Back ArrowLogo
Info
Profile

ਕਿਉਂਕਿ ਪਿਆਰੇ ਪੁਤ੍ਰ ਦੀ ਲਿਵ ਉਸਦੇ ਜੀ ਵਿਚ ਹਰ ਵੇਲੇ ਲੱਗੀ ਰਹਿੰਦੀ ਸੀ. ਇਸ ਦੀ ਇਹ ਦਸ਼ਾ ਵੇਖਕੇ ਗੋਲੀਆਂ ਬਾਂਦੀਆਂ ਇਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਿਆ ਲਿਆ ਕੇ ਸੁਣਾਉਂਦੀਆਂ ਸਨ। ਉਹ ਖਬਰਾਂ ਫੇਰ ਸੁਆਣੀ ਦੀਵਾਨ ਨੂੰ ਸੁਣਾ ਕੇ ਪੱਕਾ ਪਤਾ ਲੈਂਦੀ ਸੀ। ਕਿ ਏਹ ਸੱਚ ਹਨ ਕਿ ਨਹੀਂ ? ਕੁਝ ਕੁ ਸਮਾਚਾਰ ਜੋ ਰੇਤ ਥੱਲੇ ਵਿਚੋਂ ਕਿਣਕਾ ਮਾਤ੍ਰ ਹਨ, ਇਥੇ ਲਿਖਦੇ ਹਾਂ:-

ਗੋਲੀ--ਸੁਆਣੀ ਜੀ! ਅਜ ਬੜਾ ਉਪੱਦ੍ਰ ਹੋਇਆ।

ਸੁਆਣੀ— ਹੈਂ! ਕੀ ਹੋਇਆ?

ਗੋਲੀ- ਸ਼ਾਲਾਮਾਰ ਬਾਗ ਦੇ ਧੁਰ ਹੇਠਲੇ ਤਖਤੇ ਪੁਰ ਦੇ ਭੁਖੇ ਬਾਘ ਛਡੇ ਗਏ, ਅਰ ਦੇ ਸਿਖ, ਜੋ ਨਵੇਂ ਫੜੇ ਆਏ ਸਨ ਮੁਸ਼ਕਾਂ ਬੰਨ੍ਹਕੇ ਖੜੇ ਕੀਤੇ ਗਏ। ਬਾਘਿਆਂ ਨੇ ਐਉਂ ਹਾਬੜ ਹਾਬੜਕੇ ਉਨ੍ਹਾਂ ਦੀ ਬੇਟੀ ਬੇਟੀ ਉਡਾਈ ਕਿ ਸੁਣੇ ਵੇਖੇ ਦਾ ਫਰਕ ਹੈ; ਪਰ ਬੇਬੇ ਜੀ! ਆਖਦੇ ਹਨ ਕਿ ਕਿਸੇ ਨੇ ਹਾਇ ਤੀਕ ਨਹੀਂ ਕੀਤੀ। ਸ੍ਰੀ ਵਾਹਿਗੁਰੂ ਹੀ ਉਚਾਰਦੇ ਚਲ ਬਸੇ।

ਸੁਆਣੀ— ਤੇ ਓਥੇ ਹੋਰ ਕੋਈ ਨਹੀਂ ਸੀ ?

ਗੋਲੀ— ਨਵਾਬ ਸਾਹਿਬ ਆਪ ਸਾਰੇ ਦਰਬਾਰੀ ਤੇ ਆਪਣੇ ਦੀਵਾਨ ਸਾਹਿਬ ਭੀ ਸਨ। ਸਾਰੇ ਉਪਰਲੇ ਤਖਤੇ ਪੁਰ ਬੈਠ ਕੇ ਤਮਾਸ਼ਾ ਵੇਖਦੇ ਤੇ ਖਿੜ ਖਿੜਾਕੇ ਹੱਸਦੇ ਸਨ।

ਸੁਆਣੀ- (ਠੰਢਾ ਸਾਹ ਭਰਕੇ) ਵਿਨਾਸ਼ ਕਾਲੇਚ ਵਿਪ੍ਰੀਤ ਬੁਧੇ* ਮੁਗਲਾਂ ਦਾ ਰਾਜ ਹੁਣ ਨਾਸ਼ ਹੋਣ ਤੇ ਆ ਗਿਆ ਹੈ। ਨਾਰਾਇਣ! ਮੇਰੇ ਪੁਤ੍ਰ ਨੂੰ ਪ੍ਰਹਿਲਾਦ ਵਾਂਗ ਬਚਾ ਦੇਹ। ਲਾਲ! ਤੈਨੂੰ ਤੱਤੀ ਵਾ ਨਾ ਲੱਗੇ।

ਗੋਲੀ— ਉਸ ਦਾ ਰਾਮ ਸਹਾਈ ਹੈ, ਤੁਸੀਂ ਰਤੀ ਫ਼ਿਕਰ ਨਾ ਕਰੋ। ਸੁਆਣੀ— ਭਲਾ ਉਨ੍ਹਾਂ ਸਿੱਖਾਂ ਵਿਚ ਕੋਈ ਖੱਤਰੀ ਭੀ ਸੀ?

ਗੋਲੀ— ਨਹੀਂ ਜੀ, ਪਰ ਸਿਖਾਂ ਵਿਚ ਤਾਂ ਸਾਰੇ ਇਕੋ ਜਿਹੇ ਲਗਦੇ ਹਨ, ਕੋਈ ਜੱਟ ਕੋਈ ਖਤਰੀ ਦਾ ਵੇਰਵਾ ਤਾਂ ਨਹੀਂ ਦਿੱਸਦਾ, ਸਾਰੇ ਲੰਮੇ, ਚੌੜੇ ਤੇ ਸੱਚੇ ਹੁੰਦੇ ਹਨ ਅਰ ਡਾਢੇ ਬਹਾਦਰ! ਖ਼ਬਰੇ ਇਨ੍ਹਾਂ ਦੀ ਕੋਈ ਜਾਤ ਭੀ ਹੁੰਦੀ ਹੈ ਕਿ ਨਹੀਂ?

–––––––––––

1. ਜੇ ਕਿਸੇ ਦਾ ਨਾਸ਼ ਹੋਣ ਦਾ ਸਮਾਂ ਆਵੇ ਤਾਂ ਪਹਿਲਾਂ ਉਸ ਦੀ ਬੁਧਿ ਮਾਰੀ ਜਾਂਦੀ ਹੈ।

38 / 162
Previous
Next