Back ArrowLogo
Info
Profile
ਪਰ ਦਾਉ ਤਕਾਉਂਦਾ ਸੀ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਲਵਾਂ ? ਛੇਕੜ ਹੀਲਾ ਕੀਤਾ: ਰੋ ਰੋ ਕੇ ਪਾਣੀ ਮੰਗਣ ਲੱਗ ਗਿਆ। ਸਿੱਖਾਂ ਦਾ ਹਿਰਦਾ ਹਰ ਵੇਲੇ ਸੱਚੀ ਦਇਆ ਨੂੰ ਤਿਆਰ ਰਹਿੰਦਾ ਹੈ। ਉਸ ਨੂੰ ਲਾਚਾਰ ਜਾਣ ਕੇ ਸੀਲ ਕੌਰ ਨੇ ਅੰਦਰੋਂ ਜਲ ਲਿਆਂਦਾ, ਜਲ ਉਸ ਦੇ ਮੂੰਹ ਵਿਚ ਪਾਉਣ ਲੱਗੀ ਤਦ ਉਸ ਨੇ ਸੱਜਾ ਹਥ ਆਪਣੀ ਕਥਾ ਦੇ ਅੰਦਰ ਛੁਰੀ ਪੁਰ ਪੁਚਾਯਾ। ਸ਼ੀਲ ਕੌਰ ਦੀ ਖਿੜਕੇ ਵੱਲ ਪਿੱਠ ਸੀ ਪਰ ਉਸ ਦਾ ਪਤੀ ਹੁਣ ਪਹੁੰਚ ਪਿਆ ਸੀ, ਉਸ ਨੇ ਘਰ ਜੋ ਹੋਣੀ ਵਰਤ ਰਹੀ ਸੀ, ਇਸ ਦੀ ਸੁੰਧਕ ਸ਼ਹਿਰੋਂ ਹੀ ਸੁਣ ਪਾਈ ਸੀ ਤੇ ਛੇਤੀ ਛੇਤੀ ਘਰ ਆਯਾ ਸੀ ਅਰ ਵਾੜ ਪੁਰ ਮੁਰਦੇ ਪਏ ਦੇਖ ਕੇ ਜਾਣ ਲਿਆ ਸਾਸੂ ਕਿ  ਭਾਣਾ ਵਰਤ ਗਿਆ ਹੈ। ਹੁਣ ਸਾਹ ਵੱਟ ਕੇ ਅੰਦਰ ਤਕ ਰਿਹਾ ਸੀ ਕਿ ਉਸ ਨੂੰ ਵਹੁਟੀ ਅਰ ਪੁੱਤ੍ਰ ਦੁਸ਼ਟ ਨੂੰ ਜਲ ਦੇਂਦੇ ਦਿੱਸ ਪਏ, ਅਰ ਵੈਰੀ ਦਾ ਸੱਜਾ ਹੱਥ ਝੱਗੇ ਦੇ ਅੰਦਰ ਦੇਖਕੇ ਸਿੰਘ ਜੀ ਦਾ ਤਜਰਬੇਕਾਰ ਮਨ ਸਾਰੀ ਗੱਲ ਸਮਝ ਗਿਆ। ਇਹ ਕੰਮ ਸਾਰਾ ਅੱਧੇ ਮਿੰਟ ਦਾ ਭੀ ਨਹੀਂ ਸੀ, ਹਰਨ ਦੀ ਫੁਰਤੀ ਵਾਂਗੂੰ ਛਾਲ ਮਾਰਕੇ ਸਿੰਘ ਜੀ ਨੇ ਸਿਪਾਹੀ ਦਾ ਨਿਕਲਦਾ ਹੱਥ ਇਸ ਜੋਰ ਨਾਲ ਨੱਪਿਆ ਕਿ ਛੁਰੀ ਦੀ ਨੋਕ ਦੇ ਸਿਵਾ ਕੌਰਾਂ ਨੂੰ ਹੋਰ ਰਤਾ ਨਾ ਛੁਹਿਆ। ਉਧਰ ਭੁਜੰਗੀ ਨੇ ਸਿਪਾਹੀ ਦੇ ਹੱਥ ਕਟਾਰ (ਅਰ ਉਸਦੇ ਉਸ ਹੱਥ ਨੂੰ ਪਿਤਾ ਦੇ ਹੱਥ ਵਿਚ ਕੈਦੀ) ਅਰ ਮਾਤਾ ਨੂੰ ਨੋਕ ਲੱਗਣ ਤੇ ਲਹੂ ਵੱਗਣ ਦਾ ਹਾਲ ਵੇਖਕੇ ਆਪਣੀ ਕਟਾਰ ਚਲਾਈ ਅਰ ਉਸਦੇ ਮੋਢੇ ਵਿਚ ਕਾਰੀ ਘਾਉ ਲਾ ਦਿੱਤਾ। ਹੁਣ ਸਿੰਘ ਜੀ ਨੇ ਸਾਰੇ ਮੁਰਦੇ ਚੰਗੀ ਤਰ੍ਹਾਂ ਡਿੱਠੇ ਅਰ ਸਭ ਜਿੰਦ ਹੀਨ ਪਾਏ, ਛੇਕੜਲੇ ਦੀ ਮੌਤ ਅਜੇ ਨਹੀਂ ਸੀ ਆਈ, ਸਿੰਘ ਜੀ ਨੇ ਉਸ ਦੀ ਤਲਾਸ਼ੀ ਲੈ ਕੇ ਉਸਦੀ ਮਲ੍ਹਮ-ਪੱਟੀ ਕੀਤੀ। ਫਿਰ ਜਲ ਪਿਲਾ ਕੇ ਕਿਹਾ ਕਿ ਬਈ ਮਿੱਤ੍ਰਾ! ਸਾਨੂੰ ਸਾਰਾ ਹਾਲ ਸੱਚੋ ਸੱਚ ਸੁਣਾ ਦੇਹ।

ਇਸ ਸਿਪਾਹੀ ਨੇ, ਜੋ ਜਾਤ ਦਾ ਮੁਗ਼ਲ ਅਰ ਮਸ਼ਹੂਰ ਬਲੀ ਸੀ. ਐਸੇ ਵੈਰੀਆਂ ਨੂੰ ਦੇਖਕੇ, ਜਿਨ੍ਹਾਂ ਦੇ ਬੱਚੇ ਤੇ ਤ੍ਰੀਮਤਾਂ ਪੰਜ ਸਿਪਾਹੀਆਂ ਤੇ ਭਾਰੂ ਹੋ ਪੈਣ, ਫੇਰ ਦਿਆਲ ਐਸੇ ਹੋਣ ਕਿ ਵੈਰੀ ਜ਼ਖਮੀ ਨੂੰ ਕਤਲ ਕਰਨ ਦੀ ਥਾਂ ਜਲ ਦੇਣ ਤੇ ਮਲ੍ਹਮ ਪੱਟੀਆਂ ਕਰਨ, ਦਿਲ ਵਿਚ ਉਨ੍ਹਾਂ ਦਾ ਧੰਨਵਾਦ ਮੰਨਿਆ ਅਰ ਇਉਂ ਹਾਲ ਕਹਿ ਸੁਣਾਇਆ:-

"ਇਕ ਸੂਹੀਏਂ ਨੇ ਜੋ ਲਾਹੌਰ ਦਾ ਵਾਸੀ ਹੈ, ਅੱਜ ਸਾਡੇ ਹਾਕਮ ਸਾਹਿਬ ਨੂੰ ਪਤਾ ਦਿੱਤਾ ਸੀ ਕਿ ਫਲਾਣੇ ਜੰਗਲ ਵਿਚ ਸਿਖ ਰਹਿੰਦੇ ਹਨ!

54 / 162
Previous
Next