Back ArrowLogo
Info
Profile

ਭੋਰੇ ਜਿਹੇ ਵਾਂਗ ਸੀ।* ਸਿੰਘਣੀਆਂ ਦੀ ਦਸ਼ਾ ਦੇਖ ਕੇ ਸਭ ਦੀਆਂ ਅੱਖਾਂ ਵਿਚੋਂ ਲਹੂ ਉਤਰ ਆਇਆ। ਬੱਚਿਆਂ ਦੇ ਟੁਕੜੇ ਖਿੱਲਰੇ ਹੋਏ, ਬਦਬ ਫੈਲੀ ਹੋਈ, ਇਨ੍ਹਾਂ ਵਿਚਾਰੀਆਂ ਦੀਆਂ ਮੁਸ਼ਕਾਂ ਕੱਸੀਆਂ ਹੋਈਆਂ, ਕਈ ਥੰਮ੍ਹਾਂ ਨਾਲ ਜਕੜੀਆਂ ਹੋਈਆਂ, ਕਈ ਮੋਈਆਂ ਪਈਆਂ, ਕਈ ਸਿਸਕ ਰਹੀਆਂ ਸਨ। ਕਪੜੇ ਵਿਚਾਰੀਆਂ ਦੇ ਲੀਰਾਂ ਨਾਲ ਬੀ ਪਰਲੇ ਪਾਰ, ਚਿਹਰੇ ਮਜਨੂੰ ਨਾਲੋਂ ਬੀ ਲਿੱਸੇ, ਪਰ ਜਿੰਕੁਰ ਮੇਏ ਸੱਪ ਦੀ ਬੀ ਮਣੀ ਚਮਤਕ੍ਰਿਤ ਰਹਿੰਦੀ ਹੈ, ਤਿਵੇਂ ਵਾਹਿਗੁਰੂ ਸ਼ਬਦ ਦੀ ਧੁਨਿ ਉਹਨਾਂ ਦੇ ਹਿਰਦਿਆਂ ਵਿਚੋਂ ਅਚਰਜ ਪਿਆਰ ਨਾਲ  ਲਿਸ਼ਕ ਦੇ ਰਹੀ ਸੀ। ਬਿਜੇ ਸਿੰਘ ਦੀ ਫੁਰਤੀ ਤੇ ਸਾਥੀਆਂ ਦੀ ਚਲਾਕੀ ਨੇ ਝਟਪਟ ਮੁਸ਼ਕਾਂ ਕੱਟਣੀਆਂ ਸ਼ੁਰੂ ਕੀਤੀਆਂ, ਦਾਰ ਕ੍ਰੋੜਾ ਸਿੰਘ ਹਰੀਂ ਆਪਣੇ ਚਾਦਰੇ ਤੇ ਹੋਰਨਾਂ ਸਾਥੀਆਂ ਦੇ ਵਾਧੂ ਕਪੜੇ ਲੈ ਲੈ ਉਨ੍ਹਾਂ ਨੂੰ ਦੇਈ ਜਾ ਰਹੇ ਹਨ, ਜਿਨ੍ਹਾਂ ਦੇ ਕਪੜੇ ਫਟ ਫਟ ਕੇ ਪਿੰਡੇ ਨੂੰ ਲੁਕਾਉਣ ਜੋਗੇ ਬੀ ਨਹੀਂ ਰਹੇ ਹੋਏ। ਪਿਛਲੇ ਜੱਥੇਦਾਰਾਂ ਦੇ ਏਹ ਪਿਆਰ ਤੇ ਭਾਵਨਾਵਾਂ ਹੁੰਦੀਆਂ ਸਨ ਅੱਜ ਕੱਲ ਤਾਂ ਅਨੇਕਾਂ ਘਰਾਣੇ ਸ਼ਰਾਬ ਆਦਿ ਕੁਕਰਮਾਂ ਦੇ ਸ਼ਿਕਾਰ ਹੋ ਗਏ ਹਨ ਤੇ ਫੈਸ਼ਨਾਂ ਤੇ ਦਿਖਾਵਿਆਂ ਮਗਰ ਲੱਗ ਕੇ ਗਿਰ ਰਹੇ ਹਨ। ਕਈ ਅਯਾਸੀਆਂ ਵਿਚ ਪੈ ਕੇ ਜਗੀਰਾਂ ਤੇ ਵੱਡਿਆਂ ਦੀਆਂ ਕਮਾਈਆਂ ਰੁੜ੍ਹਾ ਰੁੜ੍ਹਾ ਕੇ ਕੰਗਾਲ ਹੋਈ ਜਾਂਦੇ ਹਨ।

ਇਸ ਵੇਲੇ ਸਿੰਘਾਂ ਦੀਆਂ ਅੱਖਾਂ ਦੀ ਪਵਿਤ੍ਰ ਅਰ ਨੀਵੀਂ ਦ੍ਰਿਸਟੀ ਸਿੰਘਣੀਆਂ ਦੀ ਸ਼ੁਕਰ-ਗੁਜਾਰੀ ਅਰ ਪ੍ਰਸੰਨਤਾਈ ਦੇਖਣ ਦੇ ਜੋਗ ਸੀ, 'ਸਤਿ ਸ੍ਰੀ ਅਕਾਲ' ਤੇ 'ਵਾਹਿਗੁਰੂ ਜੀ ਕੀ ਫਤੇ' ਤੇ 'ਧੰਨ ਸਤਿਗੁਰ ਦੇ ਜੈਕਾਰੇ ਗੱਜ ਰਹੇ ਹਨ। ਸਾਰਾ ਕਾਰਜ ਫਤੇ ਹੋ ਗਿਆ। ਭਾਵੇਂ ਲਾਹੌਰ ਵਿਚ ਮੰਨੂੰ ਦੀ ਮੌਤ, ਮੈਨੂੰ ਦੀ ਫ਼ੌਜ ਤੇ ਮੰਨੂੰ ਦੀ ਬੇਗਮ ਤੇ ਉਮਰਾਵਾਂ ਦੇ ਝਗੜੇ ਹੋ ਰਹੇ ਸਨ, ਪਰ ਫੇਰ ਬੀ ਤੁਰਕਾਂ ਦੀ ਪਾਤਸ਼ਾਹੀ ਦੀ ਰਾਜਧਾਨੀ ਦੇ ਪਾਸ ਇਸ ਤਰ੍ਹਾਂ ਪਹੁੰਚ ਕੇ ਕਟਾ-ਵੱਢ ਕਰਨੀ ਭਾਰੀ ਦਲੇਰੀ ਦਾ ਕੰਮ ਸੀ

––––––––––

* ਇਸ ਥਾਂ ਤੇ ਮਸੀਤ ਜੇਹੀ ਇਮਾਰਤ ਅਜੇ ਤਕ ਖੜੀ ਹੈ ਤੇ ਸਿਖਾਂ ਦੇ ਕਬਜੇ ਵਿਚ ਹੈ ਤੇ ਸਿੰਘਣੀਆਂ ਦੇ ਦੁਖੜਿਆਂ ਦੀ ਪਵਿੱਤਰ ਯਾਦਗਾਰ ਹੈ। ਮਗਰੋਂ ਦੀ-1935 ਦੇ ਅਖੀਰ ਵਿਚ ਇਹ ਜਗ੍ਹਾ ਢਾ ਦਿੱਤੀ ਗਈ ਹੈ। ਪਾਕਿਸਤਾਨ ਬਣਨ ਤੇ ਹੁਣ ਪਤਾ ਨਹੀਂ ਕੀ ਹਾਲ ਹੈ। -

106 / 162
Previous
Next