Back ArrowLogo
Info
Profile
ਨਹੀਂ ਫੜਨ ਦੇਂਦਾ ਸੀ। ਉਂਞ ਮੈਂ ਇਸੇ ਜਤਨ ਵਿਚ ਰਿਹਾ ਹਾਂ ਕਿ ਕਿਵੇਂ ਇਥੋਂ ਨਿਕਲ ਚੱਲੀਏ, ਏਥੇ ਰਹਿਣਾ ਠੀਕ ਨਹੀਂ, ਭਰਾਵਾਂ ਵਿਚ ਅੱਪੜੀਏ, ਸੇਵਾ ਦਾ ਸਮਾਂ ਫੇਰ ਆ ਰਿਹਾ ਹੈ ਪਰ ਇਸ ਪਾਸੇ ਮੈਂ ਸੋਚਾਂ ਨੂੰ ਵਕਤ ਨਹੀਂ ਦਿੱਤਾ। ਮੇਰਾ ਜੀ ਕਹੇ ਕਿ ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ, ਕਿਸੇ ਦੇ ਦਿਲ ਦਾ ਕੀ ਪਤਾ ਹੈ, ਮੈਂ ਜੇ ਉਸਦੇ ਦਿਲ ਨੂੰ ਖੋਟਾ ਸਮਝਾਂ ਅਰ ਬੁਰੇ ਸੰਕਲਪ ਵਾਲਾ ਜਾਣਾ ਤਦ ਆਪਣੇ ਮਨ ਨੂੰ ਬਿਨਾਂ ਪੱਕੇ ਸਬੂਤ ਦੇ ਬਦੀ ਦੇ ਬਗੀਚੇ ਦੀ ਸੈਰ ਦਾ ਸਮਾਂ ਦੇਂਦਾ ਹਾਂ, ਇਸ ਕਰਕੇ ਇਸ ਖਿਆਲ ਨੂੰ ਮਨ ਦੀਆਂ ਦਲ੍ਹੀਜਾਂ ਦੇ ਅੰਦਰ ਪੈਰ ਨਹੀਂ ਧਰਨ ਦਿੱਤਾ। ਅੱਜ ਤੁਹਾਡੇ ਕਹਿਣ ਪਰ ਮੈਨੂੰ ਬੀ ਸੰਸਾ ਹੋ ਗਿਆ ਹੈ ਕਿ ਬੇਗਮ ਦਾ ਖਿਆਲ ਇਸ ਤਰ੍ਹਾਂ ਦਾ ਹੈ। ਤੁਹਾਡੀ ਦਲੀਲ ਠੀਕ ਹੈ ਅਰ ਤੁਹਾਡੇ ਸਬੂਤ ਭਰੋਸਾ ਕਰਨੇ ਯੋਗ ਹਨ, ਪਰ ਮੈਂ ਕੀ ਕਰਾਂ? ਬਹੁਤ ਸੋਚਿਆ ਹੈ, ਰਸਤਾ ਨਹੀਂ ਨਿਕਲਦਾ। ਹਾਂ, ਇਕ ਵਿਉਂਤ ਹੈ ਕਿ ਰੱਬ ਦੇ ਆਸਰੇ ਉੱਤਰ ਚੜ੍ਹਦੇ ਪਾਸੇ ਵੱਲੋਂ ਕਿਲ੍ਹੇ ਦੀ ਬਾਹੀ ਟੱਪ ਚਲੀਏ, ਭਲਾ ਜੇ ਸਾਬਤ ਨਿਕਲ ਚੱਲੀਏ। ਸ਼ੀਲ ਕੌਰ ਬੋਲੀ ਕਿ ਸਲਾਹ ਭਲੀ ਹੈ, ਪਰ ਕੋਈ ਉਤਰਨੇ ਦੀ ਹੋਰ ਡੋਲ ਕਰੋ। ਬਿਜੈ ਸਿੰਘ ਬੋਲਿਆ:- ਮੈਂ ਵਿਉਂਤ ਕੀਤੀ ਤਾਂ ਹੈ ਪਰ ਜੇ ਨਿਭ ਜਾਵੇ ਤਾਂ। ਉਹ ਇਉਂ ਹੈ ਕਿ ਇਕ ਰੱਸੇ ਜਾਂ ਇਕ ਸਾਫੇ ਦੇ ਥਾਨ ਨਾਲ ਤੁਹਾਨੂੰ ਬੰਨ ਕੇ ਮੈਂ ਵਾਰੋ ਵਾਰੀ ਹੇਠਾਂ ਲਮਕਾ ਦਿਆਂਗਾ ਥੋੜ੍ਹੀ ਵਿੱਥ ਪੁਰ ਇਕ ਉੱਚਾ ਪਿੱਪਲ ਹੈ, ਤੁਸੀਂ ਉਸ ਪੁਰ ਚੜ੍ਹ ਕੇ, ਦੂਸਰਾ ਸਿਰਾ ਕੱਸ ਕੇ ਪਿੱਪਲ ਦੇ ਉੱਪਰਲੇ ਡਾਲ ਨਾਲ ਬੰਨ੍ਹ ਦੇਣਾ, ਜੋ ਸਿਰਾ ਮੇਰੇ ਹੱਥ ਵਿਚ ਹੋਵੇਗਾ ਉਸ ਦੇ ਆਸਰੇ ਫੇਰ ਮੈਂ ਪਲਮ ਪਵਾਂਗਾ। * ਵਹੁਟੀ ਗਭਰੂ ਨੇ ਇਹ ਗੇਂਦ ਗੁੰਦੀ। ਰਾਤ ਨੂੰ ਬਿਜੈ ਸਿੰਘ ਸਮਾਂ ਤਾੜਨ ਲੱਗਾ ਪਰ ਪੇਸ਼ ਨਾ ਗਈ, ਦੂਜੀ ਰਾਤ ਪਹਿਰੇਦਾਰਾਂ ਦੀ ਨਜ਼ਰੋਂ ਨਾ ਬਚ ਸਕੇ, ਤੀਜੇ ਦਿਨ ਸੋਚਿਆ ਕਿ ਪਿਛਲੀ ਰਾਤ ਨਾਲੋਂ ਪਹਿਲੀ ਰਾਤ ਚੰਗੀ ਸੀ,  ਕਿਉਂਕਿ ਇਧਰ ਪਹਿਲੇ ਪਹਿਰ ਤੋਂ ਮਗਰੋਂ ਪਹਿਰਾ ਲੱਗਦਾ ਹੈ, ਸੋ ਉਸ ਤੋਂ ਪਹਿਲਾਂ ਹੀ ਨਿਕਲ ਚੱਲੀਏ। ਗੱਲ ਕੀ, ਇਸੇ ਤਰ੍ਹਾਂ ਕੀਤਾ, ਜਦ ਉਥੇ ਪਹੁੰਚੇ ਤਦ ਆਪਣੇ ਆਹਰ ਵਿਚ ਲੱਗੇ। ਪਹਿਲੇ ਸ਼ੀਲ ਕੌਰ ਦੇ ਲੱਕ ਨਾਲ ਕਪੜਾ

–––––––––––

*  ਇਹ ਉਹ ਟਿਕਾਣਾ ਸੀ ਜਿਥੇ ਕੁ ਵਾਰ ਅੱਜ ਕਲ੍ਹ ਭਾਈ ਵਸਤੀ ਰਾਮ ਦੀ ਸਮਾਧ ਹੈ।

121 / 162
Previous
Next