸੇ ਕਿਸਮ ਦੇ ਤਜਰਬੇ ਪੇਸ ਆ ਸਕਦੇ ਹਨ, ਜੈਸੇ ਇਨਸਾਨੀ ਭਰਥਰੀ ਨੂੰ ਆਏ ਤੇ ਜਿੰਦਗੀ ਦੇ ਡੂੰਘੇ ਮਰਮਾਂ ਦੇ ਕਠਨ ਵੇਲਿਆਂ ਤੇ ਇਹ ਹੋ ਚੁਕੇ ਤਜਰਬੇ ਹੋਰਨਾਂ ਇਨਸਾਨਾਂ ਦੀ ਸਹਾਇਤਾ ਕਰ ਸਕਦੇ ਹਨ। ਹਿੰਦ ਨੇ ਇਤਿਹਾਸ ਏਸ ਤਰ੍ਹਾਂ ਲਿਖਿਆ ਹੈ। ਉਨ੍ਹਾਂ ਨੇ ਅੰਦਰਲੇ ਸੱਚ ਵਲ ਧਿਆਨ ਜੋੜਿਆ ਜੀ ਤੇ ਓਧਰ ਧਿਆਨ ਖਿੱਚੇ ਸਨ ਤੇ ਉੱਨਤੀ ਕੀਤੀ ਸੀ। ਪੱਛਮ ਦੀ ਤਵੱਜੇ ਬਾਹਰ ਮੁਖੀ ਤੇ ਉੱਨਤੀ ਦ੍ਰਿਸ਼ਟਮਾਨ ਵਿਚ ਹੈ। ਓਹਨਾਂ ਦੇ ਕਲਾਵਾਨਾਂ ਨੇ ਬਾਹਰਲੇ ਨਾਟ ਵਿਚ ਧੁਨਿ ਰੱਖੀ ਹੈ। ਸੋ ਪੱਛੋਂ ਦੀ ਬਾਹਰ ਮੁਖੀ ਰੋਸ਼ਨੀ ਵਿਚ ਪੂਰਬ ਦੇ ਅੰਤਰ ਮੁਖ ਧਿਆਨ ਪ੍ਰਕਾਸ਼ ਨੂੰ ਲੈਂਪ ਕਰਨ ਦੀ ਥਾਂ ਦੋ ਦੀਵਿਆਂ ਦੇ ਚਾਨਣ ਵਾਂਗੂ ਦੇਹਾਂ ਰੌਸ਼ਨੀਆਂ ਦੇ ਇਕ ਦੂਏ ਨੂੰ ਦੁਬਾਲਾ ਕਰਨ ਵਾਲੇ ਵਤੀਰੇ ਹੀ ਸ੍ਰੇਸ਼ਟ ਹੋ ਸਕਦੇ ਹਨ।

-: ਇਤੀ :-

41 / 87
Previous
Next