Back ArrowLogo
Info
Profile
ਇਧਰੋਂ ਸਿੱਖਾਂ ਦੀਆਂ ਮੁੜ ਮੇਲਾਂ ਮਾਰਨ ਦਾ ਬਾਜਾਰ ਗਰਮ ਹੈ। ਡੇਰਾ ਸੀ। ਜੈਸਾ ਕਿ ਅਸੀਂ ਪਿਛੇ ਕਹਿ ਆਏ ਹਾਂ, ਜਿਸ ਲਈ ਬੇਗਮ ਨੂੰ ਜਮਨ ਖਾਂ ਦੇ ਸਪੁਰਦ ਗਸਤੀ ਫ਼ੌਜ ਕਰਕੇ ਦੇਸ਼ ਵਿਚ ਤੇਰੀ ਹੋਈ ਸੀ। ਕਈ ਥਾਈਂ ਮੰਠ ਭੇੜਾਂ ਹੋਈਆਂ, ਕਦੀ ਓਹ ਜਿੱਤੇ ਤੇ ਕਦੀ ਓਹ ਛੇਕੜ ਸੇਖੂਪੁਰੇ ਕੋਲ ਮੈਮਨ ਖਾਂ ਦੇ ਭੜਕਾਏ ਹੋਏ ਜਟਾਂ ਨਾਲ ਸਿੰਘਾਂ ਦੇ ਇਕ ਵੇਲੇ ਦਾ ਟਾਕਰਾ ਹੋ ਗਿਆ। ਜਿਸ ਵਿਚ ਪੰਜ ਚਾਰ ਚੰਗੇ ਸਿੰਘ ਸ਼ਹੀਦ ਹੋਏ। ਪਰ ਖਾਲਸੇ ਦੇ ਹੱਲੇ  ਅਗੇ ਉਹ ਠਹਿਰ ਨਾ ਸਕੇ, ਪੈਰ ਹਿੱਲ ਗਏ ਅਰ ਮੈਦਾਨ ਖਾਲੀ ਛੱਡ ਕੇ ਨੱਸ ਗਏ। ਭਾਈ ਬਿਜੈ ਸਿੰਘ ਇਸ ਜੰਗ ਵਿਚ ਅੱਗੇ ਵਧ ਵਧ ਕੇ ਲੜਦਾ ਰਿਹਾ ਸੀ। ਜਦ ਹੱਲਾ ਬੋਲਿਆ ਤਦ ਥੀ ਮੁਹਰੇ ਜੀ. ਉਸ ਘਮਸਾਣ ਵਿਚ ਇਕ ਤੁਰਕ ਦੀ ਤਲਵਾਰ ਪੱਟ ਤੇ ਲੱਗੀ: ਇਸ ਮਰਦ ਨੇ ਲੱਤ ਨੂੰ ਬੰਨ੍ਹ ਲਿਆ ਅਰ ਪੀੜਾ ਨਾ ਬਣਾਈ ਅਰ ਵਧ ਵਧ ਕੇ ਤਲਵਾਰ ਵਾਹੁੰਦਾ ਹੀ ਰਿਹਾ। ਛੇਕੜ ਉਸ ਦਾ ਘੋੜਾ ਘਾਇਲ ਹੋ ਕੇ ਇਕਲਵਾਂਜੇ ਜਿਹੇ ਇਕ ਟੋਏ ਵਿਚ ਢਹਿ ਪਿਆ। ਇਸ ਟੋਏ ਵਿਚ ਇੱਕ ਸਿੱਖ ਤੇ ਦੇ ਮੁਸਲਮਾਨ ਲੜਦੇ ਲੜਦੇ ਅੱਗੇ ਡਿੱਗੇ ਪਏ ਸਨ, ਜਿਨ੍ਹਾਂ ਦਾ ਸਮਾਚਾਰ ਇਹ ਸੀ: ਸਿੰਘ ਤਾਂ ਪਹਿਲੇ ਕਈਆਂ ਦਾ ਆਹੂ ਲਾਹ ਚੁੱਕਾ ਸੀ, ਫੇਰ ਦਹਾਂ ਤੁਰਕਾਂ ਨੇ ਉਸ ਨੂੰ ਘੇਰ ਲਿਆ। ਤਲਵਾਰਾਂ ਤਿੰਨ ਦੀਆਂ ਟੁੱਟ ਜਾਣ ਕਰ ਕੇ ਹੱਥ ਪਲੱਥੇ ਤੇ ਦਾਉ ਘਾਉ ਦਾ ਘੋਲ ਹੀ ਹੁੰਦਾ ਰਿਹਾ। ਘੁਲਦੇ ਘੁਲਦੇ ਇਹ ਹੋਇਆ ਕਿ ਤਿੰਨੇ ਜਣੇ ਇਕ ਦੂਜੇ ਦੀਆਂ ਟੱਕਰਾਂ ਖਾ ਕੇ ਢਹਿ ਪਏ: ਸਿੰਘ ਜੀ ਤਾਂ ਗੁਰਪੁਰੀ ਸਿਧਾਰੇ ਤੇ ਤੁਰਕ ਦੋਵੇਂ ਰੇਤ ਪਰ ਮੱਛੀ ਵਾਂਗੂੰ ਤਿਲ ਬਿਲ ਕਰਦੇ ਪਏ ਸਨ ਕਿ ਜਦੋਂ ਸਾਡੇ ਸਿੰਘ ਹੁਰੀਂ ਘੋੜੇ ਸਣੇ ਆ ਡਿਗੇ। ਡਿੱਗਦੇ ਹੀ ਇਨ੍ਹਾਂ ਦੀ ਵੱਜ (ਡਿਗਨ ਦੀ ਧੜੱਮ ਦੀ ਆਵਾਜ) ਨੇ ਤੁਰਕਾਂ ਦਾ ਦਮ ਪੂਰਾ ਕਰ ਦਿੱਤਾ ਤੇ ਸਿੰਘ ਹੋਰੀਂ ਬੇਹੱਸ ਹੋ ਗਏ। ਇਸ ਸਮਾਚਾਰ ਨੂੰ ਕਿਸੇ ਨਾ ਡਿੱਠਾ, ਸਿੰਘਾਂ ਦਾ ਟੋਲਾ ਤਾਂ ਤੁਰਕਾਂ ਨੂੰ ਨਸਾ ਭਜਾ ਕੇ ਤੇ ਉਨ੍ਹਾਂ ਦੇ ਗਿਰਾਵਾਂ ਨੂੰ ਜੰਗ ਡੰਡ ਦੇ ਕੇ ਹੋਰ ਪਾਸੇ ਹਰਨ ਹੋ ਗਿਆ ਤੇ ਕਾਹਲੀ ਵਿਚ ਇਸ ਵਿਚਾਰੇ ਦੀ ਕਿਸੇ ਨੂੰ ਸੋਝੀ ਨਾ ਰਹੀ। ਸਾਰੀ ਰਾਤ ਤਿੰਨ ਲਖਾਂ ਸਿਰਾਣੇ ਤੂੰ ਮੇਏ ਘੜੇ ਨਾਲ ਲੱਤ ਬੱਧੀ ਹੋਈ ਮੂਧੜੇ ਮੂੰਹ ਪਿਆ ਸਿੰਘ ਜੀ ਨੂੰ ਬੇਸੁਧੀ: ਵਿਚ ਬੀਤ ਗਈ।

 ਸਿੱਖਾਂ ਦੇ ਸਾਕੇ, ਘਾਲਾਂ ਬਹਾਦਰੀਆਂ ਤੇ ਕਸਟਾਂ ਦੇ ਸਮਾਚਾਰ ਬਹੁਤ ਤਾਂ ਲਿਖੇ ਨਹੀਂ ਗਏ, ਪਰ ਜੋ ਰੱਤੀ ਰਵਾਲ ਲਿਖੇ ਵੀ ਗਏ ਸੇ ਸਿੱਖਾਂ ਦੀ

111 / 162
Previous
Next