Back ArrowLogo
Info
Profile

ਇਨ੍ਹਾਂ ਕਲਾਂ ਵਿੱਚ ਹੋਇ ਪਰਬੀਨ ਜਿਹੜਾ,

ਓਹੋ ਲੋਕ ਮਹਿਯਾਦ ਦਾ ਥਾਉਂ ਹੋਵੇ॥

 

੨੩.      ਬੁੱਧ ਆਦਮੀ ਦੀ ਏ ਕਰੇ ਉੱਜਲ,

ਬਾਣੀ ਵਿਚ ਏ ਭਰੇ ਹੈ ਸੱਚ ਸੱਤਯਾ।

ਉੱਚਿਆਂ ਮਾਨ ਵਡਿਆਈ ਨੂੰ ਕਰੋ ਏਹੋ,

ਵਿਘਨ ਪਾਪ ਏ ਮੇਟਦੀ ਸੱਭ ਹੱਤਯਾ।

ਅੰਦਰ ਚਿੱਤ ਦੇ ਭਰੇ ਪਰਸੰਨਤਾ ਏ,

ਬਾਹਰ ਕੀਰਤੀ ਦੇਸ਼ ਦਸੌਰ ਮੱਧ੍ਯਾ

ਸਤਿਸੰਗ ਦਾਤੀ ਸਾਰੇ ਸੁਖਾਂ ਦੀ ਹੈ,

ਕਿਸੇ ਗੱਲੇ ਨ ਕੋਈ ਇਨ ਊਣ ਘੱਯਾ।

੨੪.      ਆਦਰ ਯੋਗ ਸੁਭਾਗ ਕਵੀਸ਼ਰ ਜੇ,

ਰਸਾਂ ਨਾਲ ਭਿੰਨੀ ਕਵਿਤਾ ਰਚਨਹਾਰੇ।

ਕਾਯਾਂ ਕੀਰਤੀ ਇਨ੍ਹਾਂ ਦੀ ਅਮਰ ਹੋਈ,

ਜਰਾ ਮਰਨ ਦੇ ਡਰਾਂ ਤੋਂ ਪਈ ਪਾਰੇ॥

 

੨੫.      ਪੁਤਰ ਸਦਾਚਾਰੀ, ਤ੍ਰੀਆ ਪਤੀਬਰਤਾ,

ਮਿੱਤਰ ਪ੍ਰੇਮ ਵਾਲੇ, ਮਿਹਰਬਾਨ ਸਾਂਈਂ।

ਸਾਕ ਨੇਕ ਤੇ ਸਰਲ ਸਫ਼ਾ ਹੋਵੇ,

ਮਨ ਕਲੇਸ਼ ਦੇ ਲੇਸ਼ ਤੋਂ ਰਹਿਤ ਭਾਈ।

ਸੁੰਦਰ ਰੂਪ ਹੋਵੇ, ਆਉਂਦਨ ਹੋਇ ਪੱਕੀ,

ਵਿਦ੍ਯਾ ਨਾਲ ਮੁਖ ਤੇ ਹੋਵੇ ਫਬਨ ਛਾਈ।

––––––––––––––

* ਸੰਸਾਰ ਦੀ ਮਰਿਯਾਦਾ ਦਾ ਆਸਰਾ, ਭਾਵ ਹੈ ਕਿ ਇਹਨਾਂ ਗੁਣਾਂ ਬਿਨਾਂ ਸੁਸਾਇਟੀ (ਭਾਈਚਾਰਾ) ਵਿਕਲਿੱਤ੍ਰੀ ਹੋ ਜਾਏਗੀ।

51 / 87
Previous
Next