Back ArrowLogo
Info
Profile

ਏਥੇ ਕਾਇਮ ਕਰ ਲੈਂਦਾ, ਪਰ ਪੰਜਾਬ ਵਿਚ ਆਏ ਸਿੱਖ ਉਸ ਨੂੰ ਅਤਿ ਤੰਗ ਕਰਦੇ ਸਨ। ਜਦ ਉਹ ਦਿੱਲੀ ਅੱਪੜਦਾ ਤਾਂ ਸਿੱਖ ਪੰਜਾਬ ਵਿਚ ਉਹ ਊਧਮ ਮਚਾਉਂਦੇ ਕਿ ਉਸ ਨੂੰ ਫੇਰ ਪਿੱਛੇ ਪਰਤਣਾ ਪੈਂਦਾ। ਇਹਨਾਂ ਦੇ ਟਾਕਰੇ ਤੇ ਪਿੱਛੇ ਕਰਨੇ ਐਸੇ ਜ਼ਬਰਦਸਤ ਸਨ ਕਿ ਇਨ੍ਹਾਂ ਨੇ ਉਸ ਜ਼ਾਲਮ ਨੂੰ ਹਿੰਦ ਵਿਚ ਮੁੜ ਬਿਦੇਸੀ ਪਠਾਣੀ ਰਾਜ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋਣ ਦਿੱਤਾ। ਵਡੇ ਘੱਲੂਘਾਰੇ ਦੀ ਬੀਰਤਾ ਨੇ ਅਬਦਾਲੀ ਦੇ ਹੌਸਲੇ ਨੂੰ ਅੰਦਰੋਂ ਭੰਨ ਦਿੱਤਾ ਸੀ। ਫੇਰ ਸਿੰਘਾਂ ਦੇ ਕਾਰਨਾਮੇ ਤੱਕਣੇ ਹੋਣ ਤਾਂ ਕਿਸੇ ਅੰਗਰੇਜ਼ੀ ਇਤਿਹਾਸ* ਵਿਚ ਹੀ ਸਹੀ; ਨੁਸ਼ਹਿਰੇ ਦਾ ਸਿੰਘ ਯੁਧ ਪੜ੍ਹ ਲਈਏ ਤਾਂ ਬੀ ਕੁਛ ਪਤਾ ਲੱਗ ਜਾਂਦਾ ਹੈ ਕਿ ਸਿਖ ਕਿਸ ਬਹਾਦਰੀ ਦੇ ਬੰਦੇ ਹੋਏ ਹਨ।

ਅਸੀਂ ਤਾਂ ਹੋਰ ਹੀ ਪਾਸੇ ਚਲੇ ਗਏ, ਆਓ ਆਪਣੀ ਵਿਥਿਆ ਦੀ ਲੜੀ ਨੂੰ ਫੜੀਏ! ਪਿਆਰੇ ਬਿਜੈ ਸਿੰਘ ਦੀ ਲੋਥ ਸਾਰੀ ਰਾਤ ਮੱਧਮ ਸੁਆਸ ਲੈ ਲੈ ਵਕਤ ਗੁਜ਼ਾਰਦੀ ਰਹੀ ਜਿਕੁਰ ਭਾਦਰੋਂ ਦੇ ਵੱਟ ਵਿਚ ਬਹੁਤ ਉੱਚੇ ਪੱਤੇ ਰਤਾ ਰਤਾ ਹਿਲਦੇ ਹਨ। ਸਵੇਰ ਹੋਈ ਤਾਂ ਨੱਸੇ ਭੱਜੇ ਲੋਕ ਆਪਣੇ ਪਿੰਡ ਸੰਭਾਲਣ ਲਈ ਘਰਾਂ ਨੂੰ ਆਏ। ਇਧਰੋਂ ਕਿਸਮਤ ਦੇ ਬਲੀ ਪੰਡਤ ਜੀ, ਚੂਹੜ ਮੱਲ ਦੇ ਪ੍ਰੇਹਤ ਹੁਰੀਂ, ਜੋ ਲਾਹੌਰ ਦੇ ਸੂਹੀਆਂ ਵਿਚੋਂ ਇਕ ਸਨ. ਉਧਰ ਆ ਨਿਕਲੇ। ਇਨ੍ਹਾਂ ਦੇ ਨਾਲ ਕੁਝ ਸਿਪਾਹੀ ਬੀ ਸਨ। ਟੋਏ ਦੇ ਪਾਸੋਂ ਲੰਘੇ ਤਾਂ 'ਸ੍ਰੀ ਵਾਹਿਗਰੂ' ਦੀ ਮੱਧਮ ਆਵਾਜ਼ ਕੰਨੀਂ ਪਈ। ਆਵਾਜ਼ ਸੁਣਦੇ ਹੀ ਆਪ ਹੁਰੀਂ ਠਿਠਕੇ ਤੇ ਕੋਲ ਆ ਕੇ ਦੇਖਣ ਲੱਗੇ। 'ਓਹੋ! ਇਹ ਤਾਂ ਬਿਜੈ ਸਿੰਘ ਲੁੱਛ ਰਿਹਾ ਹੈ।' ਆਪ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਇਹ ਆਪਣੇ ਭਾਣੇ ਉਸ ਨੂੰ ਮਰਵਾ ਚੁਕੇ ਸਨ, ਮੁੱਲ ਵੀ ਵੱਟ ਕੇ

–––––––––

* ਦੇਖੋ ਗ੍ਰਿਫਨ ਦਾ ਰਣਜੀਤ ਸਿੰਘ। ਨਿਪੋਲੀਅਨ ਅਰ ਰਣਜੀਤ ਸਿੰਘ ਦਾ ਮੁਕਾਬਲਾ ਕਰਦੇ ਹੋਏ ਉਸ ਨੇ ਸਿੰਘ ਜੀ ਦਾ ਵਾਧਾ ਦਿਖਾਇਆ ਹੈ, ਕਿ ਨਿਪੋਲੀਅਨ ਕਈ ਸਾਲ ਕੈਦ ਵਿਚ ਰਹਿ ਕੇ ਮੋਇਆ ਪਰ ਸਿੰਘ ਜੀ ਦਾ ਮਰਦੇ ਦਮ ਤਕ ਹੁਕਮ ਮਨਿੰਦਾ ਰਿਹਾ। ਜੀਭ ਮਾਰੀ ਗਈ ਪਰ ਸੈਂਨਤ ਨਾਲ ਹੁਕਮ ਜਾਰੀ ਰਿਹਾ, ਕਿਸੇ ਅੱਖ ਉੱਚੀ ਨਹੀਂ ਕੀਤੀ। ਚਾਹੇ ਇਸ ਇਤਿਹਾਸਕਾਰ ਨੇ ਸਮਾਚਾਰ ਕਿਸੇ ਅਨੋਖੀ ਰੰਗਤ ਵਿਚ ਲਿਖੇ ਹਨ. ਪਰ ਸੱਚ ਲੁਕਦਾ ਨਹੀਂ।

114 / 162
Previous
Next