Back ArrowLogo
Info
Profile
ਸਨ, ਇਨ੍ਹਾਂ ਨੇ ਉਨ੍ਹਾਂ ਨੂੰ ਚੁੱਕ ਨਦੀ ਵਿਚ ਸਿੱਟ ਦਿੱਤਾ, ਮੈਂ ਬੀ ਦੇ ਇਕ ਤੁਰਕ ਮਾਰੇ ਸਨ, ਮੇਰੇ ਪੁਤ੍ਰ ਨੇ ਵੀ ਇਕ ਨੂੰ ਕਾਰੀ ਵਾਰ ਲਾਇਆ ਸੀ। ਇਨ੍ਹਾਂ ਨਿਰਦਈਆਂ ਨੇ ਮੇਰਾ ਗਹਿਣਾ ਲਾਹ ਪੁਤ੍ਰ ਮਾਰ ਸਿੱਟਿਆ ਤੇ ਮੈਨੂੰ ਘਾਉ ਖਾਧੀ ਨੂੰ ਇਥੇ ਸਿੱਟ ਗਏ। ਘੜੀ ਦਿਨ ਰਹਿੰਦੇ ਤੋਂ ਜਿੰਦ ਤੋੜ ਰਹੀ ਹਾਂ, ਨਾ ਮਰਦੀ ਹਾਂ, ਨਾ ਜੀਉਂਦੀ ਹਾਂ-ਕਦੇ ਬੇਹੋਸ਼ ਹੋ ਜਾਂਦੀ ਹਾਂ ਕਦੇ ਹੋਸ਼ ਪਰਤਦੀ ਹੈ, ਪਰ ਗੁਰੂ, ਧੰਨ ਗੁਰੂ! ਗੁਰੂ ਅੰਗ ਸੰਗ ਹੈ ਵਾਹਿਗੁਰੂ ਬੜਾ ਦਿਆਲੂ ਹੈ। ਮੈਂ ਤ੍ਰਿਖਾ ਨਾਲ ਭੱਜ ਗਈ ਸਾਂ, ਉਸ ਨੇ ਤੁਹਾਨੂੰ ਘੱਲਿਆ। ਬੱਚਿਓ! ਮੈਂ ਚੱਲੀ, ਔਹ ਸੱਦਾ ਆਇਆ, ਔਹ ਕੂਚ ਦੀ ਤੁਰੀ ਵੱਜੀ, ਔਹ ਪ੍ਰਕਾਸ਼, ਸੱਚਾ ਪ੍ਰਕਾਸ ਦਿੱਸਦਾ ਹੈ। ਬੱਚਿਓ! ਮਰ ਜਾਈਓ, ਪਰ ਧਰਮ ਨਾ ਹਾਰਿਓ, ਨਾ ਹਾਰਿਓ, ਧੰਨ ਗੁਰੂ! ਧੰਨ ਗੁਰੂ!!

ਇਉਂ ਕਹਿਂਦੀ ਉਹ ਸਿੰਘਣੀ ਸੱਚੇ ਵਿਸ਼ਵਾਸ ਵਿਚ ਚੜ੍ਹ ਗਈ, ਜਿੰਦ ਦਾ ਟਿਮ-ਟਿਮਾਉਂਦਾ ਦੀਵਾ ਇਕੋ ਵਾਰੀ ਟਿਮਕ ਕੇ ਬੁਝ ਗਿਆ। ਬੋਲਣ ਦੇ ਜ਼ੋਰ ਨਾਲ ਵੱਖੀ ਦੇ ਘਾਉ ਵਿਚੋਂ ਲਹੂ ਦੀ ਧਾਰ ਹੋਰ ਵਹਿ ਤੁਰੀ ਸੀ, ਜਿਸ ਨੇ ਪਿੰਜਰੇ ਵਿਚੋਂ ਪੰਛੀ ਨੂੰ ਉਡਾ ਦਿਤਾ। ਸਿੰਘ ਜੀ ਨੂੰ ਆਪਣੀ ਬਿਪਤਾ ਭੁੱਲ ਚੁਕੀ ਸੀ, ਇਸ ਗੱਲ ਦੀ ਪ੍ਰਵਾਹ ਹੀ ਨਹੀਂ ਸੀ ਕਿ ਬੂਹਾ ਖੁਲ੍ਹਾ ਹੈ ਅਰ ਭੱਜ ਜਾਣ ਦਾ ਵੇਲਾ ਹੈ, ਪਰ ਇਕ ਸਿੰਘਣੀ ਦਾ ਅੰਤ ਸੁਆਰਨ ਦਾ ਖ਼ਿਆਲ ਸੀ। ਹੁਣ ਤਾਂ ਉਹ ਚੜ੍ਹ ਗਈ ਸੀ, ਪਰ ਬਿਜੈ ਸਿੰਘ ਇਸ ਫਿਕਰ ਵਿਚ ਹੈ ਕਿ ਕਿਸੇ ਪ੍ਰਕਾਰ ਇਸ ਦਾ ਦਾਹ ਹੋ ਜਾਏ, ਐਸਾ ਨਾ ਹੋਵੇ ਕਿ ਲੇਥ ਪਈ ਰੁਲੇ। ਇਸ ਕਮਰੇ ਦਾ ਅੰਦਰਲਾ ਕੁਝ ਬਾਲਣ ਅਰ ਕੋਠੇ ਨਾਲ ਪਏ ਤਿੰਨ ਚਾਰ ਮੰਜੇ ਤੇ ਕਖ ਕਾਨ ਕੱਠਾ ਕਰਕੇ ਲੋਥਾਂ ਦੇ ਦੁਆਲੇ ਪਾ ਕੇ ਦੀਵੇ ਨਾਲ ਅੱਗ ਲਾ ਦਿੱਤੀ ਅਰ ਤਿੰਨੇ ਜਣੇ ਹੌਲੇ ਜਿਹੇ ਫਤੇ ਗਜਾ ਕੇ ਦਬੇ  ਪੈਰ ਤੁਰਦੇ, ਮੱਖਣ ਵਿਚੋਂ ਵਾਲ ਵਾਂਗ, ਤਿਲਕ ਗਏ। ਪਹਿਰੇ ਦੇ ਸਿਪਾਹੀ ਤਾਂ ਮਸਤੀ ਵਿਚ ਪਏ ਸਨ, ਤੜਕਸਾਰ ਜਦ ਅੱਖ ਖੁਲ੍ਹੀ ਤਾਂ ਕੀ ਦੇਖਦੇ ਹਨ ਕਿ ਸਾਰਾ ਕੋਠਾ ਬਲ ਰਿਹਾ ਹੈ। ਅਰ ਦੂਰ ਦੇ ਸੇਕ ਨੇ ਇਨ੍ਹਾਂ ਦੇ ਮੰਜਿਆਂ ਨੂੰ ਤਪਾਉਣਾ ਸ਼ੁਰੂ ਕਰ ਦਿਤਾ ਹੈ। ਘਾਬਰ ਕੇ ਉਠੇ! ਸਾਰੇ ਦੂਰ ਖੜੋ ਕੇ ਬਿਤਰ ਬਿਤਰ ਦੇਖਣ ਅਰ ਸਿਖਾਂ ਨੂੰ ਗਾਲ੍ਹਾਂ ਕੱਢਣ ਲਗ ਗਏ। ਅੱਗ ਬੁਝਾਉਣ ਦੀ ਕਿਸੇ ਨਾ ਕੀਤੀ ਅਰ ਕਰਦੇ ਭੀ ਕੀ? ਸਰਕਾਰੀ ਅਸਬਾਬ ਸੀ, ਸੜ ਗਿਆ ਤਾਂ ਸੜ ਗਿਆ। ਅਜ ਦੀ ਲੁੱਟ ਕੁਝ ਥੋੜ੍ਹੀ

35 / 162
Previous
Next