Back ArrowLogo
Info
Profile

ਨੀਤੀ ਸ਼ਤਕ

 

ਮੰਗਲਾਚਰਨ

৭.       ਦਸ ਦਿਸਾ ਜੋ ਵ੍ਯਾਪਿਆ, ਪਰੀ ਪੂਰਨ ਤ੍ਰੈਕਾਲ॥

ਮੂਰਤ ਚੇਤਨ ਜੇ ਅਹੈ, ਹੈ ਅਨੰਤ ਹਰ ਹਾਲ॥

ਅਪਨੇ ਅਨੁਭਵ ਗ੍ਯਾਨ ਬਿਨੁ, ਜਂ ਨਹਿਂ ਜਾਣਯਾਂ ਜਾਇ॥

ਐਸੇ ਪ੍ਰਭੁ ਨੂੰ ਬੰਦਨਾ, ਤੇਜ ਸ਼ਾਂਤਿ ਰੂਪਾਇ॥

ਮੂਰਖ ਨਿੰਦਾ

 

२.       ਜਿਸਦੇ ਪ੍ਰੇਮ ਵਿਚ ਕੁੱਠਿਆ ਫਿਰਾਂ ਮੈਂ ਹਾਂ,

ਮੈਨੂੰ ਛੱਡ ਉਹ ਹੋਰ ਨੂੰ ਪਯਾਰਦੀ ਹੈ!

ਓਹੈ ਓਸਨੂੰ ਛੱਡ ਕੇ ਹੋਰ ਪ੍ਯਾਰੇ,

ਪ੍ਯਾਰੀ ਓਹ ਫਿਰ ਅਸਾਂ ਨੂੰ ਪਯਾਰਦੀ ਹੈ!

ਧਿੰਗ ਪ੍ਰਿਯਾ ਮੇਰੀ, ਧ੍ਰਿਗ ਉਹਦੇ ਪ੍ਯਾਰ,

ਉਹਦੀ ਪ੍ਯਾਰੀ ਨੂੰ ਫਿਟਕ ਫਿਟਕਾਰਦੀ ਹੈ!

ਮੈਨੂੰ ਧਿੰਗ ਤੇ ਧ੍ਰਿਗ ਹੈ ਕਾਮ ਦੇਵ,

ਜਿਸਦੀ ਪ੍ਰੇਰਨਾ ਸਭਸ ਨੂੰ ਮਾਰਦੀ ਹੈ !

43 / 87
Previous
Next