

ਇਹੀ ਗੱਲ ਮੁੱਖ ਸੀ। ਇਹ ਕੰਮ ਇਤਿਹਾਸ ਹੀ ਪੂਰਾ ਕਰ ਸਕਦਾ ਸੀ, ਪਰ ਛਾਣਿਆ ਪੁਣਿਆਂ ਇਤਿਹਾਸ ਪ੍ਰਾਪਤ ਘੱਟ ਸੀ। ਇਸ ਕਰਕੇ ਜਲਦੀ ਨਾਲ ਇਤਿਹਾਸ, ਸਰਵ ਪ੍ਰਿਯ ਇਤਿਹਾਸ, ਅਤੇ ਇਤਿਹਾਸਕ ਰਵਾਯਤਾਂ ਇਕੱਤ੍ਰ ਕਰਕੇ ਐਸੀ ਬੋਲੀ ਵਿਚ ਵਰਣਨ ਕਰਨੇ ਦੀ ਸੋਚੀ ਗਈ, ਜੋ ਆਮ ਸਿਖ ਵੀਰ ਸਮਝ ਸਕਣ। ਇਸ ਲੋੜ ਦੇ ਪੂਰਾ ਕਰਨੇ ਲਈ ਇਹ ਇਕ ਪ੍ਰਯਤਨ ਸੀ। ਪੰਜਾਬੀ ਵਿਚ ਸਾਹਿਤ੍ਯ 'ਹੈ ਨਹੀਂ ਵਾਂਙੂ ਸੀ। ਸਾਹਿਤ੍ਯ ਬਿਨਾਂ ਕੋਈ ਕੌਮ ਉੱਚੀ ਨਹੀਂ ਹੋ ਸਕਦੀ। ਸਾਹਿਤ੍ਯ, ਜੋ ਸਰਵ ਪ੍ਰਿਯ ਇਤਿਹਾਸ ਵਾਂਙ ਦਿਲਚਸਪੀ ਲੈ ਕੇ ਅਸੂਲਾਂ ਤੇ ਆਦਰਸ਼ਾਂ ਨੂੰ ਹਿਰਦਿਆਂ ਤੇ ਅੰਕਿਤ ਕਰੇ ਤੇ ਕੌਮ ਵਿਚ ਜੀਵਨ ਰੋ ਰੁਮਕਾ ਦੇਵੇ, ਲੋੜੀਦਾ ਸੀ। ਜਿਸ ਦੇ ਇਹ ਮੁੱਢਲੇ ਜਤਨ ਸਨ। ਉਨ੍ਹਾਂ ਜਤਨਾਂ ਦੇ ਸਿੱਟੇ ਵਿਚ ਅੱਜ ਜਦ ਘਰ ਘਰ ਗੁਰਬਾਣੀ ਦਾ ਪ੍ਰਚਾਰ ਹੈ, ਹਰ ਸਾਲ ਕਈ ਹਜ਼ਾਰ ਪਵਿੱਤ੍ਰ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖ ਘਰਾਂ ਵਿਚ ਸਥਾਪਨ ਹੁੰਦੀ ਹੈ, ਹੁਣ ਗੁਰਪੁਰਬ ਸਿੱਖ ਬੱਚਿਆਂ ਨੂੰ ਸਦਾ ਤੋਂ ਇਵੇਂ ਹੀ ਟੁਰੇ ਆਏ ਭਾਸਦੇ ਹਨ, ਗੁਰ ਮਰਿਯਾਦਾ ਐਉਂ ਲਗਦੀ ਹੈ ਕਿ ਸਦਾ ਤੋਂ ਇਵੇਂ ਹੀ ਟੁਰੇ ਆਈ ਹੈ ਤੇ ਸਿਖ ਵਿਦਵਾਨ ਤੇ ਹੋਰ ਆਸ਼ਮ ਐਉਂ ਜਾਪਦੇ ਹਨ ਕਿ ਮਾਨੋ ਪੁਰਾਤਨ ਹਨ। ਉਹ ਸਮਾਂ ਕਿਸੇ ਨੂੰ ਯਾਦ ਨਹੀਂ ਜੇ ਸਾਡਾ ਅਨਗਹਿਲੀ ਤੇ ਸਿੱਖੀ ਵਲੋਂ ਉਪਰਾਮਤਾ ਵਾਲਾ ਬੀਤ ਚੁੱਕਾ ਹੈ। ਅੱਜ ਸਿੱਖਾਂ ਵਿਚ ਕੌਮੀ ਫ਼ਖ਼ਰ ਤੇ ਆਨ ਹੈ, ਸਿੱਖ ਆਪਣੀ ਹਸਤੀ ਪ੍ਰਤੀਤ ਕਰਦੇ ਹਨ ਤੇ ਜਤਨ ਕਰਕੇ ਗੁਰ ਧਾਮਾਂ ਨੂੰ ਲੈ ਲਿਆ ਨੇ; ਚਾਹੇ ਆਪੋ ਵਿਚ ਫੁਟ ਹੈ, ਪਰ ਗੁਰੂ ਕਰੇ ਕਿ ਇਹ ਫੁਟ ਇਕ ਜੀਉ ਪਈ ਕੌਮ ਵਿਚ ਕੋਈ ਇਕ ਲੰਘ ਜਾਣ ਵਾਲਾ ਪਹਿਲੂ ਹੋਵੇ। ਪਰ ਸੋਚੇ ਉਂਞ ਤਾਂ ਸਿਖ ਸਿਖੀ ਦੇ ਅਹਿਸਾਸ ਤੇ ਫ਼ਖ਼ਰ ਵਿਚ ਹੈਨ, ਉਸ ਸਮੇਂ ਇਨ੍ਹਾਂ ਗੱਲਾਂ ਦਾ ਮਾਨੋਂ ਅਭਾਵ ਸੀ। ਸਿੰਘ ਸਭਾ ਦਾ ਤਰੱਦਦ ਸੰ: 404 ਗੁ:ਨਾ:ਸਾ: (1873 ਈ:) ਵਿਚ ਚਲਿਆ ਤੇ 1905 ਈ: ਤਕ ਜੱਦੋ-ਜਹਿਦ ਕਰੜੇ ਸਨ ਤੇ ਕਸ਼ਮਕਸ਼ ਸਖ਼ਤ ਸੀ ਤੇ ਆਪ ਸਿੱਖ ਅਜ ਮਿਲਗੋਭਾ ਹਾਲਤ ਵਿਚ ਪਏ ਸਨ ਤੇ 'ਸਿੰਘ ਸਫ਼ੀਏ ਇਕ ਨਫ਼ਰਤ ਦਾ ਫਿਕਰਾ ਸੀ ਜੋ ਮਿਲਗੋਭੀਏ ਸਿਖ ਆਪਣੇ ਸੁਧਾਰ ਕਰਤਿਆਂ ਲਈ ਵਰਤਦੇ ਸਨ ਤੇ ਮੁਖ਼ਾਲਫ਼ਤਾਂ ਕਰਦੇ ਸਨ। 1905 ਤੋਂ ਮਗਰੋਂ ਤੇ 1909 ਦੇ ਵਿਚ ਅਨੰਦ ਐਕਟ ਪਾਸ ਹੋ ਜਾਣ ਪਰ ਸਿੱਖਾਂ ਦਾ ਪਾਸਾ ਉਪਰਲੇ ਪਰਤ